Nazrana Times

ਪੰਜਾਬੀ

ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਪਿੰਡ ਭੁੱਚਰ ਵਿਖੇ ਹੋਈ ਭਰਵੀਂ ਚੋਣ ਮੀਟਿੰਗ

19 Sep, 2025 02:15 AM

ਭਾਜਪਾ ਦੀ ਸਰਕਾਰ ਬਣਨ ਨਾਲ ਹੋਵੇਗਾ ਪੰਜਾਬ ਦਾ ਵਿਕਾਸ- ਸੰਧੂ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,18 ਸਤੰਬਰ

ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਹੋਣ ਵਾਲੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਹਲਕੇ ਦੇ ਪਿੰਡ ਭੁੱਚਰ ਵਿਖੇ ਬਹੁਤ ਹੀ ਵੱਡੀ ਭਰਵੀ ਚੋਣ ਮੀਟਿੰਗ ਹੋਈ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਜੀਤ ਸਿੰਘ ਸੰਧੂ ਦਾ ਭਾਜਪਾ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕਰਦਿਆਂ ਉਹਨਾਂ ਨੂੰ ਇਸ ਸਰਹੱਦੀ ਖੇਤਰ 'ਚੋਂ ਵੱਡੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿੱਤਾ ਗਿਆ।ਇਸ ਸਮੇਂ ਗੁਰਮੀਤ ਸਿੰਘ ਭੁੱਚਰ ਪ੍ਰਧਾਨ,ਮੁਖਤਾਰ ਸਿੰਘ,ਗੁਰਦੇਵ ਸਿੰਘ,ਲਖਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਹਰਜੀਤ ਸਿੰਘ ਸੰਧੂ ਦੀ ਚੋਣ ਮਹਿਮ ਨੂੰ ਪਿੰਡ ਪੱਧਰ 'ਤੇ ਤੇਜ਼ ਕਰਨ ਦਾ ਵਿਸ਼ਵਾਸ ਦਿੱਤਾ।ਜਿਨਾਂ ਨੂੰ ਹਰਜੀਤ ਸਿੰਘ ਸੰਧੂ ਵੱਲੋਂ ਸਨਮਾਨਿਤ ਕਰਨ ਉਪਰੰਤ ਲੋਕਾਂ ਦੀ ਵੱਡੀ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਨਸ਼ਿਆਂ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ ਕਿਉਂਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਮੌਜੂਦਾ ਸਰਕਾਰ ਵੱਲੋਂ ਨਾ ਤਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ ਨਾ ਹੀ ਕੋਈ ਸਹੂਲਤਾਂ ਦਿੱਤੀਆਂ ਗਈਆਂ।ਸਿਰਫ ਲੋਕਾਂ ਨੂੰ ਲਾਰਿਆਂ ਦੇ ਵਿੱਚ ਭਰਮਾ ਕੇ ਵੋਟਾਂ ਹਾਸਿਲ ਕੀਤੀਆਂ ਗਈਆਂ,ਜਿਸ ਕਾਰਨ ਰੁਜਗਾਰ ਨਾ ਮਿਲਣ ਕਰਕੇ ਬੇਰੁਜ਼ਗਾਰ ਹੋਏ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ।ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਹੀ ਹੇਠ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀ ਸੂਬੇ ਦਾ ਸਰਵਪੱਖੀ ਵਿਕਾਸ ਕਰਾ ਕੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ,ਜਿਸ ਕਰਕੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਸਮੂਹ ਪੰਜਾਬ ਵਾਸੀਆਂ ਦੇ ਸਾਂਝੇ ਯਤਨਾਂ ਦੀ ਲੋੜ ਹੈ ਤਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਹੋਵੇਗਾ।ਉਹਨਾਂ ਆਖਿਆ ਕਿ ਭਾਜਪਾ ਦੀ ਸਰਕਾਰ ਆਉਣ 'ਤੇ ਜਿੱਥੇ ਸੂਬੇ ਦਾ ਵਿਕਾਸ ਹੋਏਗਾ,ਉਥੇ ਹੀ ਹਰੇਕ ਵਰਗ ਦੇ ਲੋਕਾਂ ਦਾ ਵਿਕਾਸ ਹੋਵੇਗਾ ਤੇ ਪੰਜਾਬ ਵਿੱਚ ਵਧ ਰਹੀਆਂ ਬੁਰਾਈਆਂ ਦਾ ਖਾਤਮਾ ਹੋਵੇਗਾ।ਇਸ ਮੌਕੇ ਬਲਬੀਰ ਸਿੰਘ ਅਲਗੋ ਕੋਠੀ,ਗੁਰਮੀਤ ਸਿੰਘ ਭੁੱਚਰ,ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ, ਬਲਜਿੰਦਰ ਸਿੰਘ ਚੀਮਾ, ਹਰਜੀਤ ਸਿੰਘ,ਮੇਜਰ ਸਿੰਘ,ਸਾਹਿਬ ਸਿੰਘ,ਗੁਰਭੇਜ ਸਿੰਘ,ਗੁਰਸੇਵਕ ਸਿੰਘ,ਰੇਸ਼ਮ ਸਿੰਘ,ਬਲਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #