ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੋਂ 14 ਅਗੱਸਤ ਨੂੰ ਕੱਢੀ ਜਾਵੇਗੀ ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਰੈਲੀ : ਜੀਟੀਯੂ (ਵਿਗਿਆਨਿਕ)
- ਰਾਸ਼ਟਰੀ
- 12 Aug, 2026 03:56 PM (Asia/Kolkata)
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਗਸਤ (ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ ਯੁਨੀਅਨ (ਵਿਗਿਆਨਿਕ) ਦੇ ਵਿੱਤ ਸਕੱਤਰ ਮਰਹੂਮ ਗੁਰਸੇਵਕ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਗੌਰਮਿੰਟ ਟੀਚਰਜ ਯੂਨੀਅਨ (ਵਿਗਿਆਨਕ) ਵੱਲੋ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਗੁਰੂਦੁਆਰਾ ਅੰਬ ਸਾਹਿਬ ਫੇਜ਼-8 ਵਿਖੇ 14 ਅਗਸਤ 2026 ਨੂੰ ਬਾਅਦ ਦੁਪਹਿਰ 3 :00 ਵਜੇ ਕੈਂਡਲ ਮਾਰਚ ਕਰਨ ਦਾ ਪ੍ਰੋਗ੍ਰਾਮ ਰੱਖਿਆ ਹੈ। ਇੱਥੇ ਜਾਰੀ ਪ੍ਰੈਸ ਨੋਟ ਵਿੱਚ ਸ੍ਰੀ ਐਨ ਡੀ ਤਿਵਾੜੀ ਨੇ ਕਿਹਾ ਕਿ ਜੇਕਰ 1 ਮਈ ਦੇ ਸੈਕਟਰ-71 ਮੋਹਾਲੀ ਵਿਖੇ ਹੋਏ ਹਮਲੇ ਦੀ ਪੁਲੀਸ ਪੂਰੀ ਜਾਂਚ ਕਰਦੀ ਤਾਂ ਇਹ ਹਮਲਾ ਟਲ ਸਕਦਾ ਸੀ। ਇਸ ਸਬੰਧੀ ਥਾਣਾ ਸੈਕਟਰ-71 ਵਿੱਚ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਸੀ। ਪਰ ਪੁਲੀਸ ਨੇ ਕੋਈ ਕਾਰਵਾਈ ਨਹੀ ਕੀਤੀ। ਹੈੱਡ ਮਾਸਟਰ ਗੁਰਸੇਵਕ ਸਿੰਘ ਬਹੁਤ ਸਿਆਣਾ, ਮਿਹਨਤੀ ਤੇ ਇਮਾਨਦਾਰ ਵਿਅਕਤੀ ਸੀ। ਉਹਨਾਂ ਦੇ ਰੁਖ਼ਸਤ ਹੋਣ ਨਾਲ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਸਰਕਾਰੀ ਹਾਈ ਸਕੂਲ ਕੁੰਭੜਾ ਵਿਖੇ ਹੈਡਮਾਸਟਰ ਦੇ ਤੌਰ 'ਤੇ ਨਿਯੁਕਤ ਸਨ। ਬਿਨ੍ਹਾਂ ਕਿਸੇ ਠੋਸ ਕਾਰਣ ਦੇ ਵਿਅਕਤੀ ਦੀ ਜਾਨ ਲੈ ਲੈਣੀ ਬਹੁਤ ਹੀ ਨਿੰਦਣਯੋਗ ਹੈ। ਅਧਿਆਪਕ ਵਰਗ ਜੇਕਰ ਅਵਾਜ ਨਹੀ ਉਠਾਵੇਗਾ ਤਾਂ ਨਤੀਜੇ ਹੋਰ ਵੀ ਭਿਆਨਕ ਹੋਣਗੇ। ਕਿਸੇ ਨੂੰ ਕੋਈ ਕਾਨੂੰਨ ਦਾ ਡਰ ਨਹੀ ਰਿਹਾ। ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਅਤੇ ਅਧਿਆਪਕ ਵਰਗ ਨੂੰ ਇਸ ਮਾਰਚ ਵਿਚ ਸ਼ਾਮਲ ਹੋ ਕੇ ਸਵਰਗੀ ਹੈਡ ਮਾਸਟਰ ਗੁਰਸੇਵਕ ਸਿੰਘ ਦੇ ਪਰੀਵਾਰ ਨੂੰ ਇਨਸਾਫ ਦੀ ਮੰਗ ਕਰਨੀ ਹੈ ।ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਹਾਲਤ ਠੀਕ ਨਹੀ ਹਨ। ਸ਼ਰੇਆਮ ਕਤਲ ਹੋ ਰਹੇ ਹਨ। ਬਿਨਾ ਕਿਸੇ ਖਾਸ ਮਕਸਦ ਦੇ। ਲੋਕਾ ਦੀ ਜਾਨ ਮਾਨ ਦੀ ਰੱਖਿਆ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ।ਗੁਰਸੇਵਕ ਸਿੰਘ ਦੇ ਕਤਲ ਦਾ ਲੋਕਾ ਵਿੱਚ ਬਹੁਤ ਗੁੱਸਾ ਹੈ।
ਗੌਰਮਿੰਟ ਟੀਚਰਜ ਯੁਨੀਅਨ ਵਿਗਿਆਨਕ ਸਮੁੱਚੇ ਅਧਿਆਪਕ ਵਰਗ, ਮੁਲਾਜ਼ਮ ਫੈਡਰੇਸਨਾਂ ,ਪੈਨਸ਼ਨਰਜ਼ ਯੂਨੀਅਨਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕਰਦੀ ਹੈ ਕਿ 14 ਅਗੱਸਤ ਦੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਗੁਰਦੁਆਰਾ ਅੰਬ ਸਾਹਿਬ ਤੋ ਹੋਣ ਵਾਲੇ ਰੋਸ ਭਰੇ ਕੈਂਡਲ ਮਾਰਚ ਵਿਚ ਵੱਡੀ ਗਿਣਤੀ ਵਿਚ ਪੁੱਜ ਕੇ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਈਏ ਤੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸਮੂਹ ਵਰਗ ਵੱਡੀ ਗਿਣਤੀ ਵਿਚ ਪੁੱਜਣ।
Leave a Reply