Nazrana Times

ਪੰਜਾਬੀ

ਨਸ਼ਾ ਤਸਕਰਾਂ ਨੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਉੱਪਰ ਚੜਾਈ ਗੱਡੀ , ਇੱਕ ਦੀ ਮੌਤ , ਦੋ ਜਖ਼ਮੀ

20 Jan, 2025 05:30 AM

ਮਾਛੀਵਾੜਾ ਸਾਹਿਬ, 17 ਅਗਸਤ ( ਨਜ਼ਰਾਨਾ ਨਿਊਜ ਨੈੱਟਵਰਕ ) - ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਚਕਲੀ ਮੰਗਾ ਦੇ ਰਹਿਣ ਵਾਲੇ ਅਤੇ ਨਸ਼ਿਆਂ ਦੇ ਮਾਮਲਿਆਂ 'ਚ ਨਾਮਜ਼ਦ ਮੰਤਰੀ ਨਾਂਅ ਦੇ ਵਿਅਕਤੀ ਅਤੇ ਉਸ ਦੇ ਭਰਾ ਨੇ ਬੀਤੀ ਰਾਤ ਕਰੀਬ 9 ਵਜੇ ਪਿੰਡ ਖੇੜਾ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਿਸੇ ਰੰਜਿਸ਼ ਕਾਰਨ ਆਪਣੀ ਗੱਡੀ ਥੱਲੇ ਕੁਚਲ ਦਿੱਤਾ ਗਿਆ, ਜਿਸ ਕਾਰਨ ਕੁਲਵਿੰਦਰ ਸਿੰਘ (35 ਸਾਲ) ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖ਼ਮੀ ਹੋਣ ਕਾਰਨ ਸੋਹਣ ਸਿੰਘ ਨੂੰ ਸਮਰਾਲਾ ਅਤੇ ਮੋਹਣ ਸਿੰਘ ਨੂੰ ਪੀ.ਜੀ.ਆਈ ਵਿਖੇ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਅਤੇ ਉਸ ਦੇ ਸਾਥੀ ਇਨ੍ਹਾਂ ਨੂੰ ਨਸ਼ੇ ਵੇਚਣ ਤੋਂ ਰੋਕਦੇ ਸਨ, ਜਿਸ ਕਾਰਨ ਰੰਜਿਸ਼ ਤਹਿਤ ਮੰਤਰੀ ਅਤੇ ਉਸ ਦੇ ਭਰਾ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਗੱਡੀ ਥੱਲੇ ਕੁਚਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਵੀ ਨਸ਼ਿਆਂ ਨਾਲ ਸੰਬੰਧਿਤ ਮਾਮਲਿਆਂ ਵਿਚ ਸ਼ਾਮਿਲ ਹਨ। ਮ੍ਰਿਤਕ ਕੁਲਵਿੰਦਰ ਸਿੰਘ ਦੀਆਂ ਦੋ ਬੇਟੀਆਂ ਹਨ ਅਤੇ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਾਛੀਵਾੜਾ ਪੁਲਿਸ ਦੋਸ਼ੀਆਂ ਦੀ ਭਾਲ 'ਚ ਹੈ, ਪਰ ਫਿਲਹਾਲ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਪਾਈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #