ਖੁਰਾਲ ਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਤੇ ਕਰੀਮਪੁਰੀ ਜੀ ਦਾ ਬਹੁਤ ਬਹੁਤ ਧੰਨਵਾਦ:-ਅਨੀਤਾ ਪੌਲ
- ਧਾਰਮਿਕ/ਰਾਜਨੀਤੀ
- 21 Apr, 2026 04:33 PM (Asia/Kolkata)
ਅੱਪਰਾ-21 ਅਪ੍ਰੈਲ-(ਤੀਰਥ ਸਿੰਘ ਮੈਂਗੜ੍ਹਾ):-ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੀ ਇੱਕ ਸਾਲ ਦੀ ਮਿਹਨਤ ਰੰਗ ਲਿਆਈ ਸ਼੍ਰੀ ਖਲਾਰਗੜ੍ਹ ਸਾਹਿਬ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਾਏ ਗਏ ਬਸਪਾ ਦੀ ਪੰਜਾਬ ਬਚਾਓ ਮੁਹਿੰਮ ਦੀ ਵੱਡੀ ਜਿੱਤ ਹੋਈ ਹੈ। ਇਹ ਸ਼ਬਦ ਬਲਾਕ ਫਿਲੌਰ ਦੀ ਅਗਾਹ ਵਧੂ ਸੋਚ ਦੀ ਮਾਲਿਕ ਬਲਾਕ ਸੰਮਤੀ ਮੈਂਬਰ ਮੈਡਮ ਅਨੀਤਾ ਪੌਲ ਦੇ ਹਨ। ਵਿਧਾਨ ਸਭਾ ਹਲਕਾ ਫਿਲੌਰ ਦੇ ਅੱਟੀ ਪਿੰਡ ਦੇ ਵਾਸੀ ਜੋ ਕਿ ਇਤਿਹਾਸਕ ਸਥਾਨ ਸ੍ਰੀ ਖੁਰਾਲ ਗੜ੍ਹ ਦੇ ਸ਼ਰਧਾਲੂ ਹਨ ਨੇ ਮੈਡਮ ਅਨੀਤਾ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪੂਰੇ ਪਿੰਡ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਐਦਾਂ ਸ. ਅਵਤਾਰ ਸਿੰਘ ਕਰੀਮਪੁਰੀ ਨੂੰ ਜਿੱਤ ਦਾ ਤਾਜ ਪਹਿਣਾਉਂਦਾ ਰਹੇ। ਇਸ ਮੌਕੇ ਅੱਟੀ ਪਿੰਡ ਦੀਆਂ ਬਹੁਤ ਸਤਿਕਾਰਯੋਗ ਮਾਤਾਵਾਂ, ਭੈਣਾਂ ਜਿਨ੍ਹਾਂ ਵਿੱਚ ਮੈਡਮ ਅਨੀਤਾ ਪੌਲ, ਸ਼੍ਰੀਮਤੀ ਮੀਤੋ ਜੀ, ਸ਼੍ਰੀਮਤੀ ਤੋਸ਼ੀ ਜੀ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਹਰਬੰਸ ਕੌਰ, ਸ਼੍ਰੀਮਤੀ ਰਾਜਕੁਮਾਰੀ, ਸ਼੍ਰੀਮਤੀ ਨੀਲਮ ਰਾਣੀ, ਸ਼੍ਰੀਮਤੀ ਦੀਪੀਕਾ, ਸ਼੍ਰੀਮਤੀ ਰੀਨਾ ਰਾਣੀ, ਸ਼੍ਰੀਮਤੀ ਪਿੰਕੀ ਰਾਣੀ, ਸ਼੍ਰੀਮਤੀ ਕਮਲੇਸ਼ ਰਾਣੀ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਸ਼ਵੀ ਜੀ,ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਮੀਨਾ ਕੁਮਾਰੀ ਆਦਿ ਹਾਜ਼ਿਰ ਸਨ।
Leave a Reply