Nazrana Times

ਪੰਜਾਬੀ

ਨਿਊਜ਼ੀਲੈਂਡ (ਆਕਲੈਂਡ ) ਵਿਖੇ ਸ਼ਹੀਦਾਂ ਦੀ ਯਾਦ ਵਿੱਚ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਕਰਵਾਏ

02 Jun, 2026 10:55 AM

ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਜੱਥੇ ਦੇ ਕੀਰਤਨੀਆ ਨੇ ਭਰੀ ਹਾਜ਼ਰੀ 

ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਕੀਰਤਨੀ ਜਥਾ ਨਿਊਜ਼ੀਲੈਂਡ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸਮਾਪਤ ਹੋਏ। 

ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਪਾਟੋਏਟੋਏ , ਨੋਰਥ ਸ਼ੋਅਰ ਦੇ ਗੁਰਦੁਆਰਾ ਹਿਲਕ੍ਰਿਸਟ , ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਮਾਗਮਾਂ ਦੀ ਲੜੀ ਚਲਾਈ ਗਈ ਅਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਓਟਾਹੂਹੂ ਵਿਖੇ ਰੈਣ ਸਬਾਈ ਕੀਰਤਨ ਅਖਾੜਾ ਸਜਾਇਆ ਗਿਆ ਜਿਸ ਵਿੱਚ ਸਥਾਨਕ ਕੀਰਤਨੀਆਂ ਤੋਂ ਇਲਾਵਾ ਜੱਥੇ ਦੇ ਆਸਟ੍ਰੇਲੀਆ ਅਤੇ ਕੈਨੇਡਾ ਤੋਂ ਆਏ ਕੀਰਤਨੀਆਂ ਨੇ ਅੰਮ੍ਰਿਤ ਵੇਲੇ ਤੱਕ ਕੀਰਤਨ ਦੀ ਛਿਹਬਰ ਲਗਾਈ l ਪ੍ਰਬੰਧਕਾਂ ਵੱਲੋਂ ਗੁਰੂ ਸਾਹਿਬ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ l

Latest News