ਭਗਵੰਤ ਭਾਈ ਬੇਨਤੀ!
- ਕਵਿਤਾ
- 20 Apr, 2026 11:47 AM (Asia/Kolkata)
‘ਬੱਬਾ’ ਬਾਦਲ ਤੇ ‘ਭੱਬਾ’ ਭਗਵੰਤ ਵਾਲ਼ਾ
ਪੈਂਤੀ’ ਵਿੱਚ ਹਨ ਅੱਖਰ ਨਜ਼ਦੀਕ ਭਾਈ।
ਐਪਰ ਦੋਹਾਂ ਦੇ ਵਿਚਲੀਆਂ ਦੂਰੀਆਂ ਦੀ
ਫਿਤਰਤ ਪੱਖ ਤੋਂ ਵੱਡੀ ਇਕ ਲੀਕ ਭਾਈ।
‘ਪੰਜਾ-ਕਮਲ’ ਵੀ ਕਰਨ ‘ਵਿਰੋਧ’ ਭਾਵੇਂ
ਸਮਝੇ ਇਸਨੂੰ ਹੀ ਅਪਣਾ ਸ਼ਰੀਕ ਭਾਈ।
ਇਕ-ਦੂਜੇ ਦੀਆਂ ਨਕਲਾਂ ਨੇ ਖੂਬ ਲਾਉਂਦੇ
ਕਰਦੇ ‘ਮਿੱਸ’ ਨਾ ਕਦੇ ਵੀ ‘ਤਰੀਕ’ ਭਾਈ।
ਸੀ.ਐੱਮ ‘ਬੱਬੇ’ ਨੂੰ ਕਰਕੇ ‘ਇਗਨੋਰ’ ਪੱਕਾ
ਉਸਦੇ ਅਹੁਦੇ ਮੁਤਾਬਕ ਇਹ ਠੀਕ ਭਾਈ।
‘ਕਰਤੇ ਕੰਮ’ ਤੇ ‘ਰਹਿੰਦੇ ਜੋ’ ਹੋਰ ਕਰਨੇ
ਦੱਸ ਦੱਸ ਲੋਕਾਂ ਤੋਂ ਮੰਗੇ ‘ਤੌਫ਼ੀਕ’ ਭਾਈ!
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply