ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ
- ਸਮਾਜ ਸੇਵਾ
- 24 Aug, 2026 01:14 PM (Asia/Kolkata)
ਕਪੂਰਥਲਾ 24 ਅਗਸਤ ਗੌਰਵ ਮੜੀਆ
ਹਰ ਸਾਲ ਦੀ ਤਰਾਂ ਇਸ ਸਾਲ ਵੀ ਦਿਨ ਐਤਵਾਰ ਮਿਤੀ 23/8/26 ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਹਰਬੰਸ ਕੌਰ ਰਾਣਾ ਜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਹ ਪ੍ਰੋਗਰਾਮ ਮਾਤਾ ਕਵਿਤਾ ਜੀ, ਬਾਬਾ ਜਸਪਾਲ ਜੀ, ਸਾਹਿਲ ਉਦੈ ਜੀ , ਮੈਡਮ ਰੇਨੂੰ ਜੀ , ਮੈਡਮ ਰਾਜਵੀਰ ਜੀ , ਮੈਡਮ ਰਮਨ ਜੀ, ਮੈਡਮ ਰਾਣੀ ਜੀ ਅਤੇ ਬੀਬੀ ਗੁਰਦੇਵ ਕੌਰ ਜੀ ਵਲੋਂ ਕਰਵਾਇਆ ਗਿਆ। ਜਿਸ ਵਿੱਚ ਗਿੱਧਾ, ਭੰਗੜਾ, ਦਿਲਚਸਪ ਖੇਡਾਂ, ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ, ਗਏ ਅਤੇ ਬੱਚਿਆਂ ਤੇ ਲੜਕੀਆਂ ਨੂੰ ਗਿਫਟ ਵੀ ਵੰਡੇ ਗਏ। ਵਿਸ਼ੇਸ਼ ਭਾਗੀਦਾਰੀ - 'ਆਈ.ਟੀ. ਮਿਸ਼ਨ ਸੁਨਹਿਰਾ ਕੱਲ੍ਹ' ਦੀ ਟੀਮ ਵੱਲੋਂ ਬੱਚਿਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਉਪਯੋਗੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ, ਗਾਇਕ ਸੰਦੀਪ ਦੇਵਗਨ ਜੀ ਆਏ ਹੋਏ ਮਹਿਮਾਨਾਂ ਦਾ ਆਪਣੇ ਗੀਤਾਂ ਰਾਹੀਂ ਮਨੋਰੰਜਨ ਕੀਤਾ। ਅਜਿਹੇ ਸੱਭਿਆਚਾਰਕ ਸਮਾਗਮ ਨਾ ਸਿਰਫ਼ ਸਾਡੀ ਅਮੀਰ ਵਿਰਾਸਤ ਨੂੰ ਜਿਉਂਦਾ ਰੱਖਦੇ ਹਨ, ਸਗੋਂ ਭਾਈਚਾਰੇ ਵਿੱਚ ਪਿਆਰ ਅਤੇ ਉਤਸ਼ਾਹ ਵੀ ਵਧਾਉਂਦੇ ਹਨ।
Leave a Reply