ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਲਾਇਆ 12ਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਜਨਮ ਦਿਨ ਨੂੰ ਕੀਤਾ ਸਮਰਪਿਤ : ਐਨ ਡੀ ਤਿਵਾੜੀ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਲਾਇਆ 12ਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਜਨਮ ਦਿਨ ਨੂੰ ਕੀਤਾ ਸਮਰਪਿਤ : ਐਨ ਡੀ ਤਿਵਾੜੀ

ਜਿਲ੍ਹਾ ਸਿੱਖਿਆ ਅਫਸਰ ਮੋਹਾਲੀ ਵੱਲੋਂ 133ਵੀਂ ਅਤੇ ਲੈਕਚਰਾਰ ਗੁਰਸ਼ਰਨ ਸਿੰਘ ਵੱਲੋਂ 80ਵੀਂ ਵਾਰ ਕੀਤਾ ਖ਼ੂਨਦਾਨ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਨਵੰਬਰ +ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਐਸਏਐਸ. ਨਗਰ ਵੱਲੋਂ ਲ਼ਾਇਆ ਬਾਰਵਾਂ ਖੂਨਦਾਨ ਕੈਂਪ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਨੂੰ ਸਮਰਪਿਤ ਸੀ। ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਜਥੇਬੰਦੀ ਦੇ ਸਹਿਯੋਗ ਨਾਲ ਲਗਾਏ ਜਾਂਦੇ ਖੂਨ ਦਾਨ ਕੈਂਪ ਵਿੱਚ 16-17 ਵਾਰ ਖੂਨਦਾਨ ਕਰ ਚੁੱਕੇ ਸਨ। ਉਹਨਾਂ ਵੱਲੋਂ ਸਕੂਲ ਸਿੱਖਿਆ ਵਿੱਚ ਵਿਸ਼ੇਸ਼ ਉੱਦਮ ਕਰਕੇ ਜਿੱਥੇ ਵਿਦਿਆਰਥੀਆਂ ਦੀ ਸਿੱਖਿਆ ਲਈ ਵਧੀਆ ਉਪਰਾਲੇ ਕੀਤੇ ਉੱਥੇ ਮੋਹਾਲੀ ਦੇ ਅੱਪਰ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਵਿੱਚ ਬਣਦੀ ਯੋਗ ਭੂਮਿਕਾ ਨਿਭਾਈ। ਉਹ ਅਨੁਸਾਸਨ ਪਸੰਦ ਅਤੇ ਆਪਣੇ ਕਾਰਜ ਪ੍ਰਤੀ ਪੂਰੀ ਨਿਸ਼ਠਾ ਨਾਲ ਕਾਰਜ ਕਰਨ ਵਾਲੇ ਸਨ। ਜਿੱਥੇ ਜਿੱਥੇ ਵੀ ਉਹਨਾਂ ਸਿੱਖਿਆ ਵਿਭਾਗ ਵਿੱਚ ਕਾਰਜ ਕੀਤਾ ਉੱਥੇ ਉਹਨਾਂ ਆਪਣੀ ਕਾਰਜ ਨਾਲ ਵਲੱਖਣੀ ਪਛਾਣ ਬਣਾਈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਐਸਏਐਸ ਨਗਰ ਦੇ ਪ੍ਰਧਾਨ ਗੁਰਜੀਤ ਸਿੰਘ, ਜਨਰਲ ਸਕੱਤਰ ਐਨ ਡੀ ਤਿਵਾੜੀ ਅਤੇ ਖੂਨਦਾਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਥੇਬੰਦੀ ਦੇ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਸ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਸ਼ਾਮਿਲ ਹੋਏ ।ਜਿਲਾ ਸਿੱਖਿਆ ਅਫ਼ਸਰ, (ਸੈਕੰਡਰੀ/ਐਲੀ)ਐਸ ਏ ਐਸ ਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਵੱਲੋਂ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਜਨਮ ਦਿਨ ਮੌਕੇ 133 ਵੀ ਵਾਰ ਖ਼ੂਨ ਦਾਨ ਕੀਤਾ ਗਿਆ। ਜਦੋਂ ਕਿ ਗੁਰਸ਼ਰਨ ਸਿਂਘ ਵੱਲੋਂ 80 ਵੀ ਵਾਰ ਖੂਨਦਾਨ ਕਰਕੇ ਆਪਣੀ ਸਰਧਾਂਜਲੀ ਦਿੱਤੀ ਗਈ ।ਇਸ ਮੌਕੇ ਚਰਨਜੀਤ ਸਿੱਧੂ ਜਨਰਲ ਸਕੱਤਰ ਪਸਸਫ (ਵਿਗਿਆਨਿਕ) ਵੱਲੋਂ ਸੈੱਲ ਦਾਨ,ਹਰਜੀਤ ਸਿੰਘ ਬਸੋਤਾ, ਸਾਬਕਾ ਸੂਬਾ ਪ੍ਰਧਾਨ ਗੁਰਮੀਤ ਸਿੰਘ ਖ਼ਾਲਸਾ ਮੀਤ ਪ੍ਰਧਾਨ, ਗੁਰੇਨੇਕ ਸਿੰਘ, ਕਮਲ ਕੁਮਾਰ, ਜਸਵਿੰਦਰ ਸਿੰਘ, ਹਰੀਸ਼ ਕੁਮਾਰ ਸ਼ਰਮਾਂ, ਪਿੰਸੀਪਲ ਲਵਿਸ ਚਾਵਲਾ, ਹੈੱਡ ਮਾਸਟਰ ਕਮਲ ਜੌਸ਼ੀ, ਹੈੱਡ ਮਾਸਟਰ ਦਵਿੰਦਰ ਸਿੰਘ ਕੁੰਭੜਾ ਹੈੱਡ ਮਿਸਟ੍ਹੈਸ ਪਿੰਕੀ ਵਸ਼ਿਸ਼ਟ, ਹੈੱਡ ਮਿਸਟ੍ਹੈਸ ਸੁਭਵੰਤ ਕੌਰ ਸਨੇਟਾ, ਰਾਜਿੰਦਰ ਕੌਰ, ਡੀਪੀਈ ਅਨੀਲ ਕੁਮਾਰ ਕੁੰਭੜਾ, ਅਮਨਪ੍ਰੀਤ ਸਿੰਘ ਬੜਵਾਲਾ, ਕਮਲਜੀਤ ਕੌਰ ਘਮੰਡਗੜ ਸਮੇਤ 50 ਤੋਂ ਵੱਧ ਅਧਿਆਪਕ/ਮੁਲਾਜਮ ਵੱਲੋਂ ਖੂਨਦਾਨ ਕਰਕੇ ਮਰਹੂਮ ਹੈਡਮਾਸਟਰ ਗੁਰਸੇਵਕ ਸਿੰਘ ਨੂੰ ਜਨਮ ਦਿਨ ਮੌਕੇ ਆਪਣੀ ਸਰਧਾਂਜਲੀ ਦਿੱਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮਰਹੂਮ ਹੈੱਡ ਮਾਸਟਰ ਦੇ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.