ਰੰਧਾਵੇ ਨੇ ਚੰਨੀ ਨੂੰ ਪਹਿਲੀ ਤਨਖਾਹ ’ਤੇ ਕੰਮ ਕਰਨ ਜੋਗਾ ਵੀ ਨਹੀਂ ਛੱਡਣਾ — ਸਤਵਿੰਦਰ ਸਿੰਘ ਮੈਨੇਲਾ
- ਰਾਜਨੀਤੀ
- (Asia/Kolkata)
ਖਮਾਣੋਂ , 16 ਅਗਸਤ: , ਨਜ਼ਰਾਨਾ ਟਾਈਮਜ਼ ਬਿਊਰੋ
ਕੱਲ੍ਹ 15 ਅਗਸਤ ਨੂੰ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਚੰਨੀ ਦੇ ਹੱਕ ਵਿੱਚ ਅਤੇ ਰਾਜਾ ਵੜਿੰਗ ਦੇ ਵਿਰੋਧ ਵਿੱਚ ਲੈਕਚਰ ਸੁਣਿਆ। ਉਨ੍ਹਾਂ ਦੇ ਬਿਆਨਾਂ ਨੂੰ ਸੁਣਦਿਆਂ ਇੱਕ ਸਵਾਲ ਮਨ ਵਿੱਚ ਜ਼ਰੂਰ ਉੱਠਿਆ ਕਿ ਕੀ ਉਹ ਸੱਚਮੁੱਚ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਖੜ੍ਹੇ ਹਨ ਜਾਂ ਇਸ ਪਿੱਛੇ ਕੋਈ ਹੋਰ ਸਿਆਸੀ ਗਣਿਤ ਕੰਮ ਕਰ ਰਿਹਾ ਹੈ?
ਇਹ ਗੱਲ ਸਮਝਣੀ ਵੀ ਦਿਲਚਸਪ ਹੈ ਕਿ ਜੇ ਚੰਨੀ ਕਾਂਗਰਸ ਵਿੱਚ ਮਜ਼ਬੂਤ ਹੁੰਦੇ ਹਨ ਤਾਂ ਰੰਧਾਵਾ ਜੀ ਲਈ ਭਵਿੱਖ ਦੀ ਮੁੱਖ ਮੰਤਰੀ ਦੀ ਦੌੜ ਆਸਾਨ ਨਹੀਂ ਰਹਿੰਦੀ। ਪਰ ਜੇ ਚੰਨੀ ਕਮਜ਼ੋਰ ਹੁੰਦੇ ਹਨ ਤਾਂ ਸਿਆਸੀ ਤੌਰ ’ਤੇ ਰੰਧਾਵਾ ਜੀ ਲਈ ਕਈ ਰਾਹ ਖੁੱਲ੍ਹ ਸਕਦੇ ਹਨ।
ਨਜ਼ਰਾਨਾ ਟਾਈਮਜ ਨੂੰ ਈਮੇਲ ਜਰੀਏ ਭੇਜੇ ਪ੍ਰੈੱਸ ਨੋਟ ਦੁਆਰਾ ਉਕ ਵੀਚਾਰ ਸ਼ਾਂਝੇ ਕਰਦਿਆਂ ਹੋਇਆਂ ਸਿਆਸੀ ਚਿੰਤਕ ਸਤਵਿੰਦਰ ਸਿੰਘ ਮੈਨੇਲਾ ਨੇ ਕਿਹਾ ਕਿ ਸਿਆਸਤ ਵਿੱਚ ਕਈ ਵਾਰ ਬੋਲ ਕਿਸੇ ਦੇ ਹੱਕ ਵਿੱਚ ਹੁੰਦੇ ਹਨ, ਪਰ ਸਿਆਸੀ ਨਤੀਜੇ ਕੁਝ ਹੋਰ ਕਹਾਣੀ ਬਿਆਨ ਕਰਦੇ ਹਨ। ਇਸ ਲਈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰੰਧਾਵਾ ਜੀ ਚੰਨੀ ਨੂੰ ਮਜ਼ਬੂਤ ਕਰਨ ਲਈ ਬੋਲ ਰਹੇ ਹਨ ਜਾਂ ਆਪਣੀ ਭਵਿੱਖ ਦੀ ਸਿਆਸੀ ਰਾਹਦਾਰੀ ਤਿਆਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ “ਸਿਆਸਤ ਵਿੱਚ ਸਿਰਫ਼ ਸ਼ਬਦ ਨਹੀਂ, ਸਗੋਂ ਅਖੀਰਲਾ ਨਤੀਜਾ ਹੀ ਨੀਅਤ ਦਾ ਅਸਲ ਹਿਸਾਬ ਦੱਸਦਾ ਹੈ।”
ਸਤਵਿੰਦਰ ਸਿੰਘ ਮੈਨੇਲਾ ਨੇ ਕਿਹਾ ਕਿ ਰੰਧਾਵਾ ਜੀ ਵੱਲੋਂ ਚੰਨੀ ਦੇ ਹੱਕ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਸਿਰਫ਼ ਉਪਰੋਂ-ਉਪਰੋਂ ਨਹੀਂ ਦੇਖਣਾ ਚਾਹੀਦਾ, ਬਲਕਿ ਇਸ ਦੇ ਪਿੱਛੇ ਚੱਲ ਰਹੇ ਸਿਆਸੀ ਸਮੀਕਰਨਾਂ ਨੂੰ ਵੀ ਸਮਝਣ ਦੀ ਲੋੜ ਹੈ।
Leave a Reply