ਕਰਤਾਰਪੁਰ ਹਲਕੇ ਦੇ ਵਿੱਚ MLA ਇੱਕ ਜਾਂ ਦੋ ..? ਚਰਚਾ ਗਲੀ ਗਲੀ …
- ਰਾਜਨੀਤੀ
- 16 Aug, 2026 02:23 PM (Asia/Kolkata)
ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਕਾਲਜ ਵਿਖੇ ਚੌਧਰੀ ਸੁਰਿੰਦਰ ਸਿੰਘ ਅੱਜ ਵੀ ਲਿਖਾ ਰਹੇ ਨੇ ਆਪਣੇ ਆਪ ਨੂੰ ਕਰਤਾਰਪੁਰ ਹਲਕੇ ਦਾ ਐਮਐਲਏ
ਕਰਤਾਰਪੁਰ , ਨਜ਼ਰਾਨਾ ਟਾਈਮਜ ਬਿਊਰੋ
ਪੂਰੇ ਦੇਸ਼ ਵਿੱਚ 15 ਅਗਸਤ ਆਜ਼ਾਦੀ ਦਿਵਸ ਬੜੇ ਹਰਸ਼ ਅਤੇ ਉਲਾਸ ਨਾਲ ਮਨਾਇਆ ਗਿਆ ਇਸੇ ਲੜੀ ਤਹਿਤ ਕਰਤਾਰਪੁਰ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਕਾਲਜ ਵਿਖੇ ਵੀ 15 ਅਗਸਤ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਜਨਤਾ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਾਬਕਾ ਐਮਐਲਏ ਚੌਧਰੀ ਸੁਰਿੰਦਰ ਸਿੰਘ ਵੱਲੋਂ ਆਪਣੇ ਬੈਨਰਾਂ ਉਪਰ ਹਲਕਾ ਵਿਧਾਇਕ ਯਾਨੀ ਕਿ ਐਮਐਲਏ ਲਿਖਿਆ ਗਿਆ ਸੀ

ਇਸ ਤੋਂ ਸਿੱਧ ਹੁੰਦਾ ਹੈ ਕਿ ਚੌਧਰੀ ਸੁਰਿੰਦਰ ਸਿੰਘ ਆਪਣੇ ਆਪ ਨੂੰ ਹਾਲੇ ਵੀ ਐਮਐਲਏ ਮੰਨ ਰਹੇ ਹਨ ਅਤੇ ਹਲਕੇ ਵਿੱਚ ਇਹ ਚਰਚਾ ਜੋਰਾਂ ਤੇ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਤੋਂ ਜੇਤੂ ਬਲਕਾਰ ਸਿੰਘ ਐਮਐਲਏ ਹਨ ਜਾਂ ਕਾਂਗਰਸ ਪਾਰਟੀ ਵੱਲੋਂ ਲੜੀਆਂ ਗਈਆਂ ਪਿਛਲੀ ਵਾਰ ਚੋਣਾਂ ਚ ਹਰੇ ਚੌਧਰੀ ਜਗਜੀਤ ਸਿੰਘ ਦੇ ਸਪੁੱਤਰ ਚੌਧਰੀ ਸੁਰਿੰਦਰ ਸਿੰਘ ਐਮਐਲਏ ਹਨ ਜਾਂ ਫਿਰ ਪ੍ਰਧਾਨਗੀ ਦੀ ਲਾਲਸਾ ਵਿੱਚ ਆਪਣੇ ਆਪ ਨੂੰ ਉਹ ਹਾਲੇ ਵੀ ਐਮਐਲਏ ਕਹਾਉਣਾ ਪਸੰਦ ਕਰ ਰਹੇ ਹਨ! ਕਿਉਂਕਿ ਇਕ ਉੱਚ ਕੋਟੀ ਦੀ ਚਲਾ ਰਹੀ ਸਿੱਖਿਆ ਸੰਸਥਾ ਦਾ ਮੁਖੀ ਅਗਰ ਅਜਿਹੀਆਂ ਹਰਕਤਾਂ ਕਰੇਗਾ ਤਾਂ ਉਥੇ ਪੜਨ ਵਾਲੇ ਵਿਦਿਆਰਥੀਆਂ ਤੇ ਕੀ ਅਸਰ ਪਵੇਗਾ

ਕੀ ਕਹਿਣਾ ਹੈ ਮੌਜੂਦਾ MLA ਸ. ਬਲਕਾਰ ਸਿੰਘ ਜੀ ਦਾ . ..?
ਇਸ ਸਬੰਧੀ ਮੌਜੂਦਾ ਐਮ. ਐਲ. ਏ . ਸ. ਬਲਕਾਰ ਸਿੰਘ ਨਾਲ ਗੱਲ ਕਰਕੇ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ. ਸੁਰਿੰਦਰ ਸਿੰਘ ਸਾਬਕਾ ਐਮ. ਐਲ. ਏ. ਹਨ ਅਤੇ ਉਹ ਜੇਕਰ ਸਾਬਕਾ ਲਿਖਣ ਦੀ ਥਾਂ ਇਕੱਲਾ MLA ਲਿਖ ਰਹੇ ਹਨ ਤਾਂ ਇਹ ਕਾਨੂੰਨਨ ਹੀ ਗਲਤ ਹੈ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ, ਇਹ ਸਿਰਫ਼ ਮੌਜੂਦਾ ਐਮ. ਐਲ. ਏ . ਹੀ ਲਿਖ ਸਕਦਾ ਹੈ

ਕਾਂਗਰਸ ਦੇ ਮੌਜੂਦਾ ਹਲਕਾ ਇੰਚਾਰਜ ਰਿਟਾਇਰਡ ਪੁਲਿਸ ਅਧਿਕਾਰੀ ਸ. ਰਾਜਿੰਦਰ ਸਿੰਘ ਜੀ ਨਾਲ ਗੱਲ ਕਰਨ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਉਹਨਾਂ ਦਾ ਨਿੱਜੀ ਮਾਮਲਾ ਹੈ ਪਰ ਸਾਬਕਾ ਐਮ. ਐਲ. ਏ. ਨੂੰ ਆਪਣਾ ਨਾਮ ਕਿਤੇ ਵੀ ਲਿਖਵਾਉਣ ਲੱਗਿਆਂ ਨਾਲ ਸਾਬਕਾ ਜਰੂਰ ਲਿਖ ਲੈਣਾ ਚਾਹੀਦਾ ਹੈ
ਸਾਬਕਾ ਐਮ. ਐਲ. ਏ. ਸ. ਸੁਰਿੰਦਰ ਸਿੰਘ ਨਾਲ ਉਹਨਾਂ ਦਾ ਪੱਖ ਜਾਨਣ ਦੇ ਲਈ ਉਹਨਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਸੰਪਰਕ ਨਹੀਂ ਹੋ ਸਕਿਆ , ਸੰਪਰਕ ਹੋਣ ਤੇ ਉਹਨਾਂ ਦਾ ਪੱਖ ਵੀ ਪਬਲਿਕ ਦੇ ਸਾਹਮਣੇ ਰੱਖਿਆ ਜਾਵੇਗਾ
Leave a Reply