ਨਵੰਬਰ 1984 ’ਚ ਬੇਦੋਸ਼ੇ ਸਿੱਖਾਂ ਦਾ ਦਿੱਲੀ ’ਚ ਕਤਲੇਆਮ ਕਰਨ ਵਾਲ਼ੇ ਦੁਸ਼ਟਾਂ ਦੀ ਸੂਚੀ
- ਧਾਰਮਿਕ/ਰਾਜਨੀਤੀ
- (Asia/Kolkata)
ਨਵੰਬਰ 1984 ’ਚ ਬੇਦੋਸ਼ੇ ਸਿੱਖਾਂ ਦਾ ਦਿੱਲੀ ’ਚ ਕਤਲੇਆਮ ਕਰਨ ਵਾਲ਼ੇ ਦੁਸ਼ਟਾਂ ਦੀ ਸੂਚੀ
ਹਿੰਦੂ ਹੁਕਮਰਾਨਾਂ ਨੇ ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ, ਸਿੱਖੀ ਸਵੈਮਾਣ ਤੇ ਅਣਖ਼ ਨੂੰ ਰੋਲਣ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਉਹਨਾਂ ਦੇ ਜੁਝਾਰੂ ਸਿੰਘਾਂ ਨੂੰ ਖਤਮ ਕਰਨ ਲਈ ਪਹਿਲਾਂ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕਾਂ ਗੁਰਦੁਆਰਿਆਂ ’ਤੇ ਫ਼ੌਜੀ ਹਮਲਾ ਕਰਕੇ ਸਿੱਖ ਸੰਗਤਾਂ ਦਾ ਵਹਿਸ਼ੀਆਨਾ ਕਤਲੇਆਮ ਕੀਤਾ। ਫਿਰ ਨਵੰਬਰ 1984 ’ਚ ਦਿੱਲੀ, ਕਾਨਪੁਰ, ਇਟਾਵਾ, ਬੋਕਾਰੋ, ਇੰਦੌਰ, ਉੜੀਸਾ, ਕਲਕੱਤਾ, ਪੱਛਮੀ ਬੰਗਾਲ, ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਜੰਮੂ ਤੋਂ ਇਲਾਵਾ ਤਕਰੀਬਨ 110 ਸ਼ਹਿਰਾਂ ’ਚ ਸਿੱਖਾਂ ਦੀ ਭਾਰੀ ਕਤਲੇਆਮ ਕੀਤਾ। ਫਿਰਕੂ ਹਿੰਦੂਤਵੀਆਂ ਵੱਲੋਂ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸਰੂਪਾਂ ਨੂੰ ਵੀ ਅਗਨ ਭੇਟ ਕੀਤਾ ਗਿਆ, ਸਿੱਖਾਂ ਦੇ ਗਲਾਂ ’ਚ ਬਲ਼ਦੇ ਟਾਇਰ ਪਾ ਕੇ ਜਿਉਂਦੇ ਸਾੜਿਆ ਗਿਆ, ਸਿੱਖ ਬੀਬੀਆਂ ਨਾਲ਼ ਬਲਾਤਕਾਰ ਕੀਤੇ ਗਏ, ਦੁੱਧ ਪੀਂਦੇ ਬੱਚਿਆਂ ਦੇ ਸਰੀਰਾਂ ’ਚ ਵੀ ਸਰੀਏ ਖੋਭ ਦਿੱਤੇ ਗਏ, ਸਿੱਖਾਂ ਦੇ ਮਕਾਨਾਂ-ਦੁਕਾਨਾਂ ਨੂੰ ਸਾੜਿਆ-ਫੂਕਿਆ ਗਿਆ, ਜਾਇਦਾਦਾਂ-ਨਗਦੀ ਆਦਿਕ ਲੁੱਟ ਲਈ ਗਈ। ਇਸ ਕਤਲੇਆਮ ਨੂੰ ਰੋਕਣ ਦੀ ਬਜਾਏ ਰਾਜੀਵ ਗਾਂਧੀ ਨੇ ਬਿਆਨ ਦਿੱਤਾ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ।’ ਸਿੱਖ ਹੋਣਾ ਹੀ ਇਸ ਦੇਸ਼ ’ਚ ਜੁਰਮ ਬਣ ਗਿਆ, ਪੁਲੀਸ ਨੇ ਹਿੰਦੂ ਭੀੜਾਂ ਦੀ ਖੁੱਲ੍ਹ ਕੇ ਮਦਦ ਕੀਤੀ, ਸੁਰੱਖਿਆ ਦੇ ਨਾਂਅ ’ਤੇ ਸਿੱਖਾਂ ਦੇ ਘਰਾਂ ’ਚੋਂ ਕਿਰਪਾਨਾਂ-ਚਾਕੂ-ਡਾਂਗਾਂ ਵੀ ਚੁੱਕ ਕੇ ਲੈ ਗਈ, ਕਾਂਗਰਸ ਦੇ ਵੱਡੇ ਹਿੰਦੂ ਨੇਤਾ ਇਹਨਾਂ ਭੂਤਰੇ ਗੁੰਡਿਆਂ ਨੂੰ ਵੱਧ ਤੋਂ ਵੱਧ ਸਿੱਖਾਂ ਦਾ ਕਤਲ ਕਰਨ ਦੀਆਂ ਹਦਾਇਤਾਂ ਦੇ ਰਹੇ ਸਨ, ਕਾਤਲਾਂ ਨੂੰ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਲਈ ਵੋਟਰ ਸੂਚੀਆਂ ਅਤੇ ਰਾਸ਼ਨ ਕਾਰਡ ਵਾਲ਼ੀਆਂ ਸੂਚੀਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਇਹਨਾਂ ਭੈੜੀ ਬਿਰਤੀ ਵਾਲ਼ੇ ਲੋਕਾਂ ਨੂੰ ਸ਼ਰਾਬ, ਪੈਸਾ, ਹਥਿਆਰ, ਮਿੱਟੀ ਦਾ ਤੇਲ, ਪੈਟਰੋਲ, ਫ਼ਾਸਫੋਰਸ ਵੰਡਿਆ ਗਿਆ। ਦਿੱਲੀ ਦੀਆਂ ਸੜਕਾਂ ’ਤੇ ਹਰ ਥਾਂ ਸਿੱਖਾਂ ਦੀਆਂ ਲਾਸ਼ਾਂ ਹੀ ਲਾਸ਼ਾਂ, ਲੰਮੇ ਵਾਲ, ਮਾਸ ਦੇ ਲੋਥੜੇ, ਮਨੁੱਖੀ ਹੱਡੀਆਂ, ਖ਼ੂਨ ਦੇ ਅੱਥਰੂ, ਬੱਚਿਆਂ ਦੀ ਚੀਕਾਂ, ਵਿਧਵਾਵਾਂ ਦਾ ਰੋਣਾ-ਚਿਲਾਉਣਾ ਸੁਣਾਈ ਦੇ ਰਿਹਾ ਸੀ। ਜਦੋਂ ਸਿੱਖ ਰੋ-ਕੁਰਲਾ ਰਹੇ ਸਨ, ਸਿੱਖਾਂ ਦੇ ਹਰ ਘਰ ’ਚ ਸ਼ਮਸ਼ਾਨਘਾਟ ਬਣ ਗਿਆ ਸੀ ਤਾਂ ਓਦੋਂ ਇੰਦਰਾ ਗਾਂਧੀ ਦੇ ਮਰਨ ਦਾ ਹਿੰਦੂ ਸੋਗ ਜਾਂ ਮਾਤਮ ਨਹੀਂ ਸੀ ਮਨਾ ਰਹੇ ਸਗੋਂ ਸਿੱਖਾਂ ਦਾ ਕਤਲੇਆਮ ਕਰਕੇ ਭੰਗੜੇ ਪਾ ਰਹੇ ਸੀ, ਖ਼ੁਸ਼ੀਆਂ ਮਨਾ ਰਹੇ ਸੀ, ਰੱਜ ਕੇ ਸ਼ਰਾਬਾਂ ਪੀ ਰਹੇ ਸੀ। ਜਿਨ੍ਹਾਂ ਕੱਟੜਵਾਦੀ ਹਿੰਦੂਆਂ, ਸਿਆਸੀ ਨੇਤਾਵਾਂ, ਪੁਲੀਸ ਅਧਿਕਾਰੀਆਂ, ਚੋਰਾਂ, ਲੁਟੇਰਿਆਂ, ਕਾਤਲਾਂ, ਬਦਮਾਸ਼ਾਂ, ਭੰਗੀਆਂ ਨੇ ਦਿੱਲੀ ’ਚ ਸਿੱਖਾਂ ਦਾ ਕਤਲੇਆਮ ਕੀਤਾ, ਭੀੜ ਨੂੰ ਉਕਸਾਇਆ ਆਦਿਕ ਉਹਨਾਂ ਵਿੱਚੋਂ ਕਈਆਂ ਦੇ ਨਾਮ ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਅਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀ ਵੱਲੋਂ ਨਸ਼ਰ ਕੀਤੇ ਗਏ ਸਨ ਜੋ ਸ. ਸੁਰਜੀਤ ਸਿੰਘ ‘ਸੋਖੀ’ ਨੇ ‘ਸਿੱਖਾਂ ਦਾ ਕਤਲੇਆਮ’ ਕਿਤਾਬ ’ਚ ਦਰਜ ਕੀਤੇ ਹਨ। “ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਐੱਚ.ਕੇ.ਐੱਲ. ਭਗਤ ਜਿਸ ਨੇ 5 ਨਵੰਬਰ ਨੂੰ ਉਹਨਾਂ ਵਿਅਕਤੀਆਂ ਨੂੰ ਸ਼ਾਹਦਰਾ ਥਾਣੇ ਤੋਂ ਰਿਹਾਅ ਕਰਵਾਇਆ ਜਿਨ੍ਹਾਂ ਨੂੰ ਕਤਲੇਆਮ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਬੂ ਰਾਮ ਸ਼ਰਮਾ (ਮੈਂਬਰ ਮਿਊਂਸੀਪਲ ਕਾਰਪੋਰੇਸ਼ਨ) ਜਿਸ ਨੇ ਦਰਿਆ ਜਮਨਾ ਤੋਂ ਪਾਰ ਦੇ ਇਲਾਕੇ ਛੱਜੂਪੁਰ ਕਲੌਨੀ, ਮੌਜਪੁਰ ਅਤੇ ਗੋਡਾ ਵਿੱਚ ਲੁੱਟ-ਮਾਰ, ਸਾੜ-ਫੂਕ ਅਤੇ ਕਤਲੇਆਮ ਕਰਵਾਇਆ। ਮੰਗੋਲਪੁਰੀ ਤੋਂ ਕਾਂਗਰਸ ਦਾ ਐੱਮ.ਪੀ. ਸੱਜਣ ਕੁਮਾਰ ਜਿਸ ਨੇ ਕਤਲੇਆਮ ਵਿੱਚ ਭਾਗ ਲੈਣ ਵਾਲ਼ੇ ਹਰੇਕ ਵਿਅਕਤੀ ਨੂੰ ਇੱਕ ਸ਼ਰਾਬ ਦੀ ਬੋਤਲ ਅਤੇ 100 ਰੁਪਏ ਇਨਾਮ ਵਜੋਂ ਦਿੱਤੇ। ਕਾਂਗਰਸ ਦਾ ਟਰੇਡ ਯੂਨੀਅਨ ਨੇਤਾ ਅਤੇ ਮੈਟਰੋਪੋਲੀਟਨ ਕੌਂਸਲਰ ਲਲਿਤ ਮਾਕਨ ਉਸ ਨੇ ਵੀ ਹਰੇਕ ਗੁੰਡੇ ਨੂੰ 100 ਰੁਪਏ ਅਤੇ ਇੱਕ ਸ਼ਰਾਬ ਦੀ ਬੋਤਲ ਦਿੱਤੀ। ਉਸ ਦੀ ਚਿੱਟੀ ਐਮਬੈਸਡਰ ਕਾਰ 4 ਵਾਰ ਜੀ.ਟੀ. ਰੋਡ ਏਰੀਏ ਵਿੱਚ ਆਜ਼ਾਦਪੁਰ ਵਿੱਚ ਆਈ। ਕਾਰ 'ਚੋਂ ਹੀ ਗੁੰਡਿਆਂ ਨੂੰ ਸਾੜ-ਫੂਕ ਅਤੇ ਕਤਲੇਆਮ ਦੇ ਸਬੰਧ ਵਿੱਚ ਹਦਾਇਤਾਂ ਦਿੱਤੀਆਂ ਗਈਆਂ। ਕਰੋਲ ਬਾਗ ਹਲਕੇ ਤੋਂ ਕਾਂਗਰਸ ਦਾ ਐੱਮ.ਪੀ. ਧਰਮ ਦਾਸ ਸ਼ਾਸਤਰੀ ਜਿਸ ਨੇ ਪ੍ਰਕਾਸ਼ ਨਗਰ 'ਚ ਸਿੱਖਾਂ ਦੀ ਸ਼ਨਾਖਤ, ਵੋਟਰ ਲਿਸਟ ਤੋਂ ਕੀਤੀ। ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ 5 ਨਵੰਬਰ ਨੂੰ ਉਸ ਨੇ ਪੁਲੀਸ ਵੱਲੋਂ ਲੁੱਟੀ ਹੋਈ ਸੰਪਤੀ ਬਰਾਮਦ ਕਰਨ ਲਈ ਛਾਪਿਆਂ ਦੌਰਾਨ ਫੜੇ ਗਏ ਗੁੰਡਿਆਂ ਨੂੰ ਰਿਹਾਅ ਕਰਾਉਣ ਲਈ ਕਰੋਲ ਬਾਗ ਦੇ ਐੱਸ.ਐੱਚ.ਓ. 'ਤੇ ਦਬਾਅ ਪਾਇਆ। ਸਦਰ ਹਲਕੇ ਤੋਂ ਕਾਂਗਰਸ ਦਾ ਐੱਮ.ਪੀ. ਜਗਦੀਸ਼ ਟਾਈਟਲਰ 6 ਨਵੰਬਰ ਨੂੰ ਸ਼ਾਮੀਂ 5 ਵਜੇ ਪੁਲੀਸ ਕਮਿਸ਼ਨਰ ਐੱਸ.ਸੀ. ਟੰਡਨ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਵੀ ਮੌਜੂਦ ਸੀ ਤੇ ਇੱਕ ਜਰਨਲਿਸਟ ਅਨੁਸਾਰ ਜਗਦੀਸ਼ ਟਾਈਟਲਰ ਨੇ ਪੁਲੀਸ ਕਮਿਸ਼ਨਰ ਨੂੰ ਦੱਸਿਆ ਕਿ ਉਸ ਦੇ ਹਮਾਇਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਰਾਹਤ ਕਾਰਜਾਂ ਦੇ ਰਸਤੇ ਵਿੱਚ ਰੁਕਾਵਟ ਪਈ ਹੋਈ ਹੈ। ਮੈਟਰੋਪੋਲੀਟਨ ਕੌਂਸਲਰ ਮਹਿੰਦਰਾ ਜੋ ਧਰਮ ਦਾਸ ਸ਼ਾਸਤਰੀ ਦੇ ਨਾਲ਼ ਵੋਟਰ ਲਿਸਟ ਲੈ ਕੇ ਗਿਆ। ਡਾਕਟਰ ਅਸ਼ੋਕ ਕੁਮਾਰ (ਮੈਂਬਰ ਮਿਊਂਸੀਪਲ ਕਾਰਪੋਰੇਸ਼ਨ) ਉਸ ਨੇ ਕਲਿਆਣਪੁਰੀ ਵਿੱਚ ਮੀਟਿੰਗ ਕੀਤੀ ਅਤੇ ਉਸ ਤੋਂ ਤੁਰੰਤ ਬਾਅਦ ਹਿੰਸਾ ਭੜਕ ਉੱਠੀ। ਬਹੁਤ ਸਾਰੇ ਦਰਸ਼ਕਾਂ ਅਨੁਸਾਰ ਉਸ ਨੇ ਭੜਕੀ ਹੋਈ ਭੀੜ ਦੀ ਅਗਵਾਈ ਕੀਤੀ ਜਿਸ ਨੇ ਲੁੱਟ-ਮਾਰ, ਸਾੜ-ਫੂਕ, ਬਲਾਤਕਾਰ ਅਤੇ ਕਤਲ ਕੀਤੇ। ਸੁਖਨ ਲਾਲ ਸੂਦ ਮੈਟਰੋਪੋਲੀਟਨ ਕੌਂਸਲਰ ਉਸ ਨੇ ਵੀ ਲੁੱਟ-ਮਾਰ ਕਰਨ ਵਾਲ਼ੇ ਗੁੰਡਿਆਂ ਦੀ ਅਗਵਾਈ ਕੀਤੀ। ਉਸ ਕੋਲ਼ ਪੈਟਰੋਲ ਅਤੇ ਇਲਾਕੇ ਵਿੱਚ ਵੱਸਦੇ ਸਿੱਖਾਂ ਦੀਆਂ ਸੂਚੀਆਂ ਸਨ। ਜਦੋਂ ਸੁਖਨ ਲਾਲ ਸੂਦ ਸ਼ਕਰਪੁਰ ਦੇ ਰਿਲੀਫ ਕੈਂਪ ਵਿੱਚ ਸ਼ਰਨਾਰਥੀਆਂ 'ਚ ਮਠਿਆਈ ਵੰਡਣ ਲਈ ਆਇਆ ਤਾਂ ਔਰਤਾਂ ਨੇ ਉਸ ਨੂੰ ਪਹਿਚਾਣ ਲਿਆ ਅਤੇ ਉਸ ਨੂੰ ਓਥੋਂ ਦੌੜਾ ਦਿੱਤਾ ਗਿਆ। ਜਗਦੀਸ਼ ਚੰਦਰ ਤੋਕਾਸ (ਮੈਂਬਰ ਮਿਊਂਸੀਪਲ ਕਾਰਪੋਰੇਸ਼ਨ, ਮੁਨਿਰਕਾ, ਵਾਰਡ ਨੰਬਰ 14) ਆਰ.ਕੇ. ਪੁਰਮ ਦੇ ਸੈਕਟਰ 4 ਅਤੇ 5 ਵਿੱਚ ਗੁੰਡਿਆਂ ਦੀ ਅਗਵਾਈ ਕੀਤੀ। ਈਸ਼ਵਰ ਸਿੰਘ (ਮੈਂਬਰ ਮਿਊਂਸੀਪਲ ਕਾਰਪੋਰੇਸ਼ਨ, ਮੰਗੋਲਪੁਰੀ, ਵਾਰਡ ਨੰਬਰ 37) ਨੇ ਵੀ ਲੁੱਟ-ਮਾਰ ਕਰਨ ਵਾਲ਼ੇ ਗੁੰਡਿਆਂ ਦੀ ਅਗਵਾਈ ਕੀਤੀ। ਦਿੱਲੀ ਯੂਥ ਕਾਂਗਰਸ ਦਾ ਨੇਤਾ ਬਲਵੰਤ ਖੋਖਰ ਉਸ ਨੇ ਪਾਲਮ ਕਲੌਨੀ ਏਰੀਏ 'ਚ ਲੁੱਟ-ਮਾਰ ਕਰਾਉਣ ਲਈ ਪ੍ਰਬੰਧ ਕੀਤਾ। ਸ਼ਕਰਪੁਰ ਦੇ ਸ਼ਰਨਾਰਥੀਆਂ ਦੇ ਕੈਂਪ ਅਤੇ ਮੰਗੋਲਪੁਰੀ ਵਿੱਚ ਸ਼ਰਨਾਰਥੀਆਂ ਦੇ ਕੈਂਪ 'ਚ ਰਹਿੰਦੇ ਸਿੱਖਾਂ ਨੇ ਦੱਸਿਆ ਕਿ ਦਿੱਲੀ ਯੂਥ ਕਾਂਗਰਸ ਦਾ ਨੇਤਾ ਫੈਜ਼ ਮੁਹੰਮਦ ਵੀ ਲੁੱਟਮਾਰ ਅਤੇ ਸਾੜ-ਫੂਕ ਵਾਲ਼ਿਆਂ ਦੇ ਨਾਲ਼ ਸੀ। ਪਾਲਮ ਏਰੀਆ ਕਲੌਨੀ ਦੇ ਇਲਾਕੇ ਵਿੱਚ ਗੜਬੜ ਵਿੱਚ ਭਾਗ ਲੈਣ ਵਾਲ਼ਿਆਂ 'ਚ ਦਿੱਲੀ ਦੇ ਯੂਥ ਕਾਂਗਰਸ ਦਾ ਨੇਤਾ ਰਤਨ ਵੀ ਸੀ। ਯੂਥ ਕਾਂਗਰਸ ਦਾ ਨੇਤਾ ਸਤਬੀਰ ਸਿੰਘ ਉਸ 'ਤੇ ਬੇਰ ਸਰਾਏ ਤੋਂ ਹਥਿਆਰਬੰਦ ਵਿਅਕਤੀ ਸ੍ਰੀ ਗੁਰੂ ਹਰਿਿਕ੍ਰਸ਼ਨ ਪਬਲਿਕ ਸਕੂਲ 'ਚ ਲਿਆਉਣ ਦਾ ਦੋਸ਼ ਹੈ। ਇਸ ਹਜੂਮ 'ਤੇ ਸਕੂਲ ਦੀਆਂ ਬੱਸਾਂ ਅਤੇ ਸਕੂਲ ਦੀ ਇਮਾਰਤ ਸਾੜਨ ਦਾ ਦੋਸ਼ ਹੈ। ਉਸ 'ਤੇ ਖ਼ੁਦ ਆਪ ਵੀ 1 ਨਵੰਬਰ ਦੀ ਰਾਤ ਨੂੰ ਸਿੱਖਾਂ ਨੂੰ ਕੁੱਟ-ਮਾਰ ਕਰਨ ਅਤੇ ਲੁੱਟਮਾਰ ਕਰਨ ਦਾ ਦੋਸ਼ ਹੈ। ਹੇਠਾਂ ਉਹਨਾਂ ਪੁਲੀਸ ਕਰਮਚਾਰੀਆਂ ਦੀ ਸੂਚੀ ਹੈ ਜਿਨ੍ਹਾਂ ਨੇ ਡਿਊਟੀ ਦੀ ਲਾਪ੍ਰਵਾਹੀ ਕੀਤੀ, ਹਮਲਾਵਰਾਂ ਦੀ ਮਦਦ ਕੀਤੀ ਅਤੇ ਹਿੰਸਕ ਕਾਰਵਾਈਆਂ ’ਚ ਭਾਗ ਲਿਆ। ਮਲਹੋਤਰਾ (ਏ.ਸੀ.ਪੀ. ਈਸਟ ਡਿਸਟ੍ਰਿਕਟ ਸ਼ਕਰਪੁਰ) ਉੱਤੇ ਲੋਕਾਂ ਦੀ ਭੀੜ ਇਕੱਠੀ ਕਰਨ ਦਾ ਦੋਸ਼ ਹੈ, ਉਸ ਨੇ ਭੜਕੇ ਹੋਏ ਲੋਕਾਂ ਨੂੰ ਕਿਹਾ ਕਿ ਤੁਸੀਂ ਐੱਮ. ਬਲਾਕ ਸ਼ਕਰਪੁਰ ਦੇ ਕਾਂਗਰਸੀ ਵਰਕਰ ਤਰਲੋਚਨ ਸਿੰਘ ਭਾਟੀਆ ਨੂੰ ਮਾਰਨ ਤੋਂ ਬਿਨਾਂ ਗੁਰਦੁਆਰਾ ਉਡਾ ਦਿਉ। ਭੀੜ ਨਾਲ਼ ਮਲਹੋਤਰਾ ਵੀ ਗਿਆ। ਭੀੜ ਕੋਲ਼ ਇੱਕ ਜੀਪ, ਸਟੇਸ਼ਨ ਵੈਗਨਾਂ, ਸਟੇਨਗੰਨ ਵਾਲ਼ੇ ਅਤੇ ਰਿਵਾਲਵਰ ਵਾਲ਼ੇ 2 ਵਿਅਕਤੀ, ਪੈਟਰੋਲ ਦੀਆਂ ਕੈਨੀਆਂ ਅਤੇ ਪੱਥਰ ਸਨ। ਮਲਹੋਤਰਾ ਨੇ ਭੜਕੀ ਹੋਈ ਭੀੜ 'ਚ ਹਥਿਆਰ ਵੰਡੇ। ਉਸ ਵਿਰੁੱਧ ਲਕਸ਼ਮੀ ਨਗਰ, ਗੁਰੂ ਨੰਗਲ ਨਗਰ, ਜੋ ਸ਼ਾਹਦਰਾ ਥਾਣੇ 'ਚ ਹੈ, ਦੇ ਲੋਕਾਂ ਨੂੰ ਭੜਕਾਉਣ ਦਾ ਵੀ ਦੋਸ਼ ਹੈ।ਜੈ ਸਿੰਘ ਐੱਸ.ਐੱਚ.ਓ. ਨੇ ਗੜਬੜ ਵਾਲ਼ੇ ਇਲਾਕੇ ਦੇ ਭੜਕੇ ਹੋਏ ਲੋਕਾਂ ਨੂੰ ਕਿਹਾ ਕਿ ਉਹ ਤਿੰਨ ਦਿਨ ਜੋ ਚਾਹੁਣ ਕਰ ਸਕਦੇ ਹਨ। ਸੁਲਤਾਨਪੁਰ ਥਾਣੇ ਦੇ ਐੱਸ.ਐੱਚ.ਓ. ਰਾਓ ਰਾਮ ਮੋਹਰ ਨੇ ਸਿੱਖਾਂ ਤੋਂ ਲਾਇਸੈਂਸੀ ਹਥਿਆਰ ਖੋਹ ਕੇ ਗੁੰਡਿਆਂ ਦੀ ਮਦਦ ਕੀਤੀ। ਰਾਓ ਰਾਮ ਨੇ 1 ਅਤੇ 2 ਨਵੰਬਰ ਨੂੰ ਸਿੱਖਾਂ ਨੂੰ ਕਤਲ ਕੀਤਾ ਅਤੇ 3 ਅਤੇ 4 ਨਵੰਬਰ ਨੂੰ ਭੜਕੀ ਹੋਈ ਭੀੜ ਨੂੰ ਭੜਕਾ ਕੇ ਸਿੱਖਾਂ ਦੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਅੱਗ ਲਗਾਈ। ਇੰਝ ਹੀ ਸੁਲਤਾਨਪੁਰ ਥਾਣੇ ਦੇ ਐੱਸ.ਐੱਚ.ਓ. ਹਰੀ ਰਾਮ ਭੱਟੀ 'ਤੇ ਵੀ ਸਿੱਖਾਂ ਤੋਂ ਲਾਇਸੰਸੀ ਹਥਿਆਰ ਲੈ ਕੇ ਭੜਕੀ ਹੋਈ ਭੀੜ ਦੀ ਮਦਦ ਕਰਨ ਦਾ ਦੋਸ਼ ਹੈ। ਉਸ ਨੇ 1 ਅਤੇ 2 ਨਵੰਬਰ ਨੂੰ ਆਪ ਸਿੱਖਾਂ ਨੂੰ ਕਤਲ ਕੀਤਾ ਅਤੇ 3 ਅਤੇ 4 ਨਵੰਬਰ ਨੂੰ ਬੰਦੂਕ ਦੀ ਨੋਕ 'ਤੇ ਸਿੱਖਾਂ ਦੇ ਕੇਸ ਕਤਲ ਕਰਾਏ। ਰਵਤਾਸ ਐੱਸ.ਐੱਚ.ਓ. ਸਦਰ ਥਾਣੇ ਉੱਤੇ ਸਿੱਖਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਭੰਨਤੋੜ ਕਰਨ ਦਾ ਦੋਸ਼ ਹੈ। ਸੂਰਵੀਰ ਸਿੰਘ ਐੱਸ.ਐੱਚ.ਓ. ਕਲਿਆਣਪੁਰੀ ਥਾਣੇ 'ਤੇ 1 ਨਵੰਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਇਸ ਥਾਣੇ ਦੀ ਕਲੌਨੀ ਲੋਕਪੁਰੀ ਵਿੱਚ ਪਹੁੰਚ ਕੇ ਮੌਕੇ 'ਤੇ ਤਾਇਨਾਤ ਇੱਕ ਹਵਾਲਦਾਰ ਅਤੇ ਸਿਪਾਹੀ ਨੂੰ ਹਟਾ ਕੇ ਗੁੰਡਿਆਂ ਨੂੰ ਲੁੱਟਮਾਰ ਅਤੇ ਸਾੜਫੂਕ ਕਰਨ ਦੀ ਖੁੱਲ੍ਹੀ ਛੋਟ ਦੇਣ ਦਾ ਦੋਸ਼ ਹੈ। ਸ਼ਰਨਾਰਥੀਆਂ ਨੇ ਦੱਸਿਆ ਕਿ ਦੁਰਗਾਪੁਰੀ ਦੇ ਐੱਸ.ਆਈ. ਆਰ.ਡੀ. ਸਿੰਘ ਨੇ ਗੁਰਦੁਆਰਾ ਲੋਨੀ ਰੋਡ ਦੇ ਸਿੱਖਾਂ ਨੂੰ ਆਪ ਕੁੱਟਿਆ ਅਤੇ ਕਤਲ ਕੀਤਾ। ਆਰ.ਕੇ. ਪੁਰਮ ਸੈਕਟਰ 4 ਦਾ ਐੱਸ.ਐੱਚ.ਓ. ਅਤੇ ਸਿਪਾਹੀਆਂ ਨੂੰ ਬੇਰ ਸਰਾਏ ਦੇ ਇਲਾਕੇ ਦੇ 2 ਸਿੱਖਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਅਪੀਲ ਕੀਤੀ ਪਰ ਉਹਨਾਂ ਨੇ ਕੋਈ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।ਇਹਨਾਂ ਪੰਜ ਪੁਲੀਸ ਅਧਿਕਾਰੀਆਂ ਨੇ ਹਿੰਸਾ ਨੂੰ ਭੜਕਾ ਕੇ ਹਿੰੰਸਕ ਕਾਰਵਾਈਆਂ ਕੀਤੀਆਂ:- ਤਿਆਗੀ ਐੱਸ.ਐਚ.ਓ. ਤ੍ਰਿਲੋਕਪੁਰੀ, ਰਾਣਾ ਇੰਸਪੈਕਟਰ ਤ੍ਰਿਲੋਕਪੁਰੀ, ਮੂਲ ਚੰਦ ਐੱਸ.ਆਈ. ਸ਼ਕਰਪੁਰ, ਬਖ਼ਸ਼ੀ ਏ.ਐੱਸ.ਆਈ. ਤ੍ਰਿਲੋਕਪੁਰੀ, ਰਾਜਵੀਰ ਸਿੰਘ ਹੈੱਡ ਕਾਂਸਟੇਬਲ (ਕਲਿਆਣਪੁਰੀ ਥਾਣਾ) ਤ੍ਰਿਲੋਕਪੁਰੀ। ਹੇਠਾਂ ਉਹਨਾਂ ਲੋਕਾਂ ਦੇ ਨਾਂਅ ਜਿਨ੍ਹਾਂ ਨੇ ਲੁੱਟਮਾਰ, ਸਾੜਫੂਕ, ਹੋਰ ਹਿੰਸਕ ਅਤੇ ਮੁਜਰਮਾਨਾਂ ਕਾਰਵਾਈਆਂ ਕੀਤੀਆਂ। ਤ੍ਰਿਲੋਕਪੁਰੀ ਇਲਾਕੇ ਦੇ ਬਲਾਕ 3 ’ਚ ਪਪੀਤਾ (ਜੋ ਰਿੰਗ ਲੀਡਰ ਸੀ ਇਸ ਨੇ ਬਹੁਤ ਕਤਲ ਕੀਤੇ)। ਬਲਾਕ 12 ’ਚ ਬ੍ਰਾਹਮਨੀ (ਮਿਸ਼ਰਾਨੀ) ਸ਼ਾਸਤਰੀ। ਬਲਾਕ 14 ’ਚ ਬਾਲੇਸ਼ਵਰ ਭਾਰਗੀ ਉਰਫ ਕਾਲੂ ਅਤੇ ਬਾਲ ਕਿਸ਼ਨ। ਬਲਾਕ 21 ’ਚ ਬਿਹਾਰੀ ਧੋਬੀ। ਬਲਾਕ 25 ’ਚ ਐੱਸ.ਡੀ. ਸ਼ਰਮਾ। ਬਲਾਕ 27 ’ਚ ਇਸਰਾਈ ਅਲੀ ਉਰਫ ਚੰਨੂ, ਸਲੀਮ ਜੋ ਇਲਾਕੇ ਦਾ ਬਦਨਾਮ ਗੁੰਡਾ ਸੀ ਅਤੇ ਸਿੱਖਾਂ ਨੂੰ ਕਤਲ ਕਰਨ ’ਚ ਸ਼ਾਮਲ ਸੀ, ਅਫੀਮ ਦਾ ਵਪਾਰੀ ਮੱਸਾ, ਡਾਕਟਰ ਯਹੀਆ ਸਦੀਕੀ ਜਿਸ ਨੇ ਹਥਿਆਰਬੰਦ ਹਿੰਦੂ ਭੀੜ ਦੀ ਅਗਵਾਈ ਕੀਤੀ, ਮਾਨੂੰ ਸਿੰਘ ਦੁਕਾਨਦਾਰ, ਸੋਨੀ ਰੇਲਵੇ ਵਰਕਰ, ਮੁਕੇਸ਼ ਜੋ ਸਿੱਖਾਂ ਦੇ ਘਰਾਂ ਦੀ ਲੁੱਟਮਾਰ ਤੇ ਕਤਲਾਂ ਵਿੱਚ ਸ਼ਾਮਲ ਸੀ। ਬਲਾਕ 29 ’ਚ ਮੁਕਰੀ ਮਾਸਟਰ ਦਰਜੀ ਇਹ ਵੀ ਸਿੱਖਾਂ ਦੇ ਕਤਲਾਂ ਵਿੱਚ ਸ਼ਾਮਲ ਸੀ। ਨੂਰ ਜਹਾਂ ਇਸ ਨੇ ਇਹ ਅਫਵਾਹ ਫੈਲਾਅ ਕੇ ਮੁਸਲਮਾਨਾਂ ਨੂੰ ਭੜਕਾਇਆ ਕਿ ਸਿੱਖਾਂ ਨੇ ਮਸਜਿਦਾਂ ਨੂੰ ਅੱਗ ਲਗਾ ਦਿੱਤੀ ਹੈ। ਸੀਮੇਂਟ ਦਾ ਵਪਾਰੀ ਕੇਰਾਮਾਤ, ਟੀ ਵੀ ਦੁਕਾਨ ਦਾ ਮਾਲਕ ਸ਼ਬਨਮ, ਦਮੇਸ਼, ਪੰਜੂ, ਸਲੀਮ, ਅਬਾਸ, ਵੀਡੀਓ ਦੁਕਾਨ ਦਾ ਮਾਲਕ ਮੁਕਰੀ, ਹਸੀਨ। ਬਲਾਕ 31 ’ਚ ਕਰਮੂ ਦੀਨ (ਆਟੇ ਵਾਲ਼ੀ ਚੱਕੀ ਅਤੇ ਫਰਨੀਚਰ ਹਾਊਸ ਦਾ ਮਾਲਕ), ਨਿਆਮਤ ਅਲੀ, ਨਿਨਵ (ਚਾਹ ਦੇ ਖੋਖੇ ਦਾ ਮਾਲਕ), ਡਾਕਟਰ ਵੀ.ਪੀ. ਸਿੰਘ, ਦੁਲੀ ਚੰਦ ਸੋਸ਼ਲ ਵਰਕਰ। ਬਲਾਕ 32 ’ਚ ਰਾਮ ਲਾਲ ਸਰੋਜ (ਪ੍ਰਧਾਨ ਤੇ ਇੰਦਰਾ ਕਾਂਗਰਸ ਦਾ ਵਰਕਰ) ਇਸ ਨੇ ਗੁਪਾਲ ਸਿੰਘ, ਰਾਂਝਾ ਸਿੰਘ, ਮੇਕਲ ਸਿੰਘ ਨੂੰ ਕਤਲ ਕੀਤਾ। ਇਸ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ, ਬਲਾਤਕਾਰ ਅਤੇ ਸਾੜਫੂਕ ਕਰਨ ਦਾ ਵੀ ਦੋਸ਼ ਹੈ। ਕਿਸ਼ੋਰੀ ਲਾਲ ਅਤੇ ਇਸ ਦੇ ਚਾਰ ਭਰਾ ਸਰਵਨ, ਸ੍ਰੀ ਰਾਮ, ਛੋਟੇ ਅਤੇ ਕਮਲ ਇਨ੍ਹਾਂ ਸਾਰੇ ਭਰਾਵਾਂ ਦੀ ਇੱਕ ਮੀਟ ਦੀ ਦੁਕਾਨ ਹੈ, ਇਹਨਾਂ ਚਾਰ ਭਰਾਵਾਂ 'ਤੇ ਹੁਕਮ ਸਿੰਘ, ਤੀਰਥ ਸਿੰਘ, ਸੱਜਣ ਸਿੰਘ, ਸੋਮਾ ਸਿੰਘ ਅਤੇ ਤਾਰਾ ਸਿੰਘ ਨੂੰ ਕਤਲ ਕਰਨ ਦਾ ਦੋਸ਼ ਹੈ। ਜੈ ਰਾਮ ਸਾਂਸੀ ਅਤੇ ਉਸ ਦੀ ਵਹੁਟੀ ਦਰੋਪਦੀ ਇਹਨਾਂ 'ਤੇ ਸਾੜਫੂਕ, ਲੁੱਟ-ਮਾਰ ਅਤੇ ਕਤਲੇਆਮ ਵਿੱਚ ਭਾਗ ਲੈਣ ਦਾ ਦੋਸ਼ ਹੈ। ਖੜਕ ਸਿੰਘ ਪ੍ਰਧਾਨ, ਗਫਾਰ ਖਾਂ (ਸੀਮੇਂਟ ਦਾ ਵਪਾਰੀ), ਬਾਬੂ ਖਾਨ (ਡੇਅਰੀ ਦਾ ਮਾਲਕ), ਮਨੂੰ ਸਾਂਸੀ, ਆਸਾਮ, ਸੋਮਨਾਥ ਇਸ 'ਤੇ ਬਹੁਤ ਸਾਰੇ ਸਿੱਖਾਂ ਜਿਨ੍ਹਾਂ ਵਿੱਚ ਸ. ਹੁਸ਼ਿਆਰ ਸਿੰਘ ਸਪੁੱਤਰ ਸ. ਮਿਲਾਪ ਸਿੰਘ ਸ਼ਾਮਲ ਸਨ ਅਤੇ 3 ਹੋਰ ਸਿੱਖਾਂ ਨੂੰ ਇੱਕ ਮਕਾਨ ਵਿੱਚ ਡੱਕ ਕੇ ਅਤੇ ਬਾਅਦ ਵਿੱਚ ਕਤਲ ਕਰਨ ਦਾ ਦੋਸ਼ ਹੈ। ਅਜੀਤ, ਕਾਦਿਰ, ਮੋਗਾ, ਸਤੀ, ਤੇੋੇ ਸਾਂਸੀ, ਰੂਪ ਲਾਲ, ਓਮੀ ਚਮਾਰ ਮੋਚੀ, ਮੁਰਾਰੀ ਇਸ ਦੀ ਬਲਾਕ ਨੰਬਰ 31 ਵਿੱਚ ਕਰਿਆਨੇ ਦੀ ਦੁਕਾਨ ਸੀ, ਪਹਿਲਵਾਨ (ਰਸ਼ੀਦ ਦਾ ਭਰਾ), ਬਚਨ, ਅਜੀਜ਼, ਅਨਸਰ, ਕਲੋਖਾਨ ਢਾਬੇ ਦਾ ਮਾਲਕ, ਅਬਾਸ (ਬਲਾਕ 27 ਵਿੱਚ ਇਸ ਦੀ ਕੱਪੜੇ ਅਤੇ ਚੱਪਲਾਂ ਦੀ ਦੁਕਾਨ ਸੀ), ਡਾਕਟਰ ਲੰਬੋ, ਭਾਲੋ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਸੀ, ਕਿਆਮਤ ਅਲੀ, ਰਾਜੂ (ਭੰਗੀ), ਜੱਗੀ, ਭਈਆ, ਮੁਰਲੀ ਖ਼ਾਨ, ਸ਼ੇਰ ਖਾਨ, ਰਾਜਾ ਰਾਮ, ਬਠੀਸ ਰਮੇਸ਼, ਬੰਸੂ ਰਾਮ। ਬਲਾਕ 33 ’ਚ ਪੱਪੂ, ਭੂਮ ਗੁੰਡਾ, ਗਿਆਨਾ ਵਿਿਦਆਰਥੀ, ਮੁਹੰਮਦ ਸਾਈਕਲਾਂ ਦੀ ਦੁਕਾਨ ਵਾਲ਼ਾ, ਬ੍ਰਿਜੂ, ਜਾਕਿਰ, ਕਮਲ ਸਿੰਘ ਰਿਕਸ਼ੇ ਵਾਲ਼ਾ, ਮੁਨਸ਼ੀ, ਰਸ਼ੀਦ ਇਸ ਦੀ ਬਲਾਕ 32 ਵਿੱਚ ਸਾਈਕਲ ਤੇ ਰਿਕਸ਼ੇ ਮੁਰੰਮਤ ਕਰਨ ਦੀ ਦੁਕਾਨ ਹੈ ਇਸ 'ਤੇ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਬਲਾਕ 34 ’ਚ ਮਹਿੰਦਰੂ ਅਤੇ ਉਸ ਦਾ ਭਰਾ ਰਤਨ, ਬਹਿਮ ਸ਼ਰਮਾ, ਮਹਿੰਦਰਪਾਲ, ਸ਼ੇਰ ਸਿੰਘ ਦੁਕਾਨਦਾਰ। ਬਲਾਕ 35 ’ਚ ਜੀਵਨ। ਬਾਲਕ 36 ’ਚ ਬੀ.ਬੀ. ਪਾਂਡੇ। ਹੋਰ ਬਲਾਕਾਂ ’ਚ ਡਾਕਟਰ ਆਰ. ਲਖਣੀ, ਅਬਦੁੱਲਾ, ਸੀਤਾ ਰਾਮ ਦੋਧੀ ਦੇ ਦੋ ਲੜਕੇ, ਇੱਕ ਮੁੱਲਾਂ ਜੋ ਤ੍ਰਿਲੋਕਪੁਰੀ ਦੀ ਇੱਕ ਮਸਜਿਦ ਵਿੱਚ ਰਹਿੰਦਾ ਹੈ ਅਤੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਉਸ 'ਤੇ ਮੁਸਲਮਾਨਾਂ ਨੂੰ ਤ੍ਰਿਲੋਕਪੁਰੀ ਦੇ ਗੁਰਦੁਆਰੇ ਸਾੜਨ ਲਈ ਭੜਕਾਉਣ ਦਾ ਦੋਸ਼ ਹੈ। ਰੋਹਤਸ, ਰਿਸ਼ੀ, ਕਿਰਪਾਲ (ਤਿੰਨੋਂ ਜ਼ਿਮੀਂਦਾਰ ਅਤੇ ਗਵਾਲੇ), ਲਖਣ, ਬ੍ਰਹਮ ਇਸ ਦੀ ਤ੍ਰਿਲੋਕਪੁਰੀ ਵਿੱਚ ਚਾਹ ਦੀ ਦੁਕਾਨ ਹੈ। ਛਬਨ ਅਤੇ ਮੁਨੀਮ ਦੀ ਤ੍ਰਿਲੋਕਪੁਰੀ ਵਿੱਚ ਮਸੀਤ ਦੇ ਨੇੜੇ ਕੱਪੜੇ ਅਤੇ ਦਰਜ਼ੀ ਦੀ ਦੁਕਾਨ ਹੈ ਇਹਨਾਂ ਨੇ ਸ. ਦਲੀਪ ਸਿੰਘ ਨੂੰ ਕਤਲ ਕੀਤਾ, ਬਾਬੂ ਸ਼ਰਮਾ ਵੀ ਕਤਲਾਂ ’ਚ ਸ਼ਾਮਲ ਸੀ। ਸੁਲਤਾਨਪੁਰੀ ਦੇ ਬਲਾਕ 4-ਏ ’ਚ ਇਕ ਬਾਗੜੀ ਪ੍ਰਧਾਨ, ਬ੍ਰਹਮਾ ਨੰਦ ਗੁਪਤਾ ਪ੍ਰਧਾਨ, ਨੱਥੂ ਪ੍ਰਧਾਨ ਭੰਗੀ, ਉਦਾਲ ਜੱਟ, ਹਨੂੰਮਾਨ, ਰਾਸ਼ਨ ਸ਼ਾਪ ਦਾ ਮਾਲਕ, ਗਵਾ ਨੰਦ, ਦੁਕਾਨਦਾਰ, ਗਨਪਤ, ਦੁਕਾਨਦਾਰ, ਪਿਆਰਾ ਗੁਜਰਾਤੀ, ਗੁਰਬਤ ਬ੍ਰਦਰਜ਼, ਇਸਲਾਮ, ਰਾਓ, ਛਾਂਗਾਂ ਸਕੂਟਰ ਵਾਲ਼ਾ, ਓਮੀ ਆਟੋ ਰਿਕਸ਼ਾ ਵਾਲ਼ਾ, ਗਰੀਬ ਦਾਸ, ਵਰਮਾ ਨੰਦ ਮਿੱਟੀ ਦੇ ਤੇਲ ਦਾ ਵਪਾਰੀ। ਬਲਾਕ ਏ-5 ’ਚ ਹਸਲਾ ਰਾਮ, ਮੰਗਲਾ, ਸਤਬੀਰ, ਸਲਾਮ। ਬਲਾਕ 1 ’ਚ ਪਾਲ ਬ੍ਰਾਹਮਣ, ਖਿਸਮਵਿਆ, ਸ਼ੰਭੂ, ਕੁਮਾਰ। ਬਲਾਕ ਸੀ-3 ’ਚ ਗੋਪਾ ਐਂਡ ਬ੍ਰਦਰਜ਼, ਬੱਬਰ ਤੇ ਉਸ ਦਾ ਬਾਪ, ਤਿਵਾੜੀ, ਰਘੁਬੀਰ ਭੰਗੀ, ਪ੍ਰਤਾਪ ਭੰਗੀ, ਵਾਜ਼ਿਜ਼। ਬਲਾਕ ਸੀ-4 ’ਚ ਬ੍ਰਿਜ ਲਾਲ ਐਂਡ ਸੰਨਜ਼, ਕਾਲ਼ਾ ਰਾਮ ਅਤੇ ਇਸ ਦੇ ਦੋ ਪੁੱਤਰ, ਪ੍ਰੇਮ ਸਿੰਘ ਉਰਫ਼ ਪ੍ਰੇਮ ਮੱਛੀ ਵਾਲ਼ਾ ਪ੍ਰਾਪਰਟੀ ਡੀਲਰ, ਜੈ ਕਿਸ਼ਨ ਭੰਗੀ, ਡਾਨੀ, ਰਾਜੂ, ਪੱਪੂ, ਰਵੀਕਰਨ ਦਰਜੀ, ਕਾਨਾ ਰਾਮ, ਪੈਰਨ ਲਾਲ ਪੁੱਤਰ ਥਕੇਤਾ ਕੋਮਲ। ਬਲਾਕ ਪੀ-3 ’ਚ ਤਾਰਾ ਚੰਦ ਤਰਖਾਣ, ਮਾਸਟਰ ਮਿੱਟੀ ਦਾ ਤੇਲ ਵੇਚਣ ਵਾਲ਼ਾ ਦੁਕਾਨਦਾਰ, ਰਾਧੇ ਸ਼ਿਆਮ ਮਕੈਨਿਕ, ਬਾਬੂ ਲਾਲ ਸਬਜ਼ੀ ਵਾਲ਼ਾ, ਸਿਕੰਦਰ ਦਾ ਭਾਈ, ਮੁਕਾਮ ਸਿੰਘ ਗੁਦਾਮ ਦਾ ਮਾਲਕ। ਮੰਗੋਲਪੁਰੀ ਇਲਾਕੇ ’ਚ ਹਰਿਦੁਆਰੀ ਲਾਲ (ਮੰਡਲ ਪ੍ਰਧਾਨ), ਨਰਿੰਦਰ ਸਿੰਘ ਕਾਂਗਰਸੀ ਵਰਕਰ, ਸਲੀਮ ਕੁਰੈਸ਼ੀ ਅਤੇ ਸ਼ਵਕੀਨ ਜੋ ਕਾਂਗਰਸ ਦੇ ਵਰਕਰ ਹਨ ਤੇ ਜੋ ਵਕਫ ਕਲੱਬ ਨਾਲ਼ ਸੰਬੰਧ ਰੱਖਦੇ ਹਨ, ਮਾਲਾ ਰਾਮ ਕਾਂਗਰਸੀ ਵਰਕਰ, ਰਜਿੰਦਰ ਆਫ ਨਿਊ ਸਟਾਲ ਕਲੱਬ, ਸ਼ਿਵਚਰਨ। ਮਜੂਪੁਰ ਗੌਂਡਾ ਇਲਾਕੇ ’ਚ ਬਿਸ਼ਨਾ ਜੋਗਿੰਦਰ (ਮਿੱਟੀ ਦੇ ਤੇਲ ਦਾ ਵਪਾਰੀ), ਤਿਲੋਕ (ਆਟੇ ਦੀ ਚੱਕੀ ਦਾ ਮਾਲਕ), ਗੁਪਤਾ (ਕਾਗ਼ਜ਼ ਦਾ ਵਪਾਰੀ), ਡੇਲੂ ਰਾਮ ਅਤੇ ਰਾਮ ਕਿਸ਼ਾਨ (ਦਰਜੀ), ਭੋਲਾ ਦੋਧੀ, ਬਲਬੀਰ ਦੋਧੀ (ਦੁਕਾਨਦਾਰ), ਗਿਆਨ (ਮਲਵਈ), ਪ੍ਰੇਮ (ਨਾਈ), ਨਰਾਇਣ ਦਾ ਲੜਕਾ, ਬ੍ਰਹਮ। ਸ਼ਕਰਪੁਰ ਇਲਾਕੇ ’ਚ ਭਾਟੀਆ, ਡੋਗਰਾ, ਸ੍ਰੀ ਸਿੰਘ (ਤਿੰਨੋ ਕਾਂਗਰਸੀ ਵਰਕਰ), ਲੱਛਮੀ ਧੋਬਣ ਜੋ ਮਹਿਲਾ ਸੰਮਤੀ ਦੀ ਮੈਂਬਰ ਹੈ ਉਸ 'ਤੇ ਸਿੱਖਾਂ ਨੂੰ ਜ਼ਿੰਦਾ ਸਾੜਨ ਲਈ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ, ਅਸ਼ਵਨੀ (ਭਾਰਤੀ ਜਨਤਾ ਪਾਰਟੀ ਦਾ ਵਰਕਰ), ਸਤਪਾਲ ਜੋ ਸ਼ਕਰਪੁਰ ਦੇ ਮੱੁਖ ਮਾਰਗ 'ਤੇ ਸਥਿਤ ਥਰੀ ਸਟਾਰ ਹੋਟਲ ਦਾ ਮਾਲਕ ਹੈ, ਅਸ਼ੋਕ ਕੁਮਾਰ ਜਿਸ ਦੀ ਸ਼ਕਰਪੁਰ ਵਿੱਚ ਆਟੇ ਦੀ ਚੱਕੀ ਹੈ, ਰਾਮ ਨਿਵਾਸ ਸ਼ਰਮਾ, ਰੋਹਤਾਸ ਸਿੰਘ ਪਿੰਡ ਸ਼ਕਰਪੁਰ। ਖਜੂਰੀ ਖਾਸ ਇਲਾਕੇ ’ਚ ਕਦਰਾ ਸਿੰਘ (ਪੰਚਾਇਤ ਦਾ ਸਰਪੰਚ), ਕਦਰਾ ਸਿੰਘ ਦੇ ਭਤੀਜੇ, ਨੰਬਤ ਸਿੰਘ ਜਿਸ ਦੀ ਇਲਾਕੇ ਵਿੱਚ ਰਾਸ਼ਨ ਦੀ ਦੁਕਾਨ ਹੈ, ਸ਼ਾਮ ਲਾਲ (ਰਿਟਾਇਰਡ ਏ.ਐੱਸ.ਆਈ.), ਜੈ ਸਿੰਘ (ਮਿੱਟੀ ਦੇ ਤੇਲ ਦਾ ਵਪਾਰੀ), ਜੰਗੂ, ਪਰਸਾ, ਪ੍ਰਤਾਪ ਜੋ ਸਾਗਰਪੁਰ ਦਾ ਪ੍ਰਧਾਨ ਹੈ ਜਿਸ 'ਤੇ ਜਨਕਪੁਰੀ ਨੇੜੇ ਸਾਗਰਪੁਰ ਦੇ ਵਸਨੀਕ ਬੁੱਧ ਸਿੰਘ ਦੇ ਪਰਿਵਾਰ ਦੇ 22 ਮੈਂਬਰ ਬੇ-ਰਹਿਮੀ ਨਾਲ਼ ਮਾਰਨ ਦਾ ਦੋਸ਼ ਹੈ। ਬਲਾਕ ਸੀ ਵਿੱਚ ਡੱਬੂ ਭੰਗੀ, ਕਾਲ਼ੀਆ ਭੰਗੀ, ਉਪਲੀ ਭੰਗੀ, ਸੋਹਨ ਸਾਂਸੀ, ਮੋਹਨ ਸਾਂਸੀ, ਭੰਨਾ ਸਾਂਸੀ, ਰਾਜੂ ਭੰਗੀ, ਮਾਲਾ ਰਾਮ ਇਸ 'ਤੇ ਸਿੱਖਾਂ ਦੇ ਮਕਾਨਾਂ ਨੂੰ ਅੱਗ ਲਾਉਣ ਲਈ ਮਿੱਟੀ ਦਾ ਤੇਲ ਮੁਫਤ ਵੰਡਣ ਦਾ ਦੋਸ਼ ਹੈ। ਮੰਡਵਾਲੀ ਉਚਪੁਰ ’ਚ ਸਚਦੇਵਾ ਪ੍ਰਾਪਰਟੀ ਡੀਲਰ, ਰਾਜ ਕਾਲੀਆ ਸੀਮੇਂਟ ਡੀਲਰ, ਗੁਪਤਾ ਉਰਫ਼ ਚੱਕੀ ਕਰਿਆਨੇ ਦਾ ਦੁਕਾਨਦਾਰ, ਰਾਮ ਪ੍ਰਕਾਸ਼ ਜੋ ਖਾਦੀ ਭਵਨ ਵਿੱਚ ਕੰਮ ਕਰਦਾ ਹੈ, ਡਾਕਟਰ ਬੱਬਰ, ਧਰਮ ਪਾਲ, ਕਿਸ਼ਨ ਦੱਤ, ਬਾਬੂ ਰਾਮ, ਲਾਲ ਬਹਾਦਰ ਮਿਸ਼ਰਾ, ਜੋਸ਼ੀ। ਰਾਜ ਨਗਰ ’ਚ ਬਲਵਾਨ ਖੋਖਰ, ਮਹਿੰਦਰ ਸਿੰਘ ਬਰਗਡੋਲਾ, ਪੰਡਤ ਤਾਰਾ ਚੰਦ, ਈਸ਼ਵਰ ਚੰਦ ਵਰਮਾ, ਪੰਡਿਤ ਰਾਮ ਨਿਵਾਸ, ਕਮਲ ਧੋਬੀ, ਡੇਵਿਡ ਧੋਬੀ ਦਾ ਲੜਕਾ, ਛਿਨਾਇਕ ਦਾ ਪਰਿਵਾਰ। ਆਜ਼ਾਦਪੁਰ ਇੰਡਸਟਰੀਅਲ ਏਰੀਏ ’ਚ ਈ.ਐਸ. ਬੇਦੀ (ਕਾਰਖਾਨੇਦਾਰ) ਇਸ 'ਤੇ ਪਹਿਲੀ ਨਵੰਬਰ ਦੀ ਸਵੇਰ ਨੂੰ ਲੋਕਾਂ ਦੀ ਭੀੜ ਇਕੱਠੀ ਕਰਨ ਅਤੇ ਉਸ ਨੂੰ ਭੜਕਾਉਣ ਦਾ ਦੋਸ਼ ਹੈ। ਉਸ ਦੀ ਆਪਣੀ ਫੈਕਟਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਜਦੋਂ ਕਿ ਉਸ ਦੇ ਗਵਾਂਢ ਸ. ਪਿਆਰਾ ਸਿੰਘ ਦੀ ਫੈਕਟਰੀ ਨੂੰ ਗੁੰਡਿਆਂ ਨੇ ਸਾੜ ਕੇ ਸਵਾਹ ਕਰ ਦਿੱਤਾ।” ਇਸ ਤੋਂ ਇਲਾਵਾ ਹੋਰ ਵੀ ਬੇਅੰਤ ਹਿੰਦੂਤਵੀ ਗੁੰਡੇ ਅਤੇ ਕਾਤਲ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦਿੰਦਿਆਂ ਬੇ-ਰਹਿਮੀ ਨਾਲ਼ ਸ਼ਹੀਦ ਕੀਤਾ। ਇਸ ਕਤਲੇਆਮ ਬਾਰੇ ਬੋਲਦਿਆਂ-ਲਿਖਦਿਆਂ, ਪੜ੍ਹਦਿਆਂ-ਸੁਣਦਿਆਂ ਅੱਜ ਵੀ ਲੂੰ-ਕੰਢੇ ਖੜ੍ਹੇ ਹੋ ਜਾਂਦੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲ਼ੇ ਭਾਰਤ ਦੇਸ਼ ਅੰਦਰ ਹਿੰਦੂ ਬਹੁਗਿਣਤੀ ਵੱਲੋਂ ਕੀਤਾ ਗਿਆ ਇਹ ਸੰਸਾਰ ਦੇ ਇਤਿਹਾਸ ਦਾ ਸਭ ਤੋਂ ਸ਼ਰਮਨਾਕ ਕਾਰਾ ਸੀ। ਇਹ ਸਿੱਖ ਨਸਲਕੁਸ਼ੀ ਨਾ ਤਾਂ ਭੁੱਲਣਯੋਗ ਹੈ ਅਤੇ ਨਾ ਹੀ ਬਖ਼ਸ਼ਣਯੋਗ ਹੈ, ਇਹਨਾਂ ਦੁਸ਼ਟਾਂ ਨੂੰ ਰਹਿੰਦੀ ਦੁਨੀਆਂ ਤਕ ਲਾਹਣਤਾਂ ਪੈਂਦੀਆਂ ਰਹਿਣਗੀਆਂ, ਇਹਨਾਂ ਦਾ ਨਾਮ ਸਿੱਖੀ ਦੇ ਦੁਸ਼ਮਣਾਂ ਗੰਗੂ, ਚੰਦੂ, ਸੁੱਚਾ ਨੰਦ, ਅਬਦਾਲੀ, ਜ਼ਕਰੀਆਂ ਖਾਂ, ਮੱਸਾ ਰੰਘੜ ਅਤੇ ਲਖਪਤ ਰਾਏ ਵਾਲ਼ੀ ਸੂਚੀ ਵਿੱਚ ਹੈ। ਯਾਦ ਰਹੇ ਕਿ ਕੋਈ ਸਿੱਖ ਭਾਵੇਂ ਕਿਸੇ ਪਾਰਟੀ ਨਾਲ਼ ਜੁੜਿਆ ਸੀ ਜਾਂ ਕਿਸੇ ਸੰਸਥਾ ਨਾਲ਼ ਜਾਂ ਸਰਕਾਰੀ ਨੌਕਰੀ ਕਰਦਾ ਸੀ ਲੇਕਿਨ ਉਸ ਸਮੇਂ ਹਿੰਦੂਤਵੀਆਂ ਦੀ ਨਿਗ੍ਹਾ ’ਚ ਸਾਰੇ ਸਿੱਖ ਇੱਕੋ ਜਿਹੇ ਸਨ ਜਿਸ ਕਰਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਡਾ. ਮਨਮੋਹਨ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ ਵਰਗੇ ਸਿੱਖਾਂ ਨੇ ਵੀ ਭੱਜ-ਲੁਕ ਕੇ ਆਪਣੀ ਜਾਨ ਬਚਾਈ। ਹਿੰਦੁਵਾਦੀ ਭੀੜਾਂ ਵੱਲੋਂ ਸਿੱਖਾਂ ’ਤੇ ਕੀਤੇ ਜ਼ੁਲਮਾਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਰਣਜੀਤ ਸਿੰਘ ਕੁੱਕੀ ਅਤੇ ਹੋਰ ਸਿੱਖ ਜੁਝਾਰੂਆਂ ਨੇ ਆਪਣੇ ਹੱਥੀਂ ਕੁਝ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਬਾਕੀ ਅੱਜ-ਤਕ ਦਨ-ਦਨਾਉਂਦੇ ਫਿਰਦੇ ਹਨ। ਜਿਸ ਭਾਰਤੀ ਸਟੇਟ ਨੇ ਸਾਡਾ ਕਤਲੇਆਮ ਕਰਵਾਇਆ ਉਸ ਤੋਂ ਇਨਸਾਫ਼ ਦੀ ਕੋਈ ਆਸ ਨਹੀਂ। ਹੁਣ ਅਸਲ ਇਨਸਾਫ਼ ਤਾਂ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਹੀ ਹੈ ਜਿਸ ਲਈ ਸਿੱਖ ਸੰਘਰਸ਼ਸ਼ੀਲ ਅਤੇ ਯਤਨਸ਼ੀਲ ਹਨ।
Leave a Reply