Nazrana Times

ਪੰਜਾਬੀ

ਮੋਦੀ ਸਰਕਾਰ ਦੀ ਜਲਦੀ ਹੋਵੇਗੀ ਉਲਟੀ ਗਿਣਤੀ ਸ਼ੁਰੂ ਘਰ ਘਰ ਪੁੱਜ ਰਿਹਾ ਹੈ ਵੋਟ ਚੋਰ ਗੱਦੀ ਛੋੜ ਦਾ ਸੁਨੇਹਾ

22 Oct, 2026 03:14 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਪਿੰਡ ਧਾਰੜ ਦੇ ਅੱਡੇ ਤੇ ਸੀਪੀਆਈਐਮਐਲ ਲਿਬਰੇਸ਼ਨ ਦੇ ਝੰਡੇ ਹੇਠ ਪਿੰਡ ਧਾਰੜ ਦੇ ਲੋਕਾਂ ਵੱਲੋਂ ਵੋਟ ਚੋਰ ਗੱਦੀ ਛੋੜ ਅਭਿਆਨ ਨੂੰ ਜਾਰੀ ਰੱਖਦਿਆਂ ਧਾਰੜ ਅੱਡੇ ਤੇ ਰੋਸ ਪ੍ਰਦਰਸ਼ਨ ਕੀਤਾ ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ CPIML ਲਿਬਰੇਸ਼ਨ ਦੇ ਆਗੂ ਕਾਮਰੇਡ ਨਿਰਮਲ ਛੱਜਲਵੱਡੀ ਨੇ ਕਿਹਾ ਮੋਦੀ ਸਰਕਾਰ ਤੇ ਉਸਦੇ ਆਕਾਵਾਂ ਦੇ ਹੁਣ ਬੁਰੇ ਦਿਨ ਸ਼ੁਰੂ ਹੋ ਗਏ ਹਨ ਹਿੰਦੁਸਤਾਨ ਦਾ ਮਜ਼ਦੂਰ ਕਿਸਾਨ ਅਤੇ ਨੌਜਵਾਨ ਵਰਗ ਜਾਗ ਪਿਆ ਹੈ ਹੁਣ ਮੋਦੀ ਸਰਕਾਰ ਦੀਆਂ ਫੱਕੜ ਨੀਤੀਆਂ ਦਾ ਧੁੰਦੂਕਾਰਾ ਹੋਰ ਸਮਾਂ ਛਾਇਆ ਨਹੀਂ ਰਹਿ ਸਕੇਗਾ ਸੰਘਰਸ਼ਾਂ ਦੀ ਤੇਜ਼ ਰੌਸ਼ਨੀ ਬੀਜੇਪੀ ਦੇ ਹਨੇਰ ਬਿਰਤੀ ਦੇ ਅੰਧਕਾਰ ਨੂੰ ਚੀਰ ਸੁੱਟੇਗੀ ਬਹੁਤ ਜਲਦੀ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਕਿਉਂਕਿ ਹੁਣ ਮੱਤਦਾਨ ਨਹੀਂ ਕੱਟ ਦਾਨ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਹਿੰਦੁਸਤਾਨ ਦਾ ਜਾਗਰਿਤ ਮਜ਼ਦੂਰ ਕਿਸਾਨ ਅਤੇ ਨੌਜਵਾਨ ਹੁਣ ਸੜਕ ਤੇ ਨਿਤਰ ਚੁੱਕਾ ਹੈਅਤੇ ਲੋਕ ਗਿਆਨੇਸ਼ਵਰ ਕੁਮਾਰ, ਮੋਦੀ ਅਤੇ ਅਮਿਤ ਸ਼ਾਹ ਦੇ ਅਸਤੀਫੇ ਲੈਣ ਤੱਕ ਘਰ ਨਹੀਂ ਬੈਠਣਗੇ ਮੁਜ਼ਾਹਰਾਕਾਰੀ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਬੁਲੰਦ ਆਵਾਜ਼ ਦੇ ਵਿੱਚ ਲਗਾ ਰਹੇ ਸਨ। ਇਸ ਸਮੇਂ ਮੁੱਖ ਤੌਰ ਤੇ ਹਰਪ੍ਰੀਤ ਸਿੰਘ ਧਾਰੜ ਮਲਕੀਤ ਸਿੰਘ ਭੈਣੀ ਲੱਖਾ ਸਿੰਘ ਸਤਨਾਮ ਸਿੰਘ ਛਜਲਵੱਡੀ ਕਰਮ ਸਿੰਘ ਧਾਰੜ ਰਾਮ ਸਿੰਘ ਹਰਦਿਆਲ ਸਿੰਘ ਧਾਰੜ ਆਦਿ ਹਾਜ਼ਰ ਸਨ।

Latest News