15 ਅਗਸਤ 1947 ਸਿੱਖਾਂ ਲਈ ਗੁਲਾਮੀ ਲੈ ਕੇ ਆਈ ਸੀ
- ਰਾਜਨੀਤੀ
- 13 Aug, 2026 08:47 AM (Asia/Kolkata)
ਸ਼ੇਰਾਂ ਦੇ ਡੇਰਿਆਂ ਤੇ ਗਿੱਦੜ ਕਰਨ ਕਲੋਲਾਂ, ਦੁੱਖ ਬਹੁਤੇ ਡਾਹਢੇ ਨੇ ਪੰਮਿਆਂ, ਕਿਵੇਂ ਇੱਕ ਲੇਖ ਵਿੱਚ ਫਰੋਲਾਂ। ਹਮੇਂ ਤੋ ਅਪਨੋ ਨੇ ਮਾਰਾ ਗੈਰੋਂ ਮੇਂ ਕਹਾਂ ਥਾ ਦਮ, ਕਿਸਤੀ ਡੂਬੀ ਜਹਾਂ ਵਹਾਂ ਪਾਨੀ ਥਾ ਕਮ। ਬਹੁਤੇ ਪੜ੍ਹੇ ਲਿਖੇ ਸਿੱਖਾਂ ਨੂੰ ਅਤੇ ਹੋਰ ਵੀ ਬਹੁਤ ਸਿੱਖ ਤਬਕਿਆਂ ਨੂੰ ਅੱਜ ਵੀ ਵਹਿਮ ਹੈ ਕਿ ਅਸੀਂ ਹਿੰਦੋਸਤਾਨ ਵਿੱਚ ਆਜ਼ਾਦ ਹਾਂ । ਏਹ ਵਹਿਮ ਅੱਗੇ ਜਾ ਕੇ ਕੱਢਦੇ ਹਾਂ ਪਹਿਲਾਂ ਗੱਲ ਪੰਦਰਾਂ ਅਗਸਤ ਦੀ ਹੀ ਕਰ ਲਈਏ । 15 ਅਗਸਤ 1947 ਨੂੰ ਹਿੰਦੋਸਤਾਨ ਨੂੰ ਆਜ਼ਾਦ ਹੋਇਆ ਮੰਨਿਆ ਜਾਂਦਾ ਹੈ, ਲੇਕਿਨ ਸਿੱਖ ਕੌਮ ਆਪਣੇ ਓਸ ਵੇਲੇ ਦੇ ਢਿੱਲੇ ਅਤੇ ਡਰਪੋਕ ਲੀਡਰਾਂ ਕਾਰਨ ਇੱਕ ਗੁਲਾਮੀ ਤੋਂ ਦੂਸਰੀ ਗੁਲਾਮੀ ਵਿੱਚ ਦਾਖਲ ਹੋ ਗਈ ਸੀ । ਐਧਰ ਪੰਡਿਤ ਜਵਾਹਰ ਲਾਲ ਨਹਿਰੂ , ਮੋਹਨ ਦਾਸ ਕਰਮਚੰਦ ਗਾਂਧੀ ਅਤੇ ਵੱਲਭ ਭਾਈ ਪਟੇਲ ਵਰਗੇ ਦੂਰ ਅੰਦੇਸ਼ੀ ਅਤੇ ਘਾਗ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਅੰਗਰੇਜ਼ ਹਿੰਦੋਸਤਾਨ ਦੇ ਦੋ ਟੋਟੇ ਕਰਨ ਵਿੱਚ ਵੀ ਸਫਲ ਹੋ ਗਏ ਸਨ । ਲੇਕਿਨ ਵੰਡਿਆ ਹਿਦੋਸਤਾਨ ਨੂੰ ਨਹੀਂ ਅਸਲ ਵਿੱਚ ਪੰਜਾਬ ਨੂੰ ਹੀ ਗਿਆ ਸੀ ।
ਚੰਗੇ ਅਤੇ ਇਮਾਨਦਾਰ ਲੀਡਰ ਕੌਮਾਂ ਦੇ ਬੇੜੇ ਪਾਰ ਲਗਾ ਦਿਆ ਕਰਦੇ ਹਨ ਮਾੜੇ ਅਤੇ ਬੇਈਮਾਨ ਲੀਡਰ ਕੌਮਾਂ ਦਾ ਬੇੜਾ ਗਰਕ ਵੀ ਕਰ ਦਿਆ ਕਰਦੇ ਹਨ । ਜਿਵੇਂ ਕਿ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਨੇ ਸੰਨ 1947 ਵਿੱਚ ਸਿੱਖਾਂ ਅਤੇ ਪੰਜਾਬ ਦਾ ਬੇੜਾ ਗਰਕ ਕੀਤਾ ਸੀ । ਮੁਸਲਮਾਨ ਨੇਤਾ ਮੁਹੰਮਦ ਅਲੀ ਜਿਨਾਹ ਨੇ ਮੁਸਲਮਾਨਾਂ ਨੂੰ ਪਾਕਿਸਤਾਨ ਦੇਸ਼ ਬਣਵਾ ਦਿੱਤਾ ਸੀ , ਹੁਣ ਭਾਵੇਂ ਭੁੱਖੇ ਮਰਨ ਜਾਂ ਰੱਜੇ ਮਰਨ ਪਰ ਉਨ੍ਹਾਂ ਕੋਲ ਆਪਣਾ ਦੇਸ਼ ਆਪਣਾ ਕੌਮੀ ਘਰ ਤਾਂ ਹੈ ।
ਸਾਰਾ ਕੁੱਝ ਹੀ ਵੰਡ ਵੰਡਾਈਆ ਸੰਨ 1947 ਵਿੱਚ ਲੰਡਨ ਵਿੱਚ ਹੀ ਹੋਇਆ ਸੀ। 15 ਅਜ 1947 ਵਾਲੇ ਦਿਨ ਜਮਨਾ ਪਾਰ, ਕਿਉਂਕਿ ਹਿੰਦੋਸਤਾਨ ਦੀ ਸ਼ੁਰੂਆਤ ਜਮਨਾ ਨਦੀ ਤੋਂ ਪਰਿਓਂ ਹੀ ਸ਼ੁਰੂ ਹੁੰਦੀ ਹੈ, ਜਮਨਾ ਨਦੀ ਜੋ ਕਿ ਦਿੱਲੀ ਦੇ ਨਾਲ ਨਾਲ ਵਗਦੀ ਹੈ ਉਸ ਤੋਂ ਉਰੇ ਉਰੇ ਸਾਰਾ ਦੇਸ਼ ਪੰਜਾਬ ਹੁੰਦਾ ਸੀ , ਭਾਵ ਕੇ 15 ਅਗਸਤ 1947 ਨੂੰ ਦੋ ਵੱਖਰੀਆਂ ਵੱਖਰੀਆਂ ਸਥਿਤੀਆਂ ਸਨ , ਦਿੱਲੀ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਅਤੇ ਪੰਜਾਬ ਦੇ ਦੋ ਟੋਟੇ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਦਾ ਉਜਾੜਾ ਕਰਵਾ ਦਿੱਤਾ ਗਿਆ ਸੀ !
ਪੰਜਾਬ ਵਿੱਚ ਵਸਦੇ ਮੁਸਲਮਾਨਾਂ ਨੂੰ ਆਪਣੇ ਹੱਸਦੇ ਵਸਦੇ ਘਰ ਅਤੇ ਕਾਰੋਬਾਰ ਛੱਡ ਕੇ ਪਾਕਿਸਤਾਨ ਵੱਲ ਨੂੰ ਜਾਣ ਪੈ ਗਿਆ ਸੀ ਅਤੇ ਪਾਕਿਸਤਾਨ ਵਾਲੇ ਪਾਸਿਓਂ ਸਿੱਖਾਂ ਆਪਣੇ ਹੱਸਦੇ ਵਸਦੇ ਘਰ ਕਾਰੋਬਾਰ ਜਮੀਨਾਂ ਛੱਡਕੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਪਾਸੇ ਆਉਣਾ ਪੈ ਗਿਆ ਸੀ । ਮਹਾਤਮਾਂ ਗਾਂਧੀ ਵਰਗੇ ਘਾਗ ਹਿੰਦੂ ਸਿਆਸਤਦਾਨ ਦੇ ਬਿਆਨ ਨੇ ਬਲਦੀ ਉੱਪਰ ਦੇਣ ਵਾਲਾ ਕੰਮ ਕੀਤਾ ਸੀ ਕਿ ਮੁਸਲਮਾਨਾਂ ਨੇ ਸਿੱਖਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਸਿੱਖਾਂ ਕੋਲ ਹੁਣ ਸਮਾਂ ਹੈ ਕਿ ਆਪਣਾ ਬਦਲਾ ਲੈ ਲੈਣ, ਏਸੇ ਤਰ੍ਹਾਂ ਦਾ ਹੀ ਬਿਆਨ ਦੇ ਕੇ ਮੁਸਲਮਾਨਾਂ ਨੂੰ ਸਿੱਖਾਂ ਦੇ ਖਿਲਾਫ ਭੜਕਾ ਦਿੱਤਾ ਗਿਆ ਸੀ । ਜਿਸ ਦੀ ਬਦੌਲਤ ਦੋਨਾਂ ਪਾਸਿਆਂ ਦਾ ਦਸ ਲੱਖ ਬੰਦਾ ਮਾਰਿਆ ਗਿਆ ਸੀ। ਵੱਢ ਵੰਢਾਗੇ ਹੋਏ । ਇੱਜ਼ਤਾਂ ਵੀ ਤਾਰ ਤਾਰ ਹੋਈਆਂ ਸਨ ਅਤੇ ਉੱਜਾੜਾ ਵੀ ਹੋਇਆ ਸੀ । ਕੁੱਝ ਕੁ ਪ੍ਰਤੀਸ਼ਤ ਹਿੰਦੂਆਂ ਦਾ ਨੁਕਸਾਨ ਹੋਇਆ ਹੋਵੇਗਾ ਬਾਕੀ ਸਾਰਾ ਸਿੱਖਾਂ ਅਤੇ ਮੁਸਲਮਾਨਾਂ ਦਾ ਹੀ ਨੁਕਸਾਨ ਹੋਇਆ ਸੀ ।
ਲੋਕ ਘਰਾਂ ਤੋਂ ਬੇਘਰ ਹੇ ਗਏ ਸਨ । ਕਈਆਂ ਦੇ ਪਰਿਵਾਰ ਵੀ ਵੰਡੇ ਗਏ , ਸਿੱਖਾਂ ਦੇ ਪਰਿਵਾਰ ਓਧਰ ਰਹਿ ਗਏ ਅਤੇ ਮੁਸਲਮਾਨਾਂ ਪਰਿਵਾਰ ਦੇ ਐਧਰ ਰਹਿ ਗਏ । ਮੋਤ ਤੋਂ ਡਰਦੇ ਮਾਰੇ ਕਈ ਹਿੰਦੂ ਅਤੇ ਸਿੱਖ ਮੁਸਲਮਾਨ ਵੀ ਬਣ ਗਏ ਸਨ । ਇਹ ਦੋਨੋਂ ਹੀ ਕੌਮਾਂ ਦਾ ਯੋਜਨਾਬੱਧ ਤਰੀਕੇ ਨਾਲ ਉੱਜਾੜਾ ਕੀਤਾ ਗਿਆ ਸੀ ਜਿਸ ਦੀ ਚੀਸ ਅੱਜ ਵੀ ਕਈ ਵਾਰੀ ਸੁਣਾਈ ਦਿੰਦੀ ਹੈ ਜਦੋਂ ਦੋਨਾਂ ਪਾਸਿਆਂ ਦੇ ਲੋਕ ਆਪਣੇ ਆਪਣੇ ਜੱਦੀ ਪਿੰਡਾਂ ਅਤੇ ਘਰਾਂ ਨੂੰ ਵੇਖਣ ਲਈ ਤਰਸਦੇ ਹੋਏ ਸ਼ੋਸ਼ਲ ਮੀਡੀਆ ਉੱਤੇ ਪੋਸਟਾਂ ਪਾਉਂਦੇ ਹਨ ।
ਫੇਰ ਘਾਗ ਹਿੰਦੂ ਸਿਆਸਤਦਾਨ ਮੋਹਨ ਦਾਸ ਕਰਮ ਚੰਦ ਗਾਂਧੀ ਉੱਰਫ ਅਖੌਤੀ ਮਹਾਤਮਾ ਗਾਂਧੀ ਦਾ ਇਹ ਬਿਆਨ ਵੀ ਆਇਆ ਸੀ ਕਿ ਹੁਣ ਦੋਨੋਂ ਕੌਮਾਂ ਸਿੱਖ ਅਤੇ ਮੁਸਲਮਾਨ ਵੀਹ ਸਾਲ ਉੱਠ ਨਹੀਂ ਸਕਣਗੇ । ਇੱਕ ਪਾਸੇ ਦਿੱਲੀ ਵਿੱਚ 900 ਸਾਲਾਂ ਬਾਅਦ ਭਾਰਤ ਉੱਪਰ ਹਿੰਦੂਆਂ ਦਾ ਰਾਜ ਦੁਬਾਰਾ ਸਥਾਪਿਤ ਹੋਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਸੱਤ ਸਾਲ ਮੁਗਲਾਂ ਅਤੇ ਦੋ ਸੌ ਸਾਲ ਅੰਗਰੇਜ਼ਾਂ ਦੇ ਹਿੰਦੂ ਗੁਲਾਮ ਰਹੇ ਸਨ , ਦੇਸ਼ ਪੰਜਾਬ ਉੱਪਰ ਅੰਗਰੇਜ਼ ਸਿਰਫ ਸੌ ਸਾਲ ਹੀ ਰਾਜ ਕਰ ਸਕੇ ਸਨ , ਸ਼ਰਾਬਾਂ ਅਤੇ ਸ਼ਬਾਬ ਚੱਲ ਰਹੇ ਸਨ , ਦੂਜੇ ਪਾਸੇ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਚੀਕਾਂ ਆਸਮਾਨ ਨੂੰ ਵੀ ਚੀਰ ਰਹੀਆਂ ਸਨ । ਕਤਲੋਗਾਰਤ ਖੂਨ ਖਰਾਬਾ ਅਤੇ ਉੱਜਾੜਾ ਹੋ ਰਿਹਾ ਸੀ । ਜਿੰਨਾਂ ਕੁ ਵੀ ਸਮਾਨ ਗੱਡਿਆ ਰੇਲ ਗੱਡੀਆਂ ਜਾਂ ਹੋਰ ਸਾਧਨਾਂ ਉੱਪਰ ਲੱਧ ਕੇ ਕੋਈ ਨਾਲ ਲਿਜਾ ਸਕਦਾ ਸੀ ਉਹ ਇਧਰ ਉਧਰ ਲਿਜਾ ਰਿਹਾ ਸੀ । ਲੋਕਾਂ ਦੇ ਚਿਹਰੇ ਮੁਰਝਾਏ ਹੋਏ ਸਨ, ਅੰਦਰ ਇੱਕ ਨਾ ਬਿਆਨ ਕਰ ਸਕਣ ਵਾਲਾ ਦਰਦ ਸੀ , ਜਿਸ ਨੂੰ ਬਿਆਨਿਆਂ ਨਹੀਂ ਜਾ ਸਕਦਾ ਸੀ ਪਰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਸੀ । ਬੜਾ ਹੀ ਔਖਾ ਹੁੰਦਾ ਹੈ ਹੱਸਦਾ ਵੱਸਦਾ ਘਰ ਬਾਰ ਛੱਡਣਾ ।
ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ 93% ਕੁਰਬਾਨੀਆਂ ਕਰਨ ਵਾਲੀ , ਫਾਂਸੀਆਂ ਤੇ ਝੂਟਣ ਵਾਲੀ ਅਤੇ ਕਾਲੇ ਪਾਣੀ ਵਰਗੀਆਂ ਜੇਲ੍ਹਾਂ ਕੱਟਣ ਵਾਲੀ ਸਿੱਖ ਕੌਮ ਨੂੰ ਅਕ੍ਰਿਤਘਣ ਹਿੰਦੂ ਨੇਤਾਵਾਂ ਵੱਲੋਂ ਪਹਿਲਾ ਖ਼ਿਤਾਬ ਏਹ ਮਿਲਿਆ ਕਿ ਸਿੱਖ ਕੌਮ ਇੱਕ ਜਰਾਇਮ ਪੇਸ਼ਾ ਕੌਮ ਹੈ ਭਾਵ ਕਿ ਲੁੱਟਾਂ ਖੋਹਾਂ ਕਰਕੇ ਖਾਣ ਵਾਲੀ ਕੌਮ ਹੈ । ਪੰਜਾਬ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਏਹ ਸਰਕੂਲਰ ਜਾਰੀ ਕਰ ਦਿੱਤਾ ਗਿਆ ਕਿ ਸਿੱਖਾਂ ਉੱਤੇ ਕਰੜੀ ਨਜ਼ਰ ਰੱਖੀ ਜਾਵੇ । ਇਹ ਹਿੰਦੂ ਨੇਤਾਵਾਂ ਵੱਲੋਂ ਬੇਵਫ਼ਾਈ ਦੀ ਇੰਤਹਾ ਸੀ ਸਿੱਖਰ ਸੀ । ਫੇਰ ਬੜੀ ਹੀ ਯੋਜਨਾ ਨਾਲ ਸਿੱਖਾਂ ਨੂੰ ਸਾਰੇ ਭਾਰਤ ਦੇਸ਼ ਦੇ ਰਾਜਾਂ ਵਿੱਚ ਥੋੜ੍ਹੇ ਥੋੜ੍ਹੇ ਕਰਕੇ ਵਸਾਇਆ ਗਿਆ ਤਾਂ ਕਿ ਸਿੱਖ ਸ਼ਕਤੀ ਇਕੱਠੀ ਨਾ ਹੋ ਸਕੇ ।
ਸਿੱਖਾਂ ਦੇ ਕਾਫ਼ੀ ਇਤਿਹਾਸਕ ਅਤੇ ਧਾਰਮਿਕ ਅਸਥਾਨ ਵੀ ਪਾਕਿਸਤਾਨ ਵਾਲੇ ਪਾਸੇ ਰਹਿ ਗਏ । ਰਾਤੋ ਰਾਤ ਸ਼ਰਮੇ ਵਰਮੇ ਸੂਦ ਅਤੇ ਹੋਰ ਹਿੰਦੂਆਂ ਹਿੰਦੋਸਤਾਨ ਦੇ ਮੁੱਖ ਅਹੁਦਿਆਂ ਉੱਤੇ ਸਥਾਪਿਤ ਕਰ ਦਿੱਤੇ ਗਏ ਸਨ । ਏਸ ਕਰਕੇ ਦੁਨੀਆਂ ਭਰ ਵਿੱਚ ਵਸਦੇ ਪਿਆਰੇ ਅਤੇ ਸਤਿਕਾਰਯੋਗ ਸਿੱਖੋ , 15 ਅਗਸਤ ਸਿੱਖਾਂ ਲਈ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ । ਏਸ ਦਿਨ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿੱਕਲ ਕੇ ਹਿੰਦੂਆਂ ਦੇ ਗੁਲਾਮ ਹੋ ਗਏ ਸੀ । 15 ਅਗਸਤ 1947 ਤੋਂ ਕੇ ਅੱਜ ਤੱਕ ਹਿੰਦੂਆਂ ਨੇ ਸਿੱਖਾਂ ਨੂੰ ਲੁੱਟਿਆ ਅਤੇ ਕੁੱਟਿਆ ਹੀ ਹੈ , ਸਾਡੇ ਧਾਰਮਿਕ ਅਸਥਾਨਾਂ ਨੂੰ ਢਾਹਿਆ, ਨਵ ਜਨਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਸੌ ਸੌ ਸਾਲਾਂ ਦੇ ਬਜ਼ੁਰਗਾਂ ਅਤੇ ਔਰਤਾਂ ਨੂੰ ਵੀ ਮਾਰਿਆ, ਸਾਡੀ ਬੀਬੀਆਂ ਭੈਣਾਂ ਅਤੇ ਬੱਚੀਆਂ ਦੀਆਂ ਇੱਜਤਾਂ ਵੀਲਲੁੱਟੀਆਂ ।
ਸਾਡਾ ਆਜ਼ਾਦੀ ਦਾ ਦਿਨ ਉੱਹ ਹੀ ਹੋਵੇਗਾ ਜਦੋਂ ਸਾਡਾ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਹੋਂਦ ਵਿੱਚ ਆਵੇਗਾ । ਸਾਡਾ ਆਪਣਾ ਸੰਵਿਧਾਨ ਆਪਣਾ ਝੰਡਾ ਆਪਣੀਆਂ ਫੌਜਾਂ ਆਪਣੀ ਕਰੰਸੀ ਆਪਣੀ ਪਾਰਲੀਮੈਂਟ ਆਪਣੀ ਏਜੰਸੀਆਂ ਆਪਣੀਆਂ ਅੰਬੈਸੀਆਂ ਤੇ ਸਭ ਕੁੱਝ ਹੀ ਆਪਣਾ ਹੋਵੇਗਾ । ਏਸ ਕਰਕੇ ਓਨਾ ਸਮਾਂ ਸਿੱਖ ਕੌਮ ਹਰ ਸਾਲ 15 ਅਗਸਤ ਨੂੰ ਕਾਲੇ ਦਿਨ ਵਜੋਂ ਹੀ ਮਨਾਵੇ ਜੀ । ਅਸੀਂ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਹਰ ਹੀਲੇ ਆਜ਼ਾਦ ਹੋਣਾ ਹੈ, ਇਹ ਗੱਲ ਹਰ ਬੱਚੇ ਜਵਾਨ ਅਤੇ ਬਜ਼ੁਰਗ ਦੇ ਦਿਮਾਗ਼ ਵਿੱਚ ਘਰ ਕਰ ਜਾਣੀ ਹੈ । ਆਜ਼ਾਦੀ ਲੈਣ ਲਈ ਮਰਨਾ ਵੀ ਪੈ ਸਕਦਾ ਹੈ , ਜੇਹਲ ਵੀ ਜਾਣਾ ਪੈ ਸਕਦਾ ਹੈ ਅਤੇ ਤਸ਼ੱਦਦ ਵੀ ਝੱਲਣਾ ਪੈ ਸਕਦਾ ਹੈ, ਏਹਨਾਂ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ । ਹਿੰਦੋਸਤਾਨ ਵਿੱਚ ਗੁਲਾਮ ਰਹਿ ਕੇ ਸਾਨੂੰ ਨਿੱਤ ਦਿਹਾੜੇ ਤਿਲ ਤਿਲ ਕਰਕੇ ਤੜਫ ਤੜਫ ਕੇ ਮਰਨਾ ਪਵੇਗਾ, ਜਿਸ ਤਰ੍ਹਾਂ ਅੱਜ ਸਾਡੇ ਗੱਭਰੂ ਮੁੰਡੇ ਅਤੇ ਕੁੜੀਆਂ ਨਸ਼ਿਆਂ ਦੇ ਟੀਕੇ ਲਾ ਲਾ ਕੇ ਮਰ ਰਹੇ ਹਨ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply