Nazrana Times

ਪੰਜਾਬੀ

MLA ਸੁਖਪਾਲ ਸਿੰਘ ਖਹਿਰਾ ਵੱਲੋਂ ਭਗਵੰਤ ਮਾਨ ਸਰਕਾਰ ਦੌਰਾਨ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਸਖ਼ਤ ਨਿੰਦਾ, ਪੰਜਾਬ ਨੂੰ ਪੁਲਿਸ ਰਾਜ ਦੱਸਿਆ |

15 Jul, 2025 07:28 PM

ਚੰਡੀਗੜ੍ਹ, ਪੰਜਾਬ –ਨਜ਼ਰਾਨਾ ਟਾਈਮਜ ਬਿਊਰੋ

ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਚੱਲ ਰਹੀ ਝੂਠੇ ਪੁਲਿਸ ਮੁਕਾਬਲਿਆਂ ਅੱਜ ਸੁਖਪਾਲ ਸਿੰਘ ਖਹਿਰਾ ਵਿਧਾਇਕ ਵਲੋਂ ਕੜੀ ਸ਼ਬਦਾਂ ’ਚ ਨਿੰਦਾ ਕੀਤੀ ਗਈ। ਇਹ ਸਖ਼ਤ ਟਿੱਪਣੀ ਹਾਲੀਆ ਅਖਬਾਰੀ ਰਿਪੋਰਟ ਦੇ ਮੱਦੇਨਜ਼ਰ ਆਈ ਹੈ, ਜਿਸ ’ਚ ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ’ਚ 20 ਮੁਕਾਬਲਿਆਂ ਦਾ ਜ਼ਿਕਰ ਹੈ ਜੋ ਸਾਰੇ “ਰੀਕਵਰੀ ਓਪਰੇਸ਼ਨਾਂ” ਦੌਰਾਨ ਹੋਏ ਜਿਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਖਹਿਰਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ 17 ਲੋਕ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋਏ, ਜੋ ਇਹ ਸਾਬਤ ਕਰਦਾ ਹੈ ਕਿ ਇਹ ਕੋਈ ਇਤਫਾਕ ਨਹੀਂ ਸਗੋਂ ਇੱਕ ਯੋਜਨਾਬੱਧ ਢੰਗ ਨਾਲ ਅਦਾਲਤੀ ਕਾਰਵਾਈ ਤੋਂ ਬਿਨਾਂ ਲੋਕਾਂ ਨੂੰ ਮਾਰਨ ਦੀ ਰਣਨੀਤੀ ਹੈ।

ਉਨ੍ਹਾਂ ਕਿਹਾ, “ਪੰਜਾਬ ਪੁਲਿਸ, ਜੋ ਭਗਵੰਤ ਮਾਨ ਅਤੇ ਆਪ ਦੀ ਸਿੱਧੀ ਹਦਾਇਤ ’ਤੇ ਕੰਮ ਕਰ ਰਹੀ ਹੈ, ਨੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ ਜਿੱਥੇ ਅਦਾਲਤੀ ਕਾਰਵਾਈ ਤੋਂ ਬਿਨਾਂ ਕਤਲ ਆਮ ਗੱਲ ਬਣ ਚੁੱਕੀ ਹੈ।”

“ਖਹਿਰਾ ਨੇ ਕਿਹਾ ਕਿ ਇਹ ਸਭ ਕੁਝ ਸਿੱਧਾ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਕਾਨੂੰਨੀ ਪਰਕਿਰਿਆ ਦੀ ਉਲੰਘਣਾ ਕਰਕੇ ਲੋਕਾਂ ਦੇ ਹੱਕਾ ਨੂੰ ਕੁਚਲਿਆ ਜਾ ਰਿਹਾ ਹੈ।

ਉਨ੍ਹਾਂ ਅਖਬਾਰੀ ਰਿਪੋਰਟ ਵਿੱਚ ਦਰਸਾਏ ਗਏ ਉਨ੍ਹਾਂ ਮੁਕਾਬਲਿਆਂ ਦਾ ਹਵਾਲਾ ਦਿੱਤਾ, ਜਿੱਥੇ “ਗੈਂਗਸਟਰਾਂ ਦੀ ਹੱਤਿਆ” ਅਤੇ “ਹਥਿਆਰ ਬਰਾਮਦ” ਨੂੰ ਬਹਾਨਾ ਬਣਾ ਕੇ ਝੂਠੇ ਓਪਰੇਸ਼ਨਾਂ ਦੀ ਆੜ ’ਚ ਕਤਲ ਕੀਤੇ ਗਏ।

“ਇਹ ਰੀਕਵਰੀ ਓਪਰੇਸ਼ਨ ਨਹੀਂ, ਸਗੋਂ ਸਟੇਟ ਸਂਪੋਸਰਡ ਕਤਲ ਹਨ,” ਖਹਿਰਾ ਨੇ ਦਾਅਵਾ ਕੀਤਾ। “ਇਹ ਇਨਸਾਫ ਨਹੀਂ, ਸਗੋਂ ਕਾਨੂੰਨ ਦੇ ਨਾਂ ’ਤੇ ਤਾਨਾਸ਼ਾਹੀ ਹੈ।”

ਖਹਿਰਾ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ’ਚ ਹਰ ਨਾਗਰਿਕ ਨੂੰ ਇਨਸਾਫ਼ ਮਿਲਣ ਦਾ ਅਧਿਕਾਰ ਹੈ।

“ਫਿਰ ਇਹ ਤਾਨਾਸ਼ਾਹੀ ਨੀਤੀ ਕਿਉਂ?” ਉਨ੍ਹਾਂ ਸਵਾਲ ਕੀਤਾ।

“ਆਪ ਸਰਕਾਰ ਵਲੋਂ ਅਜਿਹੀ ਨੀਤੀ ਦਾ ਅਪਣਾਉਣਾ ਨਾ ਸਿਰਫ਼ ਨਿਆਂਏ ਦੀ ਧੱਜੀਆਂ ਉਡਾਉਂਦਾ ਹੈ, ਸਗੋਂ ਲੋਕਤੰਤਰ ਤੇ ਕਾਨੂੰਨ ਦੀ ਸ਼ਾਸਕੀਤਾ ਨੂੰ ਵੀ ਖਤਰੇ ’ਚ ਪਾ ਦਿੰਦਾ ਹੈ।”

ਉਨ੍ਹਾਂ ਦੋਸ਼ ਲਾਏ ਕਿ ਆਪ ਸਰਕਾਰ ਨੇ ਐਸਾ ਮਾਹੌਲ ਪੈਦਾ ਕਰ ਦਿੱਤਾ ਹੈ ਜਿੱਥੇ ਪੁਲਿਸ ਨੂੰ ਖੁੱਲੀ ਛੂਟ ਮਿਲ ਚੁੱਕੀ ਹੈ ਅਤੇ ਕੋਈ ਇਨਸਾਫ ਦੀ ਉਮੀਦ ਨਹੀਂ।

ਉਨ੍ਹਾਂ ਕੇਂਦਰ ਸਰਕਾਰ ਅਤੇ ਮਾਨਵ ਅਧਿਕਾਰ ਸੰਗਠਨਾਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ।

“ਪੰਜਾਬ ਦੇ ਲੋਕ ਡਰ ਤੇ ਦਹਿਸ਼ਤ ਦੀ ਰਾਜਨੀਤੀ ਨਹੀਂ, ਇਨਸਾਫ ਦੇ ਹੱਕਦਾਰ ਹਨ। ਮੈਂ ਮੰਗ ਕਰਦਾ ਹਾਂ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸੁਤੰਤਰ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਨੂੰ ਤੁਰੰਤ ਨਿੱਲੰਬਿਤ ਕੀਤਾ ਜਾਵੇ।”

ਵਿਧਾਇਕ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਨੀਤੀਆਂ ਨਾ ਰੁਕੀਆਂ ਤਾਂ ਇਹ ਪੰਜਾਬ ਨੂੰ ਹੋਰ ਅਸ਼ਾਂਤੀ ਅਤੇ ਵਿਸ਼ਵਾਸ ਦੀ ਘਾਟ ਵੱਲ ਲੈ ਜਾਣਗੀਆਂ।

“ਭਗਵੰਤ ਮਾਨ ਅਤੇ ਆਪ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਪੰਜਾਬ ਨੂੰ ਉਨ੍ਹਾਂ ਨੇ ਆਪਣੀਆਂ ਰਾਜਨੀਤਕ ਦੁਸ਼ਮਣੀਆਂ ਦਾ ਮੈਦਾਨ ਕਿਉਂ ਬਣਾ ਦਿੱਤਾ ਹੈ,” ਖਹਿਰਾ ਨੇ ਕਿਹਾ।

ਉਨ੍ਹਾਂ ਨੇ ਅਖੀਰ ’ਚ ਕਿਹਾ ਕਿ ਉਹ ਇਨਸਾਫ ਅਤੇ ਪੰਜਾਬ ਦੇ ਲੋਕਤੰਤਰਕ ਹੱਕਾਂ ਦੀ ਰੱਖਿਆ ਲਈ ਲਗਾਤਾਰ ਲੜਾਈ ਜਾਰੀ ਰੱਖਣਗੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #