ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਜਜਬੇ ਨਾਲ ਕੰਮ ਕੀਤਾ 92 ਤੋਂ 2027 ਵਿਚ 100 ਦਾ ਅੰਕੜਾ ਪਾਰ ਕਰਾਂਗੇ- ਹਰਭਜਨ ਸਿੰਘ ਈ ਟੀ ਓ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਜਜਬੇ ਨਾਲ ਕੰਮ ਕੀਤਾ 92 ਤੋਂ 2027 ਵਿਚ 100 ਦਾ ਅੰਕੜਾ ਪਾਰ ਕਰਾਂਗੇ- ਹਰਭਜਨ ਸਿੰਘ ਈ ਟੀ ਓ

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਲੋਕਾਂ ਨਾਲ ਜੋ ਵਾਅਦੇ ਕੀਤੇ ਗਰੰਟੀਆਂ ਦਿਤੀਆਂ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਰੇ ਵਾਅਦੇ ਗਰੰਟੀਆਂ ਪੂਰੀਆਂ ਕਰਕੇ ਵਿਖਾਈਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਡਾ ਟਾਂਗਰਾ ਸੁਰਜੀਤ ਪੈਲਿਸ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵਿਰੋਧੀ ਧਿਰਾਂ ਕਹਿੰਦੀਆਂ ਸਨ ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਪੂਰੇ ਨਹੀਂ ਕਰ ਸਕਣਗੇ।ਆਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਤਿੰਨ ਮਹੀਨਿਆਂ ਦੇ ਅੰਦਰ ਹੀ ਬਿਨਾਂ ਕਿਸੇ ਕਾਗਜੀ ਕਾਰਵਾਈ ਦੇ ਬਿਨਾਂ ਕਿਸੇ ਜਾਤੀ ਵਿਤਕਰੇ ਬਿਨਾਂ ਕਿਸੇ ਦਫਤਰਾਂ ਦੇ ਚੱਕਰ ਕੱਟਣ ਦੇ 600 ਯੂਨਿਟ 80 ਲੱਖ ਤੋਂ ਵਧੇਰੇ ਲੋਕਾਂ ਦੇ ਘਰੇਲੂ ਵਰਤੋਂ ਲਈ ਮੁਆਫ ਕਰ ਦਿਤੇ।ਕਿਸਾਨਾਂ ਨੂੰ ਦਿਨ ਸਮੇ ਲਗਾਤਾਰ ਟਿਊਬਵੈਲਾਂ ਲਈ 8 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ।ਪ੍ਰਾਈਵੇਟ ਥਰਮਲਾਂ ਨੂੰ ਖਰੀਦ ਕੇ ਸਰਕਾਰੀ ਬਣਾਇਆ।ਸਕੂਲਾਂ ਵਿਚ ਸੁਧਾਰ ਕਰਕੇ ਦਿਸ਼ਾ ਬਦਲ ਦਿਤੀ ਗਈ ਹੈ।ਦਸ ਲੱਖ ਰੁਪੈ ਤੱਕ ਹਰ ਪ੍ਰਵਾਰ ਲਈ ਮੁਫਤ ਇਲਾਜ ਬੀਮਾਂ ਯੋਜਨਾਂ ਲਾਗੂ ਕੀਤੀ ਗਈ ਹੈ।ਸਾਰੀਆਂ ਸੜਕਾਂ ਨੂੰ ਪਕਿਆਂ ਕਰ ਦਿਤਾ ਗਿਆ ਹੈ।ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਬਣਾਏ ਗਏ।ਜੋ ਕੰਮ ਅਕਾਲੀ ਦੱਲ੍ਹ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ 75 ਸਾਲਾਂ ਵਿਚ ਨਹੀਂ ਕਰਵਾ ਸਕੀਆਂ ਸਾਰੇ ਕੀਤੇ ਵਾਅਦੇ ਪੂਰੇ ਕਰਕੇ ਵਿਖਾਏ ਹਨ।ਸਭ ਤੋਂ ਵੱਧ ਬਿਜਲੀ ਸਬ ਸਟੇਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਬਣਾਏ ਗਏ ਹਨ।ਆਖਰੀ ਗਰੰਟੀ ਬੀਬੀਆਂ ਨੂੰ 1000 ਅਤੇ 1500 ਰੁਪੈ ਖਾਤਿਆਂ ਵਿਚ ਪਾਏ ਜਾਣ ਦੀ ਸੀ ਜੁਲਾਈ ਦੇ ਮਹੀਨੇ ਤੋਂ ਸਾਰੀਆਂ ਬੀਬੀਆਂ ਦੇ ਖਾਤਿਆਂ ਵਿਚ ਪਾ ਦਿਤੇ ਗਏ ਹਨ।ਬਾਕੀ ਰਹਿੰਦਿਆਂ ਦੇ ਵੀ ਜਲਦੀ ਹੀ ਪਾ ਦਿਤੇ ਜਾਣਗੇ।ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਧਿਆਨ ਵਿਚ ਰੱਖਕੇ ਹੀ ਅਗਲੀ ਸਰਕਾਰ ਦੀ ਚੋਣ ਕਰਨਗੇ।ਅਸੀਂ ਹਰ ਹਾਲਤ ਵਿਚ 100 ਦਾ ਅੰਕੜਾ ਪਾਰ ਕਰਾਂਗੇ।ਇਸ ਸਮੇਂ ਪ੍ਰਮੁਖ ਆਗੂ ਗੁਰਦੇਵ ਸਿੰਘ ਦੇਬੀ,ਸਰਪੰਚ ਰਣਜੀਤ ਕੌਰ ਟਾਂਗਰਾ ਅੱਡਾ,ਜਗਰੂਪ ਸਿੰਘ ਸਰਪੰਚ ਚੌਹਾਨ, ਡਾਕਟਰ ਸਰਬਜੀਤ ਸਿੰਘ ਭੋਰਛੀ ਵਾਲੇ,ਕੁਲਦੀਪ ਸਿੰਘ ਛੱਜਲਵੱਡੀ,ਡਾ ਪ੍ਰਮਜੀਤ ਸਿੰਘ ਢਿਲੋਂ,ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ,ਸਰਪੰਚ ਗੁਰਦੀਪ ਸਿੰਘ ਕੋਟਲਾ,ਬਸੰਤ ਸਿੰਘ ਮੈਂਬਰ, ਅਵਤਾਰ ਸਿੰਘ,ਸਤਨਾਮ ਸਿੰਘ,ਗੁਰਿੰਦਰ ਸਿੰਘ,ਸਰੂਪ ਸਿੰਘ ਖੱਖ,ਅਮਰੀਕ ਸਿੰਘ ਗਿਲ,ਮੰਗਲ ਸਿੰਘ,ਮੈਂਬਰ ਸਾਹਬਿ ਸਿੰਘ, ਤਰਸੇਮ ਸਿੰਘ ਮੈਂਬਰ,ਰਜਿੰਦਰ ਸਿੰਘ ਚਾਹਲ,ਇਕਬਾਲ ਸਿੰਘ ਚਾਹਲ,ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.