Nazrana Times

ਪੰਜਾਬੀ

ਧਾਰਮਿਕ ਆਗੂਆਂ ਨੂੰ ਆਪਣੀਆਂ ਸੀਮਾਵਾਂ ਵਿੱਚ ਹੀ ਰਹਿਣ ਦੀ ਅਪੀਲ --ਇੰਜ ਸ਼ੇਰਗਿੱਲ

20 Jun, 2026 06:31 PM

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ

ਸ੍ਰੀ ਅੰਮ੍ਰਿਤਸਰ ਅੱਜ ਮਿਤੀ 20/6/2026 ਨੂੰ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਸਾਡੇ ਧਾਰਮਿਕ ਆਗੂਆਂ ਦਾ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਖੁਲੇਆਮ ਨੇੜਤਾ ਜਾਂ ਦਾਗੀ ਲੀਡਰਾਂ ਦੇ ਹੱਕ ਵਿੱਚ ਖੜ੍ਹੇ ਹੋ ਜਾਣ ਕਾਰਨ ਸਾਡੀਆਂ ਬਹੁਤ ਹੀ ਸਤਿਕਾਰਤ ਹਸਤੀਆਂ ਦਾ ਮਾਣ ਸਤਿਕਾਰ ਘਟਿਆ ਹੈ। ਇਥੋਂ ਤੱਕ ਕਿ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ਤੇ ਉਹਨਾਂ ਪ੍ਰਤੀ ਮਾੜੀ ਸ਼ਬਦਾਵਲੀ ਵੀ ਵਰਤੀ ਗਈ ਹੈ ਜੋ ਕਿ ਠੀਕ ਨਹੀਂ ਹੈ। ਲੋਕਾਂ ਦਾ ਖੁਲੇਆਮ ਧਾਰਮਿਕ ਆਗੂਆਂ ਵਿਰੁੱਧ ਬੋਲਣਾ ਕਦਾਚਿੱਤ ਵੀ ਸਾਡੇ ਕਲਚਰ ਨਾਲ ਮੇਲ ਨਹੀਂ ਖਾਂਦਾ। ਜਿਹਨਾਂ ਸੰਸਥਾਵਾਂ ਤੋਂ ਅਸੀਂ ਸੇਧ ਲੈਣੀ ਹੈ ਸਮਾਜਿਕ ਅਤੇ ਧਾਰਮਿਕ ਪੱਖੋਂ ਉਹਨਾਂ ਦੀ ਕਿਰਕਰੀ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਲਈ ਮੁਸ਼ਕਿਲਾਂ ਖੜ੍ਹੀਆਂ ਕਰੇਗੀ।
ਅਧਿਕਾਰ ਸੰਘਰਸ਼ ਪਾਰਟੀ ਸਾਡੇ ਸਤਿਕਾਰਤ ਧਾਰਮਿਕ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਗੰਦੇ ਹੋ ਚੁੱਕੇ ਰਾਜਨੀਤਕ ਪਿੜ ਵਿੱਚੋਂ ਆਪਣੇ ਆਪ ਨੂੰ ਦੂਰ ਰੱਖਣ ,ਤਾਂ ਕਿ ਸੰਸਾਰ ਪੱਧਰ ਤੇ ਸਤਿਕਾਰਤ ਇਹਨਾਂ ਸੰਸਥਾਵਾਂ ਦਾ ਮਾਣਮੱਤਾ ਦਰਜਾ ਅਤੇ ਮਾਣ ਸਤਿਕਾਰ ਬਣਿਆ ਰਹੇ।

Posted By: GURBHEJ SINGH ANANDPURI

Latest News