ਐਲਜੀਐਫ ਵੱਲੋਂ "ਗ੍ਰੀਨ ਪਾਕਿਸਤਾਨ, ਯੂਨਾਈਟਿਡ ਪਾਕਿਸਤਾਨ" ਅੰਤਰਧਾਰਮਿਕ ਸੈਮੀਨਾਰ ਦਾ ਆਯੋਜਨ
- ਅੰਤਰਰਾਸ਼ਟਰੀ
- 08 Aug, 2026 03:58 PM (Asia/Kolkata)
ਵਾਤਾਵਰਣ ਦੀ ਸੁਰੱਖਿਆ ਲਈ ਸਾਂਝੇ ਯਤਨ ਸਮੇਂ ਦੀ ਲੋੜ: ਸਰਦਾਰ ਰਮੇਸ਼ ਸਿੰਘ ਅਰੋੜਾ
ਸਾਬਕਾ ਸੂਬਾਈ ਮੰਤਰੀ ਇਜਾਜ਼ ਆਲਮ ਆਗਸਟਿਨ, ਐਮਪੀਏ ਤਾਰਿਕ ਮਸੀਹ ਗਿੱਲ ਅਤੇ ਵਸੀਮ ਅੰਜੁਮ ਸੰਧੂ ਦੀ ਸ਼ਮੂਲੀਅਤ
ਸੂਬਾਈ ਮੰਤਰੀ ਨੇ "ਗ੍ਰੀਨ ਪਾਕਿਸਤਾਨ" ਰੈਲੀ ਦੀ ਅਗਵਾਈ ਕੀਤੀ, ਸੇਂਟ ਜੋਸਫ ਕੈਥੋਲਿਕ ਚਰਚ ਵਿੱਚ ਪੌਧਾ ਲਗਾਇਆ
ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਲਾਈਫ ਫਾਰ ਗਾਰਡੀਅਨਜ਼ ਫਾਊਂਡੇਸ਼ਨ (LGF) ਨੇ ਕੌਮੀ ਘੱਟਗਿਣਤੀ ਦਿਵਸ ਅਤੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਸੇਂਟ ਜੋਸਫ ਕੈਥੋਲਿਕ ਚਰਚ, ਕੈਂਟ, ਲਾਹੌਰ ਵਿੱਚ "ਗ੍ਰੀਨ ਪਾਕਿਸਤਾਨ, ਯੂਨਾਈਟਿਡ ਪਾਕਿਸਤਾਨ" ਵਿਸ਼ੇ 'ਤੇ "ਵੱਖ-ਵੱਖ ਧਰਮ, ਇੱਕ ਕੌਮ, ਇੱਕ ਧਰਤੀ" ਦੇ ਥੀਮ ਹੇਠ ਅੰਤਰਧਾਰਮਿਕ ਸੈਮੀਨਾਰ ਕਰਵਾਇਆ।
ਮੁੱਖ ਮਹਿਮਾਨ ਵਜੋਂ ਪੰਜਾਬ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਸੂਬਾਈ ਮੰਤਰੀ ਇਜਾਜ਼ ਆਲਮ ਆਗਸਟਿਨ, ਐਮਪੀਏ ਤਾਰਿਕ ਮਸੀਹ ਗਿੱਲ ਅਤੇ ਵਸੀਮ ਅੰਜੁਮ ਸੰਧੂ, ਧਾਰਮਿਕ ਆਗੂਆਂ, ਸਮਾਜਿਕ ਕਰਮੀਆਂ ਅਤੇ ਨੌਜਵਾਨਾਂ ਨੇ ਵੀ ਹਾਜ਼ਰੀ ਭਰੀ।

ਐਲਜੀਐਫ ਦੀ ਐਗਜ਼ਿਕਿਊਟਿਵ ਡਾਇਰੈਕਟਰ ਮਹਿਨਾਜ਼ ਜਾਵੇਦ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਧਾਰਮਿਕ ਆਗੂਆਂ, ਸਰਕਾਰੀ ਨੁਮਾਇੰਦਿਆਂ, ਵਾਤਾਵਰਣ ਮਾਹਿਰਾਂ, ਸਿਵਲ ਸੋਸਾਇਟੀ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇੱਕ ਮੰਚ 'ਤੇ ਲਿਆ ਕੇ ਵਾਤਾਵਰਣ ਦੀ ਸੁਰੱਖਿਆ, ਮੌਸਮੀ ਤਬਦੀਲੀ ਨਾਲ ਨਜਿੱਠਣ, ਅੰਤਰਧਾਰਮਿਕ ਸਾਂਝ, ਕੌਮੀ ਏਕਤਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਆਪਣੇ ਸੰਬੋਧਨ ਵਿੱਚ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਵੱਖ-ਵੱਖ ਧਰਮਾਂ, ਸਭਿਆਚਾਰਾਂ ਅਤੇ ਰਿਵਾਇਤਾਂ ਦਾ ਸੁੰਦਰ ਗੁਲਦਸਤਾ ਹੈ, ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ, ਵਾਤਾਵਰਣ ਨੂੰ ਸਾਫ਼ ਰੱਖਣਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਸਾਡੀ ਕੌਮੀ ਅਤੇ ਨੈਤਿਕ ਜ਼ਿੰਮੇਵਾਰੀ ਹੈ।
ਸਾਬਕਾ ਸੂਬਾਈ ਮੰਤਰੀ ਇਜਾਜ਼ ਆਲਮ ਆਗਸਟਿਨ ਨੇ ਕਿਹਾ ਕਿ ਪਾਕਿਸਤਾਨ ਦੇ ਸਾਰੇ ਧਰਮ ਅਮਨ, ਪਿਆਰ, ਮਨੁੱਖਤਾ ਦੀ ਸੇਵਾ ਅਤੇ ਕੁਦਰਤ ਦੀ ਰੱਖਿਆ ਦਾ ਸੰਦੇਸ਼ ਦਿੰਦੇ ਹਨ।
ਸੈਮੀਨਾਰ ਦੇ ਅੰਤ ਵਿੱਚ ਸਰਦਾਰ ਰਮੇਸ਼ ਸਿੰਘ ਅਰੋੜਾ ਨੇ "ਗ੍ਰੀਨ ਪਾਕਿਸਤਾਨ" ਰੈਲੀ ਦੀ ਅਗਵਾਈ ਕੀਤੀ ਅਤੇ ਚਰਚ ਦੇ ਪ੍ਰੰਗਣ ਵਿੱਚ ਪੌਧਾ ਲਗਾ ਕੇ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਸਿਹਤਮੰਦ ਪਾਕਿਸਤਾਨ ਬਣਾਉਣ ਦੇ ਸਾਂਝੇ ਸੰਕਲਪ ਨੂੰ ਦੁਹਰਾਇਆ।
Leave a Reply