ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

ਅਨੰਦਪੁਰ ਸਾਹਿਬ , ਮੰਗਤ ਸਿੰਘ ਸੈਦਪੁਰ
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ ਵਿਚਾਰ ਦੀ ਸੇਵਾ ਨਿਭਾਉਣ ਉਪਰੰਤ ਆਪਣੇ ਸਤਿਕਾਰਯੋਗ ਉਸਤਾਦ ਸਵਰਗੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਧਰਮਪਤਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਈ ਹਰਜੀਤ ਸਿੰਘ ਜੀ ਨੇ ਸਿਰੋਪਾ ਭੇਟ ਕਰਕੇ ਆਪਣਾ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ।
ਭਾਈ ਹਰਜੀਤ ਸਿੰਘ ਜੀ ਨੇ ਕਿਹਾ ਕਿ ਸਵਰਗੀ ਪ੍ਰਿੰਸੀਪਲ
ਸੁਰਿੰਦਰ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਸਿੱਖਿਆ, ਗੁਰਬਾਣੀ ਕਥਾ ਅਤੇ ਸਿੱਖ ਪ੍ਰਚਾਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦੀ ਰਹਿਨੁਮਾਈ ਹੇਠ ਅਨੇਕਾਂ ਪ੍ਰਚਾਰਕਾਂ ਨੇ ਧਾਰਮਿਕ ਵਿਦਿਆ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚ ਉਹ ਖੁਦ ਵੀ ਇੱਕ ਵਿਦਿਆਰਥੀ ਰਹੇ ਹਨ।


ਉਨ੍ਹਾਂ ਕਿਹਾ ਕਿ ਉਸਤਾਦ ਤੋਂ ਪ੍ਰਾਪਤ ਕੀਤੀ ਸਿੱਖਿਆ ਅਤੇ ਸੰਸਕਾਰ ਮਨੁੱਖ ਦੇ ਜੀਵਨ ਦੀ ਅਮੋਲਕ ਪੂੰਜੀ ਹੁੰਦੇ ਹਨ। ਉਸਤਾਦ ਦਾ ਰਿਣ ਤਾਂ ਚੁਕਾਇਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ।
ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਧਰਮਪਤਨੀ ਨੇ ਭਾਈ ਹਰਜੀਤ ਸਿੰਘ ਜੀ ਨੂੰ ਪ੍ਰਿੰਸੀਪਲ ਸਾਹਿਬ ਦੀਆਂ ਲਿਖੀਆਂ ਪੁਸਤਕਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੀ ਚੱਲ ਰਹੀ ਗੁਰਮਤਿ ਪ੍ਰਚਾਰ ਸੇਵਾ ਲਈ ਸ਼ੁਭਕਾਮਨਾਵਾਂ ਦਿੱਤੀਆਂ
ਭਾਈ ਹਰਜੀਤ ਸਿੰਘ ਜੀ ਨੇ ਕਿਹਾ ਕਿ ਅੱਜ ਜੋ ਵੀ ਗੁਰਬਾਣੀ ਕਥਾ ਵਿਚਾਰ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਉਸ ਵਿੱਚ ਆਪਣੇ ਉਸਤਾਦ ਤੋਂ ਪ੍ਰਾਪਤ ਕੀਤੀ ਧਾਰਮਿਕ ਸਿੱਖਿਆ, ਮਿਹਨਤ, ਅਨੁਸ਼ਾਸਨ ਅਤੇ ਸੰਸਕਾਰਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਸਵਰਗੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀਆਂ ਵਿਲੱਖਣ ਸੇਵਾਵਾਂ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.