ਕੁਦਰਤ ਦਾ ਕਹਿਰ ਛੇਟੇ ਭਰਾ ਦੇ ਭੋਗ ਤੋਂ ਪਹਿਲਾ ਵਡਾ ਭਰਾ ਵੀ ਚਲ ਵਸਿਆ,ਤਰਸੇਮ ਸਿੰਘ ਸਾਬਕਾ ਸਰਪੰਚ ਟਾਂਗਰਾ ਦੀ ਹਾਰਟ ਅਟੈਕ ਕਾਰਣ ਮੌਤ ਹੋਈ।

ਕੁਦਰਤ ਦਾ ਕਹਿਰ ਛੇਟੇ ਭਰਾ ਦੇ ਭੋਗ ਤੋਂ ਪਹਿਲਾ ਵਡਾ ਭਰਾ ਵੀ ਚਲ ਵਸਿਆ,ਤਰਸੇਮ ਸਿੰਘ ਸਾਬਕਾ ਸਰਪੰਚ ਟਾਂਗਰਾ ਦੀ ਹਾਰਟ ਅਟੈਕ ਕਾਰਣ ਮੌਤ ਹੋਈ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਅੱਡਾ ਟਾਂਗਰਾ ਦੇ ਸਰਪੰਚ ਗੁਰਦੇਵ ਸਿੰਘ ਦੇਬੀ ਦੀ ੪ ਨਵੰਬਰ ਨੂ ਹਾਰਟ ਅਟੈਕ ਕਾਰਣ ਮੌਤ ਹੋ ਗਈ ਸੀ ਜਿਸ ਦੇ ਭੋਗ ਦਾ ਅਖੰਡ ਪਾਠ ਅੱਜ ਰਖਵਾਇਆ ਗਿਆ ਸੀ।ਪਰ ਕੁਦਰਤ ਦਾ ਕਹਿਰ ਵਾਪਰਿਆ ਕਿ ਲੋਕ ਤਰਸੇਮ ਸਿੰਘ ਸਰਪੰਚ ਨਾਲ ਭਰਾ ਦੀ ਮੌਤ ਦਾ ਅਫਸੋਸ ਕਰ ਰਹੇ ਸਨ। ਅੱਜ ਅਚਾਨਕ ਹਾਰਟ ਅਟੈਕ ਹੋਣ ਨਾਲ ਤਰਸੇਮ ਸਿੰਘ ਸਾਬਕਾ ਸਰਪੰਚ ਦੀ ਮੌਤ ਹੋ ਗਈ।ਕੁਝ ਦਿਨਾਂ ਵਿਚ ਹੀ ਦੋਵੇਂ ਭਰਾ ਚਲ ਵਸੇ ਹਨ।ਜਿਸ ਦਾ ਸਮੁਚੇ ਹਲਕੇ ਵਿਚ ਗਹਿਰਾ ਦੁਖ ਪ੍ਰਗਟਾਇਆ ਜਾ ਰਿਹਾ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੀ ਅੱਜ ਹੀ ਤਰਸੇਮ ਸਿੰਘ ਨਾਲ ਛੋਟੇ ਭਰਾ ਗੁਰਦੇਵ ਸਿੰਘ ਦੀ ਮੌਤ ਦਾ ਦੁਖ ਪ੍ਰਗਟਾ ਰਹੇ ਸਨ ਕਿ ਤਰਸੇਮ ਸਿੰਘ ਨੂੰ ਵੀ ਹਾਰਟ ਅਟੈਕ ਹੋ ਗਿਆ।ਹਸਪਤਾਲ ਲੈ ਕੇ ਜਾਂਦੇ ਸਮੇਂ ਹੀ ਤਰਸੇਮ ਸਿੰਘ ਦੀ ਮੌਤ ਹੋ ਗਈ।ਇਲਾਕੇ ਦੇ ਪ੍ਰਮੁਖ ਆਗੂ ਚੇਅਰਮੈਨ ਮਾਰਕੀਟ ਕਮੇਟੀ ਹਰਪਾਲ ਸਿੰਘ ਚੌਹਾਨ ,ਸਰਪੰਚ ਗੁਰਮੁਖ ਸਿੰਘ ਸਰਜਾ,ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ,ਗੁਰਦੀਪ ਸਿੰਘ ਕੋਟਲਾ,ਕੁਲਦੀਪ ਸਿੰਘ ਛੱਜਲਵਡੀ,ਸਾਬਕਾ ਸਰਪੰਚ ਸੁਖਰਾਜ ਸਿੰਘ ਮੁਛੱਲ, ਸਰਪੰਚ ਪਰਮਪਰੀਤ ਸਿੰਘ ਸਾਬੀ ਛੱਜਲਵਡੀ,ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ,ਡਾਕਟਰ ਅਜਮੇਰ ਸਿੰਘ ਢਿਲੋਂ ਟਾਂਗਰਾ,ਕੁਲਵੰਤ ਸਿੰਘ ਸੰਗਰਾਵਾਂ,ਆਦਿ ਆਗੂਆਂ ਨੇ ਪ੍ਰਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਦੋਹਾਂ ਭਰਾਵਾਂ ਦੀ ਮੌਤ ਨਾਲ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਦਸਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.