ਖਾਲਸਾ ਪੰਥ ਦੀ ਸ਼ਾਨ ਬਹਾਲ ਕਰਨ ਵਾਲੇ ਪਰਿਵਾਰ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਸਦਾ ਲਈ ਦਰਜ ਰਹਿਣਗੀਆਂ : ਸ. ਸਿਮਰਨਜੀਤ ਸਿੰਘ ਮਾਨ

ਖਾਲਸਾ ਪੰਥ ਦੀ ਸ਼ਾਨ ਬਹਾਲ ਕਰਨ ਵਾਲੇ ਪਰਿਵਾਰ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਸਦਾ ਲਈ ਦਰਜ ਰਹਿਣਗੀਆਂ : ਸ. ਸਿਮਰਨਜੀਤ ਸਿੰਘ ਮਾਨ

ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਨੇ ਬੀਬੀ ਜਸਵਿੰਦਰ ਕੌਰ ਦੇ ਅਚਾਨਕ ਹੋਈ ਦਿਹਾਂਤ 'ਤੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ : ਸਰਪਰਸਤ ਬਾਪੂ ਗੁਰਚਰਨ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਆਗੂ ਪਰਮਿੰਦਰ ਸਿੰਘ ਮਲੋਆ ਦੀ ਪਤਨੀ ਬੀਬੀ ਜਸਵਿੰਦਰ ਕੌਰ ਦਾ ਅਚਾਨਕ ਸਦੀਵੀ ਦੁਖਦਾਇਕ ਵਿਛੋੜਾ ਜਿੱਥੇ ਪਰਿਵਾਰ, ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਬੀਬੀ ਜਸਵਿੰਦਰ ਕੌਰ ਮਲੋਆ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਾਹਿਬ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਦੀ ਉਮਰ ਫਿਲਹਾਲ ਵਿਛੋੜਾ ਦੇਣ ਦੀ ਨਹੀਂ ਸੀ ਉਹਨਾਂ ਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਬੀਬ ਜਸਵਿੰਦਰ ਕੌਰ ਦੀ ਅਚਾਨਕ ਹੋਏ ਦੇਹਾਂਤ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਪਰਵਿੰਦਰ ਸਿੰਘ ਮਲੋਆ ਦੇ ਪਰਿਵਾਰ ਦੀ ਖਾਲਸਾ ਪੰਥ ਨੂੰ ਬਹੁਤ ਵੱਡੀ ਦੇਣ ਹੈ ਜਿਸ ਦੇ ਭਰਾ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਨੇ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਫੌਜਾਂ ਵੱਲੋਂ ਹਮਲਾ ਕਰਕੇ ਕਰਨ ਵਾਲੇ ਢੇਰੀ ਕਰਨ ਦੇ ਹੁਕਮ ਦੇਣ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਖਾਲਸਾ ਪੰਥ ਦੀ ਡਿੱਗੀ ਪੱਗ ਨੂੰ ਮੁੜ ਸਾਡੇ ਸਿਰਾਂ ਉੱਤੇ ਰੱਖਿਆ। ਉਹਨਾਂ ਕਿਹਾ ਕਿ ਭਾਈ ਪਰਮਿੰਦਰ ਸਿੰਘ ਮਲੋਆ ਦਾ ਪੰਥਕ ਕਾਰਜਾਂ ਵਿੱਚ ਜਿਨਾਂ ਯੋਗਦਾਨ ਹੈ ਉਸ ਦਾ ਸਿਹਰਾ ਬੀਬੀ ਜਸਵਿੰਦਰ ਕੌਰ ਸਿਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਵਿੰਦਰ ਸਿੰਘ ਮਲੋਆ ਨੂੰ ਸਿਰੋਅਪੇ ਦੀ ਬਖਸ਼ਿਸ਼ ਕੀਤੀ। ਓਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਇਸ ਮੌਕੇ ਬੀਬੀ ਜਸਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਵੱਲੋਂ ਬੀਬੀ ਜਸਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਜਦੋਂ ਉਹਨਾਂ ਦੇ ਸਵਰਗਵਾਸ ਹੋਣ ਦੀ ਜਥੇਦਾਰ ਭਾਈ ਜਗਤਾਰ ਸਿੰਘ ਵਲੋਂ ਖਬਰ ਮਿਲੀ ਤਾਂ ਉਹਨਾਂ ਬਹੁਤ ਦੁੱਖ ਮਹਿਸੂਸ ਕੀਤਾ ਕਿਉਂਕਿ ਭਾਈ ਪਰਮਿੰਦਰ ਸਿੰਘ ਮਲੋਆ ਦੇ ਪਰਿਵਾਰ ਦੀ ਇਤਿਹਾਸਿਕ ਕੁਰਬਾਨੀਆਂ ਹਨ ਜਿਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਪਰਿਵਾਰ ਵੱਲੋਂ ਕੀਤੀਆਂ ਕੁਰਬਾਨੀਆਂ ਅੱਗੇ ਖਾਲਸਾ ਪੰਥ ਹਮੇਸ਼ਾ ਸ਼ਰਧਾ ਦੇ ਫੁੱਲ ਭੇਂਟ ਕਰਦਾ ਰਹੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਪਰਵਿੰਦਰ ਸਿੰਘ ਮਲੋਆ 7 ਫਰਵਰੀ 2023 ਤੋਂ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਆਪਣੀ ਹਾਜ਼ਰੀ ਭਰਦੇ ਹਨ ਅਤੇ ਜਦੋਂ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਕੋਈ ਵੀ ਮੀਟਿੰਗ ਰੋਸ ਮੁਜ਼ਾਰਾ ਜਾਂ ਧਰਮਾ ਲਾਉਣਾ ਹੋਵੇ ਤਾਂ ਪਰਮਿੰਦਰ ਸਿੰਘ ਮਲੋਆ ਦੀ ਅਹਿਮ ਭੂਮਿਕਾ ਹੁੰਦੀ ਹੈ ਉਹਨਾਂ ਕਿਹਾ ਕਿ ਇਹ ਸਭ ਕੁਝ ਬੀਬੀ ਜਸਵਿੰਦਰ ਕੌਰ ਦੇ ਸਹਿਯੋਗ ਨਾਲ ਹੀ ਪਰਮਿੰਦਰ ਸਿੰਘ ਵੱਲੋਂ ਸੇਵਾ ਨਿਭਾਈ ਗਈ ਹੈ। ਬਾਪੂ ਗੁਰਚੰਦ ਸਿੰਘ ਜੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਵਾਹਿਗੁਰੂ ਉਹਨਾਂ ਨੂੰ ਜ਼ਿੰਦਗੀ ਵਿੱਚ ਹੁੰਦਿਆਂ ਭੁੱਲਾਂ ਚੁੱਕਾਂ ਨੂੰ ਮੁਆਫ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਈ ਪਰਮਿੰਦਰ ਸਿੰਘ ਮਲੋਆ ਵੱਲੋਂ ਪੰਥਕ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਬੀਬੀ ਜਸਵਿੰਦਰ ਕੌਰ ਦਾ ਇਹਨਾਂ ਕਾਰਜਾਂ ਵਿੱਚ ਬਹੁਤ ਵੱਡੇ ਪੱਧਰ ਤੇ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਭਾਈ ਪਰਮਿੰਦਰ ਸਿੰਘ ਮਲੋਆ ਪੰਥਿਕ ਪਰਿਵਾਰ ਨਾਲ ਸੰਬੰਧਿਤ ਹਨ ਜਿਨਾਂ ਦੀਆਂ ਖਾਲਸਾ ਪੰਥ ਲਈ ਅਹਿਮ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਵਿੱਚ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਹਮੇਸ਼ਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆ ਉੱਤੇ ਸਦੀਵੀ ਉਕਰਿਆ ਰਹੇਗਾ। ਯੂਨਾਈਟਿਡ ਅਕਾਲੀ ਦਲ ਵੱਲੋਂ ਭਾਈ ਪਰਮਿੰਦਰ ਸਿੰਘ ਮਲੋਆ ਨੂੰ ਵਿਸ਼ੇਸ਼ ਤੌਰ 'ਤੇ ਸਰੋਪਾ ਦਿੱਤਾ ਗਿਆ। ਇਸ ਮੌਕੇ ਮੇਬਰ ਪਾਰਲੀਮੈਂਟ ਸਰਬਜੀਤ ਸਿੰਘ ਮਲੋਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਮਹਿੰਦਰ ਪਾਲ ਸਿੰਘ ਪਟਿਆਲਾ, ਯੂਥ ਆਗੂ ਹਰਜੀਤ ਸਿੰਘ ਆਮਲਾ ਬਹਾਦਰ ਸਿੰਘ ਹਰਭਜਨ ਸਿੰਘ ਕਸ਼ਮੀਰੀ ਗੁਰਵਿੰਦਰ ਸਿੰਘ ਅਮਨਦੀਪ ਸਿੰਘ ਸਿੱਧੂ ਮਹਿੰਦਰ ਸਿੰਘ ਜਨਮ ਸਕੱਤਰ ਰਣਜੀਤ ਸਿੰਘ ਸੰਤੋਖਗੜ੍ਹ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਸਰਦਾਰ ਪਾਲ ਸਿੰਘ ਘੜੂਆਂ, ਬਲਜੀਤ ਸਿੰਘ ਭਾਊ, ਭਾਈ ਤਜਿੰਦਰ ਸਿੰਘ ਹਾਈਜੈਕਰ, ਕੌਂਸਲਰ ਪਰਮਜੀਤ ਸਿੰਘ ਕਾਹਲੋ, ਕੌਂਸਲਰ ਅਨੁਰਾਧਾ ਅਨੰਦ ਕਰਨੈਲ ਸਿੰਘ ਪੰਜੋਲੀ, ਬੀਬੀ ਅੰਮ੍ਰਿਤ ਕੌਰ ਸਪੁੱਤਰੀ ਭਾਈ ਬੇਅੰਤ ਸਿੰਘ ਮਲੋਆ, ਭਾਈ ਗੁਰਜੰਟ ਸਿੰਘ ਸੀਲ ਪਟਿਆਲਾ, ਜਥੇਦਾਰ ਬਲਕਾਰ ਸਿੰਘ ਭੁੱਲਰ, ਜਿਲਾ ਪ੍ਰਧਾਨ ਦਲਜੀਤ ਸਿੰਘ ਕੂੰਬੜਾ, ਉੱਘੇ ਸਮਾਜ ਸੇਵੀ ਆਗੂ ਅਵਤਾਰ ਸਿੰਘ ਨਗਲਾ, ਸੀਨੀਅਰ ਯੂਥ ਆਗੂ ਸੁਖਵਿੰਦਰ ਸਿੰਘ ਭਾਟੀਆ, ਭਾਈ ਅਮਨਦੀਪ ਸਿੰਘ ਬਠਿੰਡਾ, ਮਨਜਿੰਦਰ ਸਿੰਘ ਮੋਹਾਲੀ, ਬੀਬੀ ਹਰਵਿੰਦਰ ਕੌਰ, ਬੀਬੀ ਰਜਿੰਦਰ ਕੌਰ ਸਰਾਂ, ਅਮਨਦੀਪ ਸਿੰਘ ਭੱਟੀ, ਲਖਬੀਰ ਸਿੰਘ ਰੁਪਾਲਹੇੜੀ, ਮੱਖਣ ਸਿੰਘ, ਤਰਸੇਮ ਸਿੰਘ, ਆਇ ਪੰਥਕ ਸ਼ਹੀਦਾਂ ਸ਼ਾਮਿਲ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਸਰਦਾਰ ਕੁਸ਼ਲਪਾਲ ਸਿੰਘ ਨੇ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਂਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਮੱਖਣ ਸਿੰਘ ਤਰਸੇਮ ਸਿੰਘ ਰੇਸ਼ਮ ਸਿੰਘ ਪਾਲ ਸਿੰਘ ਭੜੂਆ ਬੀਬੀ ਅੰਮ੍ਰਿਤ ਕੌਰ ਸਪੋਤਰੀ ਸ਼ਹੀਦ ਭਾਈ ਬੇਅੰਤ ਸਿੰਘ ਲਖਮੀਰ ਸਿੰਘ ਉਬਾਲਗੜੀ ਸਰਦਾਰ ਦਲਜੀਤ ਸਿੰਘ ਉਬੜਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਬਲਕਾਰ ਸਿੰਘ ਭੁੱਲਰ ਪੀਸੀਐਮ ਮੈਂਬਰ ਧਰਮ ਸਿੰਘ ਪੀਆਰ ਇਕਬਲ ਸਿੰਘ ਗੁਰਦੇਵ ਗੁਰਦੀਪ ਸਿੰਘ ਬਠਿੰਡਾ ਭਾਈ ਅਮਨਦੀਪ ਸਿੰਘ ਮਨਜਿੰਦਰ ਸਿੰਘ ਮੋਹਾਲੀ ਰੇਸ਼ਮ ਸਿੰਘ ਤੇਜਿੰਦਰ ਸਿੰਘ ਹਾਈਜੈਕਰ ਐਡਵੋਕੇਟ ਓਪੀ ਬੀਬੀ ਹਰਵਿੰਦਰ ਕੌਰ ਪ੍ਰਧਾਨ ਬੀਬੀ ਰਜਿੰਦਰ ਕੌਰ ਸਰਹਾ ਭਾਈ ਤਜਿੰਦਰ ਸਿੰਘ ਭਾਈ ਮਨਜਿੰਦਰ ਸਿੰਘ ਕਰਨੈਲ ਸਿੰਘ ਪੰਜੋਲੀ ਪਰਮਜੀਤ ਸਿੰਘ ਕਾਲੋ ਅਨੁਰਾਧਾ ਅਨੰਦ ਹਰਵਿੰਦਰ ਸਿੰਘ ਲਾਂਘ ਅਮਨਦੀਪ ਸਿੰਘ ਭੱਟੀ ਐਡੀਸ਼ਨਲ ਡਿਸਟਰਿਕਟ ਚੰਡੀਗੜ੍ਹ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.