ਬੈਂਕ ਖਾਲੀ ਲੋਕ ਪ੍ਰੇਸ਼ਾਨ, ਬੈਂਕਾਂ ਵਲੋਂ ਗ੍ਰਾਹਕਾਂ ਦੀ ਲੁੱਟ ਜਾਰੀ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ।

ਬੈਂਕ ਖਾਲੀ ਲੋਕ ਪ੍ਰੇਸ਼ਾਨ, ਬੈਂਕਾਂ ਵਲੋਂ ਗ੍ਰਾਹਕਾਂ ਦੀ ਲੁੱਟ ਜਾਰੀ - ਗੁਰਬਖਸ਼ ਸਿੰਘ ਸ਼ੇਰਗਿਲ ਅਧਿਕਾਰ ਸੰਘਰਸ਼ ਪਾਰਟੀ।

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਨਾਲ ਦੇਸ਼ ਦੇ ਮੌਜੂਦਾ ਹਾਲਾਤ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਬੈਂਕਾਂ ਵਿੱਚ ਕੈਸ਼ ਦੀ ਕਮੀਂ ਕਾਰਨ ਲੋਕ ਪ੍ਰੇਸ਼ਾਨ ਹਨ। ਏਟੀਐਮ ਖਾਲੀ ਪਏ ਹਨ ਆਮ ਲੋਕ ਬਹੁਤ ਪ੍ਰੇਸ਼ਾਨ ਹਨ, ਸਾਡੇ ਲੋਕ ਹਾਲੀ ਜਾਗਰੂਕ ਨਹੀਂ ਜਾਂ ਦੇਸ਼ ਦੇ ਹਲਾਤ ਇਸ ਲੈਵਲ ਤੱਕ ਨਹੀਂ ਕਿ ਹਰ ਥਾਂ ਈ ਪੇਮੈਂਟ ਕੀਤੀ ਜਾ ਸਕੇ। ਨਕਦੀ ਨਾ ਮਿਲਣ ਕਾਰਨ ਲੋਕਾਂ ਨੂੰ ਰੋਜਮਰਾ ਦੀਆਂ ਚੀਜ਼ਾਂ ਖਰੀਦਣ ਲਈ ਬਹੁਤ ਮੁਸ਼ਿਕਲ ਆ ਰਹੀ ਹੈ।
ਦੂਜੇ ਪਾਸੇ ਗੈਸ ਦੀ ਕਿਲਤ ਕਾਰਨ ਸਖ਼ਤ ਗਰਮੀਂ ਵਿੱਚ ਲੋਕਾਂ ਨੂੰ ਕਈ ਕਈ ਦਿਨ ਲਾਈਨਾਂ ਵਿੱਚ ਲੱਗਣਾ ਪੈ ਰਿਹਾ। ਪੈਟਰੋਲ ਡੀਜ਼ਲ ਦਾ ਵੀ ਇਹੋ ਹਾਲ ਹੈ। ਆਮ ਪੈਟਰੋਲ ਪੰਪਾਂ ਤੇ ਸਪਲਾਈ ਬਹੁਤ ਘੱਟ ਆ ਰਹੀ ਹੈ, ਜਨਤਾ ਨੂੰ ਦੂਰ ਦੂਰ ਜਾਂ ਕੇ ਅੰਬਾਨੀ ਅਡਾਨੀ ਦੇ ਪੰਪਾਂ ਤੋਂ ਮਹਿੰਗਾ ਤੇਲ ਭਰਵਾਉਣਾ ਪੈ ਰਿਹਾ। ਪ੍ਰਧਾਨ ਮੰਤਰੀ ਮੋਦੀ ਜੀ ਦਾ ਆਤਮ ਨਿਰਭਰ ਭਾਰਤ ਦਾ ਨਾਹਰਾ ਖੋਖਲਾ ਸਾਬਤ ਹੋ ਰਿਹਾ। 
ਇੰਜ ਸ਼ੇਰਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਸਰਮਾਏਦਾਰਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਗਰੀਬ ਵਰਗਾਂ ਦਾ ਹਰ ਪੱਧਰ ਤੇ ਸ਼ੋਸ਼ਣ ਹੋ ਰਿਹਾ। ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਬਣਨ ਤੇ ਅਸੀਂ ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਬਹਾਲ ਕਰਾਂਗੇ। ਜਨਤਾ ਦੀ ਖੱਜਲ ਖ਼ੁਆਰੀ ਬੰਦ ਕਰਕੇ ਉਹਨਾਂ ਨੂੰ ਬਣਦੀਆਂ ਸਹੂਲਤਾਂ ਦਿਤੀਆਂ ਜਾਣਗੀਆਂ।
ਮੀਟਿੰਗ ਵਿੱਚ ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸਾਂਸੀ, ਠੇਕੇਦਾਰੀ ਕਸ਼ਮੀਰ ਸਿੰਘ ਮਕਬੂਲਪੁਰਾ, ਜਥੇਦਾਰ ਸਵਿੰਦਰ ਸਿੰਘ ਖਾਨਕੋਟ , ਜ਼ਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨਾਗ, ਨਿਸ਼ਾਨ ਸਿੰਘ ਨਾਗਰਾ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.