ਸਰਕਾਰੀ ਹੈਲਥ ਕਾਰਡ ਜਰੂਰ ਬਣਾਓ - ਡਾ. ਬਾਵਾ
- ਸਮਾਜ ਸੇਵਾ
- (Asia/Kolkata)
ਕਪੂਰਥਲਾ, 17 ਜੂਨ ਗੌਰਵ ਮੜੀਆ
ਅਜੀਤ ਨਗਰ ਵੈਫੇਅਰ ਸੁਸਾਇਟੀ ਕਪੂਰਥਲਾ ਦੇ ਚੈਅਰਮੈਨ, ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐਚ. ਐਸ. ਬਾਵਾ ਜੀ ਦੀ ਅਗਵਾਈ ਵਿੱਚ ਮੁਹੱਲਾ ਅਜੀਤ ਨਗਰ ਕਪੂਰਥਲਾ ਵਿਖੇ ਬਾਅਦ ਦੁਪਹਿਰ ਮੁਫ਼ਤ ਇਲਾਜ ਲਈ 10 ਲੱਖ ਵਾਲੇ ਨਵੇਂ ਕਾਰਡ ਬਣਾਉਣ ਲਈ ਕੰਪਿਊਟਰ ਅਪਰੇਟਰ ਜਸਦੀਪ ਸਿੰਘ ਦੇ ਸਹਿਯੋਗ ਨਾਲ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਸਮਾਜ ਸੇਵਕ ਹਰਦੇਵ ਸਿੰਘ ਮਾਨ, ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਵਰਿੰਦਰ ਕੌਰ, ਬੀਬੀ ਰਾਜਵਿੰਦਰ ਕੌਰ, ਅਰਸ਼ਵਿੰਦਰ ਸਿੰਘ, ਮਨਸੀਰਤ ਕੌਰ, ਗੁਰਜਿੰਦਰ ਸਿੰਘ ਲੱਖ਼ੀ, ਜਸਪਾਲ ਸਿੰਘ ਜੱਸਾ ਸਮੇਤ ਅਨੇਕਾਂ ਪਰਿਵਾਰਾਂ ਵਲੋਂ ਇਸ ਮੌਕੇ ਤੇ ਨਵੇਂ ਹੈਲਥ ਕਾਰਡ ਬਣਾ ਕੇ ਕੈਂਪ ਦਾ ਲਾਹਾ ਲਿਆ ਗਿਆ, ਇਸ ਮੌਕੇ ਤੇ ਸੰਬੌਧਨ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਤੁਸੀਂ ਸਾਰੇ ਜਣੇ ਆਪੋ - ਆਪਣੇ ਗੁਆਂਢੀਆਂ ਨੂੰ ਇਸ ਸੰਬੰਧੀ ਪ੍ਰੇਰਿਤ ਕਰੋ ਤਾਂ ਕਿ ਕੋਈ ਇਸ ਸਕੀਮ ਤੋਂ ਵਾਂਝਾ ਨਾਂ ਰਹਿ ਜਾਵੇ ਅਤੇ ਉਹਨਾਂ ਵਲੋਂ ਇਸ ਮੌਕੇ ਤੇ ਹੁਣ ਤੱਕ ਰਹਿ ਗਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰੀ ਹੈਲਥ ਕਾਰਡ ਜਰੂਰ ਬਣਾਓਣ ਤਾਂ ਕਿ ਲੋੜ ਪੈਣ ਤੇ ਇਲਾਜ਼ ਮੁਫਤ ਕਰਾਇਆ ਜਾ ਸਕੇ।
Leave a Reply