ਈਟੀਓ ਦੀ ਅਗਵਾਈ ਵਿਚ ਪਿੰਡ ਰਾਏਪੁਰ ਖੁਰਦ ਦੇ ਬਾਜ਼ਾਰਾਂ ਦਾ ਕੰਮ ਸ਼ੁਰੂ : ਮੱਸਾ ਸਿੰਘ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਦੀ ਅਗਵਾਈ ਹੇਠ ਅਤੇ ਸਰਕਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰਮਾਣਾਂਚੱਕ ਦੇ ਸਹਿਯੋਗ ਨਾਲ ਪਿੰਡ ਰਾਏਪੁਰ ਖੁਰਦ ਵਿਖੇ ਪਿੰਡ ਦੇ ਬਾਜ਼ਾਰਾਂ ਦਾ ਕੰਮ ਚਾਲੂ ਕਰਵਾਇਆ ਗਿਆ । ਪਹਿਲਾਂ ਵੀ ਫਿਰਨੀ ਅਤੇ ਸੜਕਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ ਪਰ ਬਰਸਾਤਾਂ ਕਾਰਨ ਥੋੜਾ ਖੜੋਤ ਆ ਗਈ ਸੀ। ਅਤੇ ਹੁਣ ਫਿਰ ਪਿੰਡ ਦੇ ਵਿਕਾਸ ਦੇ ਕੰਮ ਸ਼ੁਰੂ ਹੋਣ ਤੇ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਸਰਪੰਚ ਕਸ਼ਮੀਰ ਸਿੰਘ, ਬਿਕਰਮਜੀਤ ਸਿੰਘ, ਸਤਿੰਦਰ ਕੌਰ, ਮਾਨ ਸਿੰਘ ਮੈਂਬਰ, ਬਲਬੀਰ ਸਿੰਘ ਮੈਂਬਰ, ਗੁਰਭਾਗ ਸਿੰਘ ਨੰਬਰਦਾਰ, ਕੁਲਵੰਤ ਸਿੰਘ ਆਸਟ੍ਰੇਲੀਆ, ਮੁਖਤਾਰ ਸਿੰਘ ਫ਼ੌਜੀ, ਜਸਬੀਰ ਸਿੰਘ ਫ਼ੌਜੀ, ਸੁਖਦੇਵ ਸਿੰਘ ਫ਼ੌਜੀ, ਮੱਸਾ ਸਿੰਘ, ਗੁਰਲਾਭ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ, ਜੁਗਰਾਜ ਸਿੰਘ ਜੱਸਾ, ਜੋਗਾ ਸਿੰਘ, ਹਰਮਨ ਸਿੰਘ ਨੰਦੀ, ਰਾਏਪੁਰ ਆਦਿ ਹਾਜ਼ਰ ਸਨ।
Posted By: GURBHEJ SINGH ANANDPURI