ਸਿੱਖੋ! ਜਾਗੋ! ਇਕੱਠੇ ਹੋਵੋ...

ਸਿੱਖੋ! ਜਾਗੋ! ਇਕੱਠੇ ਹੋਵੋ...

ਸਿੱਖੋ! ਜਾਗੋ! ਇਕੱਠੇ ਹੋਵੋ…

ਆਦਿ ਕਾਲ ਤੋਂ ਹੀ ਦੁਨੀਆਂ ਭਰ ਦੇ ਦੇਸ਼ਾਂ ਉੱਪਰ ਰਾਜ ਕਰਨ ਵਾਲੀਆਂ ਧਿਰਾਂ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਵਰਤਦੀਆਂ ਆ ਰਹੀਆਂ ਹਨ । ਕਿਸੇ ਧਰਮ ਕਿਸੇ ਫਿਰਕੇ ਦੇ ਲੋਕਾਂ ਨੂੰ ਦੋਫਾੜ ਕਰ ਦੇਣਾ ਅਤੇ ਇੱਕ ਫਿਰਕੇ ਉੱਪਰ ਆਪਣਾ ਰਾਜਨੀਤਿਕ ਪ੍ਰਭਾਵ ਪਾ ਕੇ ਉੱਸ ਨੂੰ ਦੂਜੇ ਫਿਰਕੇ ਨਾਲ ਲੜਾ ਦੇਣਾ ਜਾਂ ਵਰਤ ਲੈਣਾ, ਇਹ ਸਰਕਾਰਾਂ ਦੀ ਰਾਜਨੀਤੀ ਦਾ ਹਮੇਸ਼ਾਂ ਹਿੱਸਾ ਰਿਹਾ ਹੈ। 

ਅਗਰ ਅੱਜ ਦੇ ਹਿੰਦੋਸਤਾਨ ਅਤੇ ਦੇਸ਼ ਪੰਜਾਬ ਵਿੱਚ ਰਹਿ ਰਹੇ ਸਿੱਖਾਂ ਵਾਰੇ ਗੱਲ ਕਰੀਏ ਤਾਂ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਕਿ ਬਹੁਤਾਤ ਸਿੱਖ ਗਿਣਤੀ ਅੱਜ ਵਿਕਊ ਮਾਲ ਬਣ ਚੁੱਕੀ ਹੈ। ਪੱਗਾਂ ਵਿੱਚ ਸਿਰ ਫਸਾਈ ਫਿਰਦੇ ਕੱਚੇ ਪਿੱਲੇ ਢਿੱਲੇ ਸਿੱਖ ਟਪੂਸੀਆਂ ਮਾਰ ਮਾਰ ਕੇ ਭਾਰਤੀ ਜੁਲਮੀ ਪਾਰਟੀ ਬੀ ਜੇ ਪੀ ਵਿੱਚ ਸ਼ਾਮਲ ਹੋ ਰਹੇ ਹਨ । ਆਰ ਐਸ ਐਸ ਅਤੇ ਬੀ ਜੇ ਪੀ ਉੱਹ ਜਮਾਤਾਂ ਉੱਹ ਧਿਰਾਂ ਹਨ ਜੋ ਕਿ ਪੰਜਾਬ ਅਤੇ ਸਿੱਖਾਂ ਦਾ ਆਉਣ ਵਾਲੇ ਸਮੇਂ ਵਿੱਚ ਨਾਮੋ ਨਿਸ਼ਾਨ ਮਿਟਾਉਣ ਦੀ ਨੀਤੀ ਦੇ ਉੱਪਰ ਪਿੱਛਲੀ ਪੂਰੀ ਇੱਕ ਸਦੀ ਤੋਂ ਹੀ ਕੰਮ ਕਰਦੀਆਂ ਆ ਰਹੀਆਂ ਹਨ । 

ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਵਿੱਚਲੀ ਪਾਟੋਧਾੜ ਇਸੇ ਤਰ੍ਹਾਂ ਹੀ ਬਰਕਰਾਰ ਰਹੀ ਤਾਂ ਸਿੱਖਾਂ ਨੂੰ ਇਸ ਦੀ ਬਹੁਤ ਹੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਤਿਹਾਸ ਗਵਾਹ ਹੈ ਕਿ ਹਿੰਦੂ ਕੌਮ ਨੂੰ ਜਿਸ ਕਿਸੇ ਨੇ ਵੀ ਚਣੌਤੀ ਦਿੱਤੀ ਹੈ ਹਿੰਦੂ ਕੌਮ ਨੇ ਉੱਸ ਦਾ ਕੱਖ ਵੀ ਨਹੀਂ ਰਹਿਣ ਦਿੱਤਾ। ਅੱਜ ਸਿੱਖ ਕੌਮ ਅੰਦਰ ਬੇਵਿਸ਼ਵਾਸੀ ਦਾ ਮਹੌਲ ਹੈ । ਧਾਰਮਿਕ ਰਾਜਨੀਤਕ ਆਰਥਕ ਸਮਾਜਿਕ ਸੱਭਿਆਚਾਰਕ ਸਭ ਧਿਰਾਂ ਵਿੱਚ ਹੀ ਅੰਤਾਂ ਦੇ ਵਖਰੇਵੇਂ ਹਨ । ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਸਰਕਾਰ ਕਾਨੂੰਨਾਂ ਰੂਪੀ ਹਥਿਆਰ ਵਰਤ ਰਹੀ ਹੈ। ਇਹ ਕਾਨੂੰਨ ਨਹੀਂ ਹਨ ਬਲਕਿ ਇਹ ਤਾਂ ਗੁਲਾਮੀ ਦੇ ਸੰਗਲ ਹੀ ਹਨ । 

ਸਿੱਖ ਆਪਣੇ ਧਰਮ , ਧਾਰਮਿਕ ਗ੍ਰੰਥਾਂ , ਸਿੱਖ ਸਿਧਾਂਤਾਂ , ਅੰਮ੍ਰਿਤ , ਬਾਣੀ ਬਾਣੇ ਰਾਜ ਕਰੇਗਾ ਖਾਲਸਾ ਦੀ ਚਾਹਤ, ਆਪਸੀ ਪਿਆਰ, ਅੰਮ੍ਰਿਤ ਵੇਲੇ, ਇੱਕ ਦੂਜੇ ਉੱਤੇ ਵਿਸ਼ਵਾਸ ਰੱਖਣ ਆਦਿ ਚੀਜ਼ਾਂ ਤੋਂ ਕਾਫੀ ਦੂਰ ਹੋ ਚੁੱਕੇ ਲੱਗਦੇ ਹਨ । ਭਾਰਤ ਸਰਕਾਰ ਵਲੋਂ ਚੱਲੀ ਜਾ ਰਹੀ ਹਰ ਚਾਲ, ਹਰ ਇੱਕ ਬਣਾਇਆ ਦਾ ਰਿਹਾ ਕਾਨੂੰਨ, ਸਿੱਖਾਂ ਉੱਪਰ ਹਮਲਾ ਹੀ ਸਮਝਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਸਿੱਖਾਂ ਦਾ ਹਰ ਇੱਕ ਹੱਕ ਖੋਹ ਰਹੀ ਹੈ ਅਤੇ ਸਿੱਖਾਂ ਦਾ ਸਭ ਕੁੱਝ ਹੜੱਪ ਕਰ ਜਾਣਾ ਚਾਹੁੰਦੀ ਹੈ। ਪਰ ਅਸੀਂ ਸਿੱਖ ਇੱਕ ਦੂਜੇ ਨੂੰ ਦੋਸ਼ ਦੇ ਕੇ ਖੁਦ ਬਰੀ ਹੋਣਾ ਚਾਹੁੰਦੇ ਹਾਂ। 

ਅਗਰ ਦੁਨੀਆਂ ਭਰ ਵਿੱਚ ਵਸਦੀ ਅਤੇ ਭਾਰਤ ਅਤੇ ਦੇਸ਼ ਪੰਜਾਬ ਵਿੱਚ ਵਸਦੀ ਸਾਰੀ ਦੀ ਸਾਰੀ ਸਿੱਖ ਲੀਡਰਸ਼ਿਪ ਅਤੇ ਸਿੱਖ ਕੌਮ ਇੱਕ ਮੰਚ ਉੱਪਰ ਇਕੱਠੇ ਨਾ ਹੋਏ ਤਾਂ ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਬ੍ਰਾਹਮਣਵਾਦੀ ਸਾਡੇ ਕੋਲੋਂ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਕਿਸੇ ਦਿਨ ਖੋਹ ਕੇ ਲੈ ਜਾਣ , ਜਿਸ ਤਰ੍ਹਾਂ 328 ਸਰੂਪ ਉੱਹ ਪਹਿਲਾਂ ਹੀ ਲਿਜਾ ਚੁੱਕੇ ਹਨ । ਇਹ ਤਾਂ ਖਬਰਾਂ ਵਿੱਚ ਆ ਗਿਆ ਤਾਂ ਕਰਕੇ ਕੰਮ ਰੁਕ ਗਿਆ, ਬਾਕੀ ਪੜ੍ਹਦੇ ਗੇ ਪਿੱਛੇ ਹਾਲੇ ਹੋਰ ਕੀ ਕੁੱਝ ਚੱਲ ਰਿਹਾ ਹੋਵੇਗਾ, ਉੱਹ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਇਸ ਕਰਕੇ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਅਤੇ ਕੌਮ ਦੀ ਲੀਡਰਸ਼ਿਪ ਨੂੰ ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ ਅਤੇ ਚੌਵੀ ਘੰਟੇ ਸੱਤੇ ਦਿਨ ਅਤੇ ਬਾਰਾਂ ਮਹੀਨੇ ਹੀ ਜਾਗਦੇ ਵੀ ਜਰੂਰ ਰਹਿਣਾ ਚਾਹੀਦਾ ਹੈ ।

-ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.