Nazrana Times

ਪੰਜਾਬੀ

ਪਸ਼ੂਆ ਨੂੰ ਮੁਫ਼ਤ ਵਿੱਚ ਮੂੰਹ ਖੁਰ ਦੀ ਬਿਮਾਰੀ ਦਾ ਲੱਗਣ ਵਾਲਾ ਟੀਕਾ ਲੋਕ 400 ਰੁਪਏ ਵਿੱਚ ਲਵਾਉਣ ਲਈ ਮਜਬੂਰ — ਖੋਜੇਵਾਲ

20 Jan, 2025 05:30 AM

ਕਪੂਰਥਲਾ 18 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) : ਪਿੰਡ ਬਲੇਰ ਖਾਨਪੁਰ ਵਿਖੇ ਬਾਬਾ ਲਖੋ ਜੀ ਗੁਰਦੁਆਰਾ ਸਾਹਿਬ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਦਾ ਮੈਂਬਰ ਪੀ ਏ ਸੀ ਬਣਨ ਤੇ ਸ ਸੁਰਜੀਤ ਸਿੰਘ ਢਿੱਲੋਂ ਬਾਬਾ ਲਖੋਂ ਜੀ ਸਪੋਰਟਸ ਕਲੱਬ ਪ੍ਰਧਾਨ ,ਸ੍ਰ ਸੁਖਵਿੰਦਰ ਸਿੰਘ ਪੰਚ ,ਭਜਨ ਸਿੰਘ ਏ .ਅਰ ,ਗੁਰਦੇਵ ਸਿੰਘ ਪੰਚਾਇਤ ਮੇਬਰ,ਸ ਪਰਦੁਮਣ ਸਿੰਘ ਭੇਟ ਸੀਨੀਅਰ ਅਕਾਲੀ ਆਗੂ,ਹੋਣਾ ਵੱਲੋਂ ਸਨਮਾਨ ਕੀਤਾ ਗਿਆ । ਇਸ ਮੋਕੇ ਤੇ ਲੋਕਾਂ ਨੇ ਦਸਿਆਂ ਕਿ ਇਸ ਇਲਾਕੇ ਵਿੱਚ ਲੋਕ ਪਸ਼ੂਆ ਨੂ ਹੋਈ ਮੂੰਹ ਖੁਰ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਹਨ ਸਰਕਾਰੀ ਹਸਪਤਾਲ ਵਾਲੇ ਪਸੂਆ ਦੇ ਟੀਕੇ ਨਹੀਂ ਲਾ ਰਹੇ ਜਿਸ ਕਾਰਨ ਸਰਕਾਰ ਵੱਲੋਂ ਮੁਫ਼ਤ ਲਗਾਇਆ ਜਾਣ ਵਾਲਾ ਟੀਕਾ ਲੋਕ ਮਜਬੂਰ ਹੋ ਕੇ ਬਾਜ਼ਾਰ ਵਿੱਚੋਂ 400-400 ਸੋ ਦਾ ਟੀਕਾ ਲੈ ਕੇ ਲਗਵਾ ਰਹੇ ਹਨ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਜਿਹੜੀ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦੀ ਉਸਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਇਸ ਮੋਕੇ ਤੇ ਸ ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ , ਨਿਰਮਲ ਸਿੰਘ ਸਾ ਸਰਪੰਚ,ਜਰਨੈਲ ਸਿੰਘ ਨਥੂਚਾਹਲ, ਸਰਬਜੀਤ ਸਿੰਘ ਦਿਉਲ,ਪਰਦੀਪ ਸਿੰਘ ਲਵੀ ਕੋਸਲਰ,ਰਾਜਿੰਦਰ ਸਿੰਘ ਧੰਜਲ ਸਾਬਕਾ ਕੋਸਲਰ ,ਮੰਗਾ ਨੰਗਲ,ਸੰਨੀ ਬੈਂਸ ,ਅਵਤਾਰ ਸਿੰਘ ,ਮਲਕੀਤ ਸਿੰਘ ,ਅਜੀਤ ਸਿੰਘ ,ਭਜਨ ਸਿੰਘ ,ਸੇਵਾ ਸਿੰਘ ,ਮਲਕੀਤ ਸਿੰਘ ,ਸੁਖਵਿੰਦਰ ਸਿੰਘ ,ਲੇਹਬਰ ,ਤਰਸੇਮ ਸਿੰਘ ,ਜਸਜੀਤ ਸਿੰਘ ਜੱਸੀ ,ਗੁਰਮੀਤ ਸਿੰਘ ,ਜਸਕੀਰਤ ਸਿੰਘ ,ਸੁਖਦੇਵ ਸਿੰਘ ,ਸੰਦੀਪ ਕੁਮਾਰ ,ਜੋਗਿੰਦਰ ਸਿੰਘ ,ਅਰਸ਼ੀ ਜੋਬਨਜੀਤ ਸਿੰਘ ਜੋਹਲ ਅਤੇ ਪੰਡ ਦੇ ਪਤਵੰਤੇ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #