Nazrana Times

ਪੰਜਾਬੀ

ਕਿਸਾਨਾਂ ਮਜਦੂਰਾਂ ਨੇ ਮਹਿੰਗਾੲੀ ਖਿਲਾਫ ਪੁਤਲਾ ਸਾੜ ਕੇ ਰੋਸ ਮੁਜਾਹਰਾ ਕੀਤਾ

29 Aug, 2026 11:07 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਰ,ਐਮ,ਪੀ,ਆਈ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੱਦੇ ਤੇ ਅਟਾਰੀ ਦੇ ਬਜਾਰਾਂ ਵਿੱਚ ਮਾਰਚ ਕਰਕੇ ਵਿਸ਼ਾਲ ਇਕੱਠ ਵਿੱਚ ਕਿਸਾਨ ਤੇ ਮਜ਼ਦੂਰਾਂ ਵੱਲੋਂ ਅਤਿ ਦੀ ਮਹਿੰਗਾਈ ਹੋਣ ਕਾਰਨ ਦੇਸ਼ ਦੇ ਮੁੱਖੀ ਦਾ ਪੁਤਲਾ ਸਾੜਕੇ ਆਪਣੇ਼ ਦੁਖ ਦਾ ਇਜ਼ਹਾਰ ਕੀਤਾ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਾ, ਰਤਨ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਗਾਤਾਰ ਖੰਡ,ਤੇਲ, ਪੈਟਰੌਲ, ਡੀਜ਼ਲ ਅਤੇ ਰਸੋਈ ਗੈਸ, ਤੋਂ ਇਲਾਵਾ ਖਾਣ ਪੀਣ ਵਾਲੀਆਂ ਸਮੂਹਿਕ ਵਸਤਾਂ ਵਿੱਚ ਲਗਾਤਾਰ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ । ਉਤਪਾਦਿਕ ਕਿਸਾਨਾਂ ਵੱਲੋ ਐਮ,ਐਸ,ਪੀ, ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਮੰਡੀਆਂ ਵਿੱਚ ਕਿਸਾਨਾਂ ਨੂੰ ਕਦੇ ਵੀ ਪੂਰਾ ਭਾਅ ਨਹੀਂ ਮਿਲਦਾ , ਦੂਜੇ ਪਾਸੇ ਹਰ ਵਸਤੂ ਜ਼ਖੀਰੇਬਾਜ਼ੀ ਕਰਕੇ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ ਜਿਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਬੇਹੱਦ ਮਾੜਾ ਹਾਲ ਹੋ ਚੁੱਕਾ ਹੈ। ਕਿਸਾਨ ਆਗੂ ਬਾਬਾ ਅਰਜੁਨ ਸਿੰਘ, ਮੁਖਤਾਰ ਸਿੰਘ ਮੁਹਾਵਾ, ਨਿਰਮਲ ਸਿੰਘ ਮੋਦੇ, ਨੇ ਕਿਸਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਹੋ ਰਹੇ 1ਸੰਤਬਰ ਤੋਂ 7 ਸਤੰਬਰ ਤੱਕ ਸੰਯੁਕਤ ਮੋਰਚੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਕੱਠ ਵਿੱਚ ਸੁਖ ਲਹੌਰੀਮਲ, ਮਨਜਿੰਦਰ ਸਿੰਘ ਸਰਪੰਚ ਨੇਸ਼ਟਾ, ਗੁਰਨਾਮ ਸਿੰਘ ਦਾਉਕੇ ਸੰਤੋਖ ਸਿੰਘ ਬਚੀਵਿੰਡ, ਬਲਦੇਵ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ ਧਨੋਆ,ਨੇ 20 ਸਤੰਬਰ ਨੂੰ ਕਿਸਾਨ ਏਕਤਾ ਕਾਂਨਫਰੰਸ ਵਿੱਚ ਜਲੰਧਰ ਵਿਖੇ ਪਹੁੰਚਣ ਦੀ ਅਪੀਲ ਕੀਤੀ।

Posted By: TARANJOT SINGH

Latest News