ਸਿੱਖੋ! ਹਿੰਦੁਸਤਾਨ ਤਾਂ ਯਮੁਨਾ ਤੋਂ ਪਰ੍ਹਾਂ ਹੈ...

ਸਿੱਖੋ! ਹਿੰਦੁਸਤਾਨ ਤਾਂ ਯਮੁਨਾ ਤੋਂ ਪਰ੍ਹਾਂ ਹੈ...

ਜ਼ਿਆਦਾਤਰ ਸਿੱਖਾਂ ਵਿੱਚ ਇਤਿਹਾਸ ਪੜ੍ਹਨ, ਕਿਤਾਬਾਂ ਰਸਾਲੇ ਅਖ਼ਬਾਰਾਂ ਆਦਿ ਪੜ੍ਹਨ ਦੀ ਰੁਚੀ ਹੀ ਨਹੀਂ ਹੈ। ਐਥੇ ਆਸਟਰੀਆ ਚ ਜਦੋਂ ਅਸੀਂ ਕਿਤੇ ਰੇਲ ਗੱਡੀ ਵਗੈਰਾ ਵਿੱਚ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਹਾਂ ਤਾਂ ਗੋਰੇ ਗੋਰੀਆਂ ਨੂੰ ਅਕਸਰ ਹੀ ਸਫਰ ਵਿੱਚ ਕੋਈ ਨਾ ਕੋਈ ਕਿਤਾਬ ਪੜ੍ਹਦਿਆਂ ਨੂੰ ਜਰੂਰ ਹੀ ਵੇਖਦੇ ਹਾਂ। ਨਵੀਂ ਸਿੱਖ ਜਨਸੰਖਿਆ ਵਿੱਚ ਸਿੱਖ ਇਤਿਹਾਸ ਦੀ ਜਾਣਕਾਰੀ ਵਾਰੇ ਬਹੁਤ ਹੀ ਘਾਟ ਪਾਈ ਜਾਂਦੀ ਹੈ। ਪੰਜਾਬੀ ਭਾਸ਼ਾ ਦੇ ਪੱਖ ਤੋਂ ਵੀ ਨਵੇਂ ਬੱਚਿਆਂ ਦਾ ਹੱਥ ਕਾਫੀ ਤੰਗ ਹੈ। ਏਸ ਕਰਕੇ ਜਿਹੜੇ ਵੀ ਸਾਡੇ ਲੇਖਾਂ ਨੂੰ ਪੜ੍ਹਦੇ ਹਨ ਸਾਡੇ ਸਤਿਕਾਰਯੋਗ ਵੀਰ ਭੈਣਾਂ ਬੱਚੇ ਬੱਚੀਆਂ ਉਹਨਾਂ ਨੂੰ ਇਹ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਕਿ ਕਿਸੇ ਸਮੇਂ ਪੰਜਾਬ ਇੱਕ ਸੰਪੂਰਨ ਦੇਸ਼ ਹੁੰਦਾ ਸੀ, ਹਿਦੋਸਤਾਨ ਇੱਕ ਵੱਖਰਾ ਦੇਸ਼ ਹੁੰਦਾ ਸੀ ਅਤੇ ਹਿੰਦੋਸਤਾਨ ਭਾਰਤ ਇੰਡੀਆ ਜਮਨਾ ਨਦੀ ਕਹਿ ਲਓ ਜਾਂ ਇਹ ਕਹਿ ਲਓ ਕਿ ਦਿੱਲੀ ਤੋਂ ਪਰਾਂ ਪਰਾਂ ਇੰਡੀਆ ਸੀ ਹੈ ਅਤੇ ਰਹੇਗਾ। ਗੋਰਿਆਂ ਨੇ ਹਿੰਦੋਸਤਾਨ ਦੇ ਉੱਤੇ ਦੋ ਸੌ ਸਾਲ ਰਾਜ ਕੀਤਾ ਅਤੇ ਪੰਜਾਬ ਉੱਤੇ ਸਿਰਫ ਸੌ ਸਾਲ ਹੀ ਰਾਜ ਕੀਤਾ ਸੀ । ਗੋਰੇ ਲੋਕ ਸ਼ੇਰ ਏ ਪੰਜਾਬ ਦੇ ਜਿਊਦੇ ਜੀਅ ਪੰਜਾਬ ਦੀ ਧਰਤੀ ਉੱਤੇ ਆਪਣੇ ਨਾਪਾਕ ਪੈਰ ਰੱਖਣ ਵਾਰੇ ਸੋਚ ਵੀ ਨਹੀਂ ਸਕੇ ਸੀ , ਐਨਾ ਡਰ ਅਤੇ ਦਬਦਬਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ । ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਅਤੇ ਡੋਗਰਿਆਂ ਧਿਆਨ ਸਿੰਘ ਗੁਲਾਬ ਸਿੰਘ ਹੀਰਾ ਸਿੰਘ ਆਦਿ ਦੀਆਂ ਗਦਾਰੀਆਂ ਦੇ ਕਾਰਨ ਅੰਗਰੇਜ਼ਾਂ ਨੇ ਸੰਨ 1849 ਵਿੱਚ ਪੰਜਾਬ ਉੱਪਰ ਸੰਪੂਰਨ ਕਬਜ਼ਾ ਕਰਕੇ ਲਹੌਰ ਦੇ ਸ਼ਾਹੀ ਕਿਲ੍ਹੇ ਉੱਪਰੋਂ ਖਾਲਸਾ ਰਾਜ ਦਾ ਝੰਡਾ ਉਤਾਰ ਕੇ ਯੂਨੀਅਨ ਯੈਕ ਦਾ ਇੰਗਲੈਂਡ ਦਾ ਬਰਤਾਨੀਆਂ ਦਾ ਝੰਡਾ ਝੁਲਾਂ ਦਿੱਤਾ ਸੀ ਅਤੇ ਉੱਸ ਦਿਨ ਓਸ ਮਹਾਰਾਜਾ ਰਣਜੀਤ ਸਿੰਘ ਦੀ ਆਤਮਾ ਧਾਹਾਂ ਮਾਰ ਮਾਰ ਕੇ ਜਰੂਰ ਰੋਈ ਹੋਵੇਗੀ ਜਿਸ ਨੇ ਬੜੀ ਹੀ ਮਿਹਨਤ ਮੁਸ਼ੱਕਤ ਦੇ ਨਾਲ ਏਸ ਪੰਜਾਬ ਨੂੰ ਇਕੱਠਿਆਂ ਕੀਤਾ ਸੀ। ਅੱਜ ਵਾਲਾ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਪਾਕਿਸਤਾਨ ਵਾਲਾ ਪੰਜਾਬ ਜਿਸ ਨੂੰ ਮਹਾਂ ਪੰਜਾਬ ਕਿਹਾ ਜਾਂਦਾ ਸੀ । ਨਾ ਹਿੰਦੂ ਅਤੇ ਨਾ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ। ਸਿੱਖਾਂ ਦੇ ਨੌਂ ਗੁਰੂ ਸਾਹਿਬਾਨ ਜੀਆਂ ਦਾ ਆਗਮਨ ਏਸ ਪਵਿੱਤਰ ਪੰਜਾਬ ਦੀ ਧਰਤੀ ਉੱਪਰ ਹੋਇਆ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਹੋਇਆ ਜਿਸ ਸ਼ਹਿਰ ਦਾ ਪੁਰਾਣਾ ਨਾਮ ਪਾਕ ਪਟਣ ਹੋਇਆ ਕਰਦਾ ਸੀ । ਅੰਗਰੇਜ਼ਾਂ ਨੇ ਸਾਡੇ ਦੇਸ਼ ਪੰਜਾਬ ਨੂੰ ਵੀ ਹਿੰਦੋਸਤਾਨ ਦੇ ਵਿੱਚ ਹੀ ਰਲ਼ਾ ਦਿੱਤਾ ਅਤੇ ਹਿੰਦੂਆਂ ਅਤੇ ਅੰਗਰੇਜ਼ਾਂ ਦੀ ਸਾਂਝੀ ਕਮੀਨੀ ਸੋਚ ਨੇ ਕਪਟੀ ਸੋਚ ਨੇ ਸੰਨ 1947 ਵਿੱਚ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਬਹੁਤ ਹੀ ਜਿਆਦਾ ਦੂਰ ਅੰਦੇਸ਼ੀ ਅਤੇ ਕਪਟੀ ਸੋਚ ਨਾਲ ਪੰਜਾਬ ਦੇ ਦੋ ਟੋਟੇ ਕਰਕੇ ਸਿੱਖ ਕੌਮ ਦਾ ਲੱਕ ਹੀ ਤੋੜ ਦਿੱਤਾ ਸੀ । ਅੱਜ ਜਦੋਂ ਪਾਕਿਸਤਾਨ ਤੋਂ ਸਿੱਖਾਂ ਦੇ ਉੱਜੜ ਚੁੱਕੇ ਅਤੇ ਖੰਡਰ ਬਣ ਚੁੱਕੇ ਗੁਰਦੁਆਰਿਆਂ ਦੀ ਫੋਟੋਆਂ ਅਤੇ ਵੀਡੀਓ ਸਾਹਮਣੇ ਆਉਂਦਿਆਂ ਹਨ ਤਾਂ ਕਾਲਜੇ ਦਾ ਰੁੱਗ ਹੀ ਭਰਿਆ ਜਾਂਦਾ ਹੈ, ਅੰਤਰ ਆਤਮਾ ਤੜਫ ਉੱਠਦੀ ਹੈ ਬੇਚੈਨ ਹੋ ਜਾਂਦੀ ਹੈ ਅਤੇ ਡਰ ਲੱਗਣ ਲੱਗ ਜਾਂਦਾ ਹੈ। ਇਸ ਗੰਭੀਰ ਮਸਲੇ ਵਾਰੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਰੇ ਕੋਈ ਵੀ ਦੁਨੀਆਂ ਦੀ ਸਿੱਖ ਸੰਸਥਾ ਨਹੀਂ ਬੋਲਦੀ ਨਾ ਹੀ ਕੋਈ ਆਵਾਜ਼ ਹੀ ਉਠਾਉਂਦੀ ਹੈ। ਏਸੇ ਕਰਕੇ ਹੀ ਇਹ ਲਿਂਖਣਾ ਅਸੀਂ ਜਰੂਰੀ ਸਮਝਿਆ ਕਿ ਭਾਈ ਹਾਲਾਤ ਵੇਖ ਲਓ ਕੀ ਬਣ ਗਏ ਹਨ । ਜਿਹੜੀਆਂ ਕੌਮਾਂ ਦਾ ਆਪਣਾ ਰਾਜ ਭਾਗ ਨਹੀਂ ਹੁੰਦਾ ਉਹਨਾਂ ਦਾ ਆਹ ਹਾਲ ਹੋ ਜਾਂਦਾ ਹੈ। ਏਸ ਕਰਕੇ ਆਪਣਾ ਦੇਸ਼ ਖਾਲਿਸਤਾਨ ਹੋਣਾ ਆਪਣਾ ਰਾਜ ਭਾਗ ਸੰਵਿਧਾਨ ਝੰਡਾ ਸਰਕਾਰ ਫੌਜਾਂ ਜੰਗੀ ਸਾਮਾਨ ਸਭ ਕੁੱਝ ਦਾ ਹੋਣਾ ਸਿੱਖਾਂ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜਮਨਾ ਨਦੀ ਤੋਂ ਪਾਰ ਦਿੱਲੀ ਤੋਂ ਪਾਰ ਅੱਤ ਦੀ ਗਰੀਬੀ ਅਤੇ ਭੁੱਖਮਰੀ ਵੇਖਣ ਨੂੰ ਮਿਲਦੀ ਹੈ। ਬੇ ਆਬਾਦ ਜ਼ਮੀਨਾਂ ਪਈਆਂ ਹਨ , ਪਾਣੀ ਦੀ ਘਾਟ ਹੈ । ਅੱਜ ਦੀ ਤਾਰੀਕ ਵਿੱਚ ਵੀ ਸੱਤਰ ਪ੍ਰਤੀਸ਼ਤ ਅਨਾਜ ਇਕੱਲਾ ਪੰਜਾਬ ਪੂਰੇ ਹਿੰਦੋਸਤਾਨ ਨੂੰ ਦਿੰਦਾ ਹੈ। ਏਸ ਕਰਕੇ ਆਪਾਂ ਸਾਰੀ ਹੀ ਸਿੱਖ ਇਕੱਠੇ ਹੋਈਏ ਤਕੜੇ ਹੋਈਏ ਅਤੇ ਆਪਣੇ ਦੇਸ਼ ਪੰਜਾਬ ਦੇ ਉੱਪਰੋਂ ਭਾਰਤ ਦਾ ਕਬਜ਼ਾ ਛੁਡਾ ਕੇ ਆਜ਼ਾਦ ਹੋਈਏ ਜੀ । ਸਿੱਖ ਕੌਮ ਦੇ ਸਾਰੇ ਹੀ ਨਿੱਕੇ ਵੱਡੇ ਮਸਲਿਆਂ ਦਾ ਹੱਲ ਸਿਰਫ ਅਤੇ ਸਿਰਫ਼ ਖਾਲਿਸਤਾਨ ਹੀ ਹੈ । ਹੁਣ ਤਾਂ ਚਾਈਨਾ ਵਿੱਚ ਵੀ ਪੰਜਾਬੀ ਅਤੇ ਸਿੱਖ ਇਤਿਹਾਸ ਪੜ੍ਰਾਇਆ ਜਾਣ ਲੱਗਾ ਹੈ । ਸਾਊਥ ਇੰਡੀਆ ਦੀਆਂ ਸਟੇਟਾਂ ਵਿੱਚ ਧੜਾਧੜ ਲੋਕ ਸਿੱਖ ਬਣ ਰਹੇ ਹਨ । ਵਿਦੇਸ਼ਾਂ ਵਿੱਚ ਵੀ ਗੋਰੇ ਕਾਲੇ ਸਭ ਸਿੱਖ ਬਣ ਰਹੇ ਹਨ । ਸਾਡੇ ਕਈ ਮੂਰਖ ਅਤੇ ਚੰਦ ਕੁ ਪੈਸਿਆਂ ਦੇ ਲਾਲਚੀ ਸਿੱਖ ਇਸਾਈ ਬਣੀ ਜਾ ਰਹੇ ਹਨ। ਜਿਹੜਾ ਆਪਣੇ ਧਰਮ ਦਾ ਆਪਣੇ ਗੁਰੂ ਦਾ ਨਹੀਂ ਹੋਇਆ ਓਹ ਹੋਰ ਕਿਸੇ ਦਾ ਕੀ ਹੋਵੇਗਾ। ਧੋਬੀ ਦਾ ਕੁੱਤਾ ਤੇ ਘਰ ਦਾ ਨਾ ਘਾਟ ਦਾ ਵਾਲੀ ਹਾਲਤ ਇਹਨਾਂ ਲੋਕਾਂ ਦੀ ਹੋਵੇਗੀ ਜੀ । ਇੱਥੇ ਤਾਂ ਨਾਅਰਾ ਹੈ ਕਿ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ , ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਏਥੇ ਹੂਰਾਂ ਦੇ ਡੋਲੇ ਅਤੇ ਸਵਰਗਾਂ ਦਾ ਲਾਲਚ ਨਹੀਂ ਦਿੱਤਾ ਜਾਂਦਾ ਸਿੱਖ ਧਰਮ ਵਿੱਚ, ਏਥੇ ਤਾਂ ਬੰਦ ਬੰਦ ਕੱਟ ਹੋਣਾ , ਆਰੇ ਨਾਲ ਚੀਰਿਆ ਜਾਣਾ, ਚਰਖੜੀਆਂ ਤੇ ਚੜ੍ਹਨਾ ਪੈਣਾ , ਖੋਪਰ ਲੁਹਾਉਣਾ ਪੈਣਾ ਤੇ ਜਾਂ ਫੇਰ ਕਿਸੇ ਗਲੀ ਮੁਹੱਲੇ ਨਦੀ ਨਹਿਰ ਦਰਿਆ ਦੇ ਕੰਢੇ ਉੱਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਰਨਾ ਪੈਣਾ । ਫੇਰ ਜਾ ਕੇ ਕਿਤੇ ਸਿੱਖੀ ਵਿੱਚ ਪਰਵਾਨ ਹੋਵੇਗਾ ਸਿੱਖ। ਹੁਣ ਤਾਂ ਸਾਡੇ ਵਰਗੇ ਸਿੱਖ ਗੁਰੂ ਦੇ ਘੱਟ ਅਤੇ ਚਾਹ ਪਕੌੜਿਆਂ ਬਰਫੀ ਅਤੇ ਮਟਰ ਪਨੀਰ ਦੇ ਜਿਆਦਾ ਸਿੱਖ ਹਨ । ਅਖੇ ਬਾਬਾ ਜੀ ਕੋਈ ਸੋਖਾ ਜਿਹਾ ਰਸਤਾ ਦੱਸੋ ਕੋਈ ਸਿੱਖੀ ਦਾ , ਬੱਸ ਸੌਖਾ ਰਸਤਾ ਤਾਂ ਏਹੀ ਹੈ ਕਿ ਲੰਗਰ ਛਕ ਕੇ ਸੌਂ ਲਿਆ ਕਰੋ ਤੇ ਜਿਸ ਦਿਨ ਸਭ ਕੁੱਝ ਉੱਜੜ ਗਿਆ ਰੱਬ ਨੂੰ ਗਾਲ੍ਹਾਂ ਕੱਢੀ ਜਾਇਓ ਕਿ ਰੱਬ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ।

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.