Nazrana Times

ਪੰਜਾਬੀ

ਨਗਰ ਨਿਗਮ ਕਪੂਰਥਲਾ ਨੂੰ ਕੂੜਾ ਲਿਫਟਿੰਗ ਦੀ ਸਮੱਸਿਆ ਦੇ ਹੱਲ ਵੱਲ ਵੱਡਾ ਕਦਮ, ਲਗਭਗ ₹45 ਲੱਖ ਦੀ ਲਾਗਤ ਵਾਲਾ ਟਿੱਪਰ ਮੁਹੱਈਆ ਕਰਵਾਇਆ ਗਿਆ।

24 Aug, 2026 07:50 PM

ਕਪੂਰਥਲਾ 25 ਅਗਸਤ ਗੌਰਵ ਮੜੀਆ 
ਅੱਜ ਨਗਰ ਨਿਗਮ ਕਪੂਰਥਲਾ ਨੂੰ ਲੰਮੇ ਸਮੇਂ ਤੋਂ ਆ ਰਹੀ ਕੂੜਾ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਲਗਭਗ ₹45 ਲੱਖ ਦੀ ਲਾਗਤ ਵਾਲਾ ਟਿੱਪਰ ਮੁਹੱਈਆ ਕਰਵਾਇਆ ਗਿਆ। ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਨਗਰ ਨਿਗਮ ਨੂੰ ਟਿੱਪਰ ਮਿਲਿਆ ਹੈ। ਇਸ ਮੌਕੇ ਆਪ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਜੇਕਰ ਕੂੜਾ ਲਿਫਟਿੰਗ ਲਈ ਹੋਰ ਕਿਸੇ ਮਸ਼ੀਨਰੀ ਦੀ ਲੋੜ ਪੈਂਦੀ ਹੈ, ਤਾਂ ਉਸ ਲਈ ਵੀ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਬਹੁਤ ਜਲਦ ਕੁੜੇ ਦੀ ਸਮੱਸਿਆਂ ਦਾ ਪਕਕਾ ਹਲ ਨਿਕਾਲਿਆ ਜਾਵੇਗਾ ਤੇ ਲੋਕਾਂ ਨੂੰ ਆ ਰਹੀ ਸਮੱਸਿਆਂ ਤੋਂ ਨਿਜਾਤ ਦਿਵਾਈ ਜਾਵੇਗੀ ਸਾਡੀ ਪਾਰਟੀ ਦਾ ਮੁੱਖ ਮੰਤਵ ਹੀ ਲੋਕਾਂ ਦੀ ਸੇਵਾ ਕਰਨਾ ਹੈ

Posted By: Gaurav Maria

Latest News