ਦੇਸ਼ ਨੂੰ ਕੁਝ ਤਾਕਤਾਂ ਤੋਂ ਖ਼ਤਰਾ ਹੈ ਜੋ ਸ਼ਾਸਨ ਤਬਦੀਲੀ ਦੇ ਨਾਮ ਤੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ-ਖੋਜੇਵਾਲ

ਦੇਸ਼ ਨੂੰ ਕੁਝ ਤਾਕਤਾਂ ਤੋਂ ਖ਼ਤਰਾ ਹੈ ਜੋ ਸ਼ਾਸਨ ਤਬਦੀਲੀ ਦੇ ਨਾਮ ਤੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ-ਖੋਜੇਵਾਲ

ਲੋਕਤੰਤਰ ਬਚਾਓ,ਅਰਾਜਕਤਾ ਹਟਾਓ ਪਦਯਾਤਰਾ ਵਿੱਚ ਹਿੱਸਾ ਲੈਣ ਲਈ ਭਾਜਪਾ ਸਰਕਲ ਸਦਰ ਦੋਨਾ ਦੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਬਬਾਜਪਾ ਆਗੂ ਹੋਏ ਰਵਾਨਾ 

ਕਪੂਰਥਲਾ 29 ਅਕਤੂਬਰ ਗੌਰਵ ਮੜੀਆ 

ਲੋਕਤੰਤਰ ਬਚਾਓ,ਅਰਾਜਕਤਾਹਟਾਓ ਮੁਹਿੰਮ ਦ ਤਹਿਤ ਭਾਜਪਾ ਵਲੋਂ ਹੁਸ਼ਿਆਰਪੁਰ ਵਿੱਚ ਰੱਖੀ ਗਈ ਪਦ ਯਾਤਰਾ ਵਿੱਚ ਹਿੱਸਾ ਲੈਣ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਨਿਰਦੇਸ਼ਾਂ ਤਹਿਤ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਭਾਜਪਾ ਆਗੂਆਂ ਦਾ ਇੱਕ ਜੱਥਾ ਭਾਜਪਾ ਸਰਕਲ ਸਦਰ ਦੋਨਾ ਖੋਜੇਵਾਲ ਦੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਰਵਾਨਾ ਹੋਇਆ।ਇਸ ਮੌਕੇ ਬੋਲਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਕੁਝ ਵਿਰੋਧੀ ਪਾਰਟੀਆਂ ਸੱਤਾ ਦੀ ਖ਼ਾਤਰ ਦੇਸ਼ ਵਿੱਚ ਅਰਾਜਕਤਾ ਫੈਲਾਉਣ ਅਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਗੱਲਬਾਤ ਜ਼ਰੂਰੀ ਹੈ,ਪਰ ਜਨਤਾ ਨੂੰ ਅਸਥਿਰਤਾ ਪੈਦਾ ਕਰਨ ਵਾਲੀਆਂ ਤਾਕਤਾਂ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।ਇਸ ਮੌਕੇ ਬੋਲਦਿਆਂ ਭਾਜਪਾ ਸਰਕਲ ਸਦਰ ਦੋਨਾ ਦੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਨੇ ਕਿਹਾ ਕਿ ਦੇਸ਼ ਨੂੰ ਕੁਝ ਤਾਕਤਾਂ ਤੋਂ ਖ਼ਤਰਾ ਹੈ ਜੋ ਸ਼ਾਸਨ ਤਬਦੀਲੀ ਦੇ ਨਾਮ ਤੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਉਹ ਹਫੜਾ-ਦਫੜੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਵਿਜੇਦਸ਼ਮੀ ਵਾਲੇ ਦਿਨ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਨੇ ਜੋ ਕਿਹਾ ਸੀ ਕਿ ਸੱਤਾ ਤਬਦੀਲੀ ਪਿੱਛੇ ਵਿਦੇਸ਼ੀ ਤਾਕਤਾਂ ਅਤੇ ਹੋਰ ਸ਼ਕਤੀਆਂ ਦਾ ਹੱਥ ਹੈ,ਉਹ 100% ਸੱਚ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਅਰਾਜਕਤਾਵਾਦੀ ਤਾਕਤਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਤੋਂ ਸਾਵਧਾਨ ਰਹਿਣਾ ਜ਼ਰੂਰੀ ਹੈ,ਕਿਉਂਕਿ ਉਹ ਸਾਰੇ ਭਾਰਤ ਦੀ ਅੰਦਰੂਨੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਮੌਕੇ ਭਾਜਪਾ ਆਗੂਆਂ ਕਪੂਰ ਚੰਦ ਥਾਪਰ ਅਤੇ ਬਲਵਿੰਦਰ ਸਿੰਘ ਰਾਇਆਵਾਲ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਨੇ 17 ਰਾਜਾਂ ਵਿੱਚ ਵੋਟਰ ਸੂਚੀਆਂ ਦੀਆਂ ਸਾਫਟ ਕਾਪੀਆਂ ਪ੍ਰਦਾਨ ਕਰਕੇ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ,ਤਾਂ ਵਿਰੋਧੀ ਧਿਰ ਝੂਠ ਦਾ ਆਪਣਾ ਆਖਰੀ ਹਥਿਆਰ ਗੁਆ ਬੈਠੀ।ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ(ਸੀਈਸੀ) ਤੇ ਗੈਰ ਸੰਵਿਧਾਨਕ ਦਬਾਅ ਪਾਉਣਾ ਉਨ੍ਹਾਂ ਦੀ ਸੰਭਾਵਿਤ ਹਾਰ ਲਈ ਪਹਿਲਾਂ ਤੋਂ ਹੀ ਇੱਕ ਬਹਾਨਾ ਹੈ।ਵਿਰੋਧੀ ਧਿਰ ਸਿਰਫ਼ ਬਹਾਨੇ ਲੱਭ ਰਹੀ ਹੈ।ਮੀਟਿੰਗਾਂ ਵਿੱਚ ਝੂਠੀ ਬਿਆਨਬਾਜ਼ੀ ਕਰਕੇ ਲੋਕਤੰਤਰ ਨਹੀਂ ਬਦਲਦਾ।ਜਦੋਂ ਚੋਣਾਂ ਆਉਂਦੀਆਂ ਹਨ,ਤਾਂ ਨਾਟਕ ਸ਼ੁਰੂ ਹੋ ਜਾਂਦੇ ਹਨ,ਪਰ ਜਨਤਾ ਨੇ ਹਰ ਜਗ੍ਹਾ ਵਿਰੋਧੀ ਧਿਰ ਨੂੰ ਰੱਦ ਕਰਨ ਦਾ ਮਨ ਬਣਾ ਲਿਆ ਹੈ।ਇਸ ਮੌਕੇ ਕਪੂਰ ਚੰਦ ਥਾਪਰ, ਸਰਦਾਰ ਬਲਵਿੰਦਰ ਸਿੰਘ ਰਾਇਆਵਾਲ,ਸੰਨੀ ਬੈਂਸ,ਕਮਲ ਪ੍ਰਭਾਕਰ,ਰਾਜਨ ਠੀਗੀ,ਮਨੋਜ ਕੁਮਾਰ,ਚਾਹਤ ਨਾਹਰ,ਨਛੱਤਰ ਸਿੰਘ,ਰਾਜੇਸ਼ ਕੁਮਾਰ,ਸੋਨੂੰ,ਰੋਹਿਤ ਕੁਮਾਰ,ਅਰੁਣ ਕੁਮਾਰ,ਸ਼ਿੰਦਰਪਾਲ,ਪੰਕਜ ਕੁਮਾਰ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.