ਸੁਤੰਤਰਤਾ ਦਿਵਸ ਮੌਕੇ ਸੇਵਾ ਮੁਕਤ ਸੰਗੀਤ ਅਧਿਆਪਕ ਸ੍ਰੀ ਰਾਮ ਲੁਭਾਇਆ ਨੂੰ ਕੀਤਾ ਗਿਆ ਸਨਮਾਨਿਤ
- ਰਾਸ਼ਟਰੀ
- 16 Aug, 2026 11:04 AM (Asia/Kolkata)
ਅੱਪਰਾ, 16 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਬੀਤੇ ਦਿਨੀਂ ਤਹਿਸੀਲ ਪੱਧਰੀ ਫਿਲੌਰ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਰਿਟਾਇਰਡ ਸੰਗੀਤ ਮਾਸਟਰ ਰਾਮ ਲੁਭਾਇਆ ਨੂੰ ਸੰਗੀਤ ਤੇ ਸਮਾਜ ਸੇਵਾ ਵਿੱਚ ਪਾਏ ਗਏ ਉਨਾਂ ਦੇ ਯੋਗਦਾਨ ਲਈ ਉਨਾਂ ਨੂੰ ਐੱਸ ਡੀ ਐੱਮ ਫਿਲੌਰ ਅਸ਼ੋਕ ਭਾਟੀਆ, ਡੀ ਐੱਸ ਪੀ ਭਰਤ ਮਸੀਹ ਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਿਟਾਇਰਡ ਸੰਗੀਤ ਮਾਸਟਰ ਰਾਮ ਲੁਭਾਇਆ ਹਮੇਸ਼ਾ ਹੀ ਆਪਣੇ ਕੰਮ ਨੂੰ ਸਮਰਪਿਤ ਰਹੇ ਹਨ ਤੇ ਉਨ੍ਹਾਂ ਨੇ ਮਿਹਨਤ ਲਗਨ ਤੇ ਬੇਦਾਗ ਰਹਿ ਕੇ ਆਪਣੀ ਨੌਕਰੀ ਕੀਤੀ ਹੈ ਅਤੇ 31.5.2023 ਨੂੰ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਬੜਾ ਪਿੰਡ ਤੋਂ ਸੇਵਾ ਮੁਕਤ ਹੋਏ। ਸ੍ਰੀ ਰਾਮ ਲੁਭਾਇਆ ਜੀ ਦੇ ਅਨੇਕਾਂ ਹੀ ਸ਼ਗਿਰਦ ਹਨ ਜਿਨ੍ਹਾਂ ਨੇ ਇਨ੍ਹਾਂ ਤੋਂ ਸੰਗੀਤ ਸਿਖਿਆ ਲਈ ਹੈ ਅਤੇ ਗੁਰਬਾਣੀ ਕੀਰਤਨ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੇ ਹਨ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply