ਬੇਅਦਬੀ ਦੇ ਦੋਸ਼ੀ ਬਖਸ਼ੇ ਨਹੀਂ ਜਾਣੇ ਚਾਹੀਦੇ : ਭਾਈ ਗੁਰਪ੍ਰੀਤ ਸਿੰਘ

ਬੇਅਦਬੀ ਦੇ ਦੋਸ਼ੀ ਬਖਸ਼ੇ ਨਹੀਂ ਜਾਣੇ ਚਾਹੀਦੇ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 21 ਅਪ੍ਰੈਲ ,ਕੰਵਰ ਪ੍ਰਤਾਪ ਸਿੰਘ 

ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਬੇਅਦਬੀਆਂ ਦਾ ਸੰਤਾਪ ਭੋਗ ਰਹੀ ਹੈ। ਹੁਣ ਜਦੋਂ ਬੇਅਦਬੀ ਦੇ ਦੋਸ਼ੀ ਨੂੰ ਸਖਤ ਸਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾ ਦਿੱਤਾ ਗਿਆ ਹੈ ਤਾਂ ਹੁਣ ਬੇਅਦਬੀ ਦੇ ਦੋਸ਼ੀ ਸਰਕਾਰ ਨੂੰ ਕਿਸੇ ਹਾਲਾਤ ਵਿੱਚ ਵੀ ਨਹੀਂ ਬਖਸ਼ਣੇ ਚਾਹੀਦੇ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਹਮੇਸ਼ਾ ਬੇਅਦਬੀਆਂ ਦੀ ਪੁਸ਼ਤਪਨਾਹੀ ਕੀਤੀ ਜਿਸ ਕਰਕੇ ਸਿੱਖ ਕੌਮ ਨੂੰ ਆਪਣੇ ਗੁਰੂ ਦੇ ਸਤਿਕਾਰ ਲਈ ਖੁਦ ਫਰਜ਼ ਨਿਭਾਉਣਾ ਪਿਆ ਸੀ ਤੇ ਹੁਣ ਵੀ ਸਿੱਖ ਲਗਾਤਾਰ ਪਹਿਰੇਦਾਰੀ ਕਰਦੇ ਰਹਿਣ। ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਤਕ ਦੀ ਸਜ਼ਾ ਅਤੇ 25 ਲੱਖ ਰੁਪਏ ਤਕ ਜੁਰਮਾਨਾ ਹੋਵੇਗਾ, ਸਾਜ਼ਿਸ਼ਕਰਤਾ ਅਤੇ ਮੰਦਬੁੱਧੀ ਦੇ ਪਰਿਵਾਰ ਤੇ ਪਾਲਣਹਾਰ ਨੂੰ ਵੀ ਨਹੀਂ ਬਖਸ਼ਿਆ ਜਾਏਗਾ, ਸਰਕਾਰ ਇਸ ਕਾਨੂੰਨ ਉੱਤੇ ਅਮਲ ਜਰੂਰ ਕਰੇ। ਉਹਨਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਖ਼ਾਲਸਾ (ਫ਼ੌਜੀ) ਜੋ ਪਿਛਲੇ ਡੇਢ ਸਾਲ ਤੋਂ 400 ਫੁੱਟ ਉੱਚੇ ਟਾਵਰ ਉੱਤੇ ਚੜ੍ਹ ਕੇ ਬੇਅਦਬੀ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ ਤੇ ਉਹਨਾਂ ਵੱਲੋਂ ਸਖ਼ਤ ਕਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਇਹ ਕਾਨੂੰਨ ਬਣਨ ਨਾਲ ਸਮਾਣੇ ਮੋਰਚੇ ਨੂੰ ਸਫ਼ਲਤਾ ਅਤੇ ਜਿੱਤ ਪ੍ਰਾਪਤ ਹੋਈ ਹੈ। ਭਾਈ ਗੁਰਜੀਤ ਸਿੰਘ ਖ਼ਾਲਸਾ ਦੇ ਸੰਘਰਸ਼, ਪੰਥਕ ਘਾਲਣਾ, ਦ੍ਰਿੜਤਾ, ਸਿੱਖੀ ਸਿਦਕ ਅਤੇ ਸਿਰੜ ਨੂੰ ਹਰ ਕੋਈ ਪ੍ਰਣਾਮ ਕਰ ਰਿਹਾ ਹੈ ਜੋ ਗਰਮੀ-ਸਰਦੀ, ਮੀਂਹ-ਹਨੇਰੀ, ਪੁਲਿਸ ਦੀਆਂ ਰੁਕਾਵਟਾਂ ਅਤੇ ਹੋਰ ਸਰਕਾਰੀ ਔਖਿਆਈਆਂ ਦੇ ਬਾਵਜੂਦ ਵੀ ਡਟੇ ਰਹੇ ਤੇ ਕਿਸੇ ਪ੍ਰਕਾਰ ਵੀ ਸਰਕਾਰ ਨਾਲ ਸਮਝੌਤਾ ਨਾ ਕੀਤਾ। ਉਹਨਾਂ ਕਿਹਾ ਕਿ ਨਿਰਦੋਸ਼ੇ ਅਤੇ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਉੱਤੇ ਐਨ.ਐਸ.ਏ., ਯੂ.ਏ.ਪੀ.ਏ., ਦੇਸ਼ ਧ੍ਰੋਹ ਅਤੇ ਹੋਰ ਕਈ ਵੱਖ-ਵੱਖ ਕੇਸ ਪਾ ਕੇ ਲੰਬਾ ਸਮਾਂ ਜੇਲ੍ਹਾਂ ਵਿੱਚ ਡੱਕ ਦਿੰਦੇ ਹਨ, ਉਮਰ ਕੈਦਾਂ ਤੇ ਫਾਂਸੀਆਂ ਵੀ ਕਰ ਦਿੰਦੇ ਹਨ, ਕਾਲ ਕੋਠੜੀਆਂ ਵਿੱਚ ਜ਼ਿੰਦਗੀਆਂ ਗਾਲ਼ ਦਿੰਦੇ ਹਨ ਪਰ ਇਹ ਸਜ਼ਾਵਾਂ ਬੇਅਦਬੀ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਸੀ ਦਿੱਤੀਆਂ ਜਾਂਦੀਆਂ ? ਕਿਉਂਕਿ ਗੱਲ ਇਕੱਲੀ ਕਾਨੂੰਨ ਦੀ ਨਹੀਂ, ਸਰਕਾਰਾਂ ਦੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਮਨਸ਼ਾ ਦੀ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.