ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਦੌਰੇ ਦਾ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਵਿਰੋਧ : ਬਾਪੂ ਗੁਰਚਰਨ ਸਿੰਘ/ਸ. ਗੁਰਦੀਪ ਸਿੰਘ ਬਠਿੰਡਾ
- ਰਾਜਨੀਤੀ
- 15 Jul, 2026 06:04 PM (Asia/Kolkata)
ਮੁਗਲਾਂ, ਅੰਗਰੇਜ਼ਾਂ ਨੂੰ ਗੁਲਾਮ ਬਣਾ ਕੇ ਆਜ਼ਾਦ ਖਾਲਸਾ ਰਾਜ ਕਾਇਮ ਕਰਨ ਵਾਲਾ ਖਾਲਸਾ ਪੰਥ ਹਿੰਦੂਤਵ ਨੂੰ ਗੁਲਾਮ ਬਣਾ ਕੇ ਖਾਲਸਾ ਰਾਜ ਆਜ਼ਾਦ ਨੂੰ ਕਰਾਉਣ ਲਈ ਸੰਘਰਸ਼ ਦੇ ਰਾਹ 'ਤੇ.…
ਚੰਡੀਗੜ੍ਹ 15 ਜੁਲਾਈ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਬਾਦਲ ਸਰਕਾਰ ਵੇਲੇ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ, ਲਾਪਤਾ 328 ਸਰੂਪਾਂ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਨਾ ਮਿਲਣ ਕਰਕੇ 7 ਜਨਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ 'ਤੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਇਨਸਾਫ ਲੈਣ ਲਈ ਸਮੇਂ-ਸਮੇਂ 'ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਰੋਸ ਮਾਰਚ, ਧਰਨੇ ਲਗਾਤਾਰ ਦਿੱਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ ਦਿਨੀ ਦਿੱਲੀ ਵਿਖੇ ਵੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੀ ਅਗਵਾਈ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕਾਲੇ ਚੋਲੇ ਪਾ ਕੇ ਅਤੇ ਆਪਣੇ ਆਪ ਨੂੰ ਸੰਗਲਾਂ ਵਿੱਚ ਜਕੜ ਕੇ ਗੁਲਾਮੀ ਦਾ ਅਹਿਸਾਸ ਪੂਰੇ ਵਰਲਡ ਸੰਗਤਾਂ ਅਤੇ ਪੰਥਕ ਹਮਦਰਦੀਆਂ ਸਾਹਮਣੇ ਲਿਆਉਣ ਲਈ ਇਨਸਾਫ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰੰਤੂ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਖਾਲਸਾ ਪੰਥ ਨੂੰ ਹੱਕੀ ਮੰਗਾਂ ਦਾ ਇਨਸਾਫ ਦੇਣ ਲਈ ਗੰਭੀਰਤਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਅਤੇ ਇੰਡੀਅਨ ਸਟੇਟ ਨੂੰ ਆਜ਼ਾਦ ਕਰਾਉਣ ਵਾਲੀ ਸਭ ਤੋਂ ਵੱਧ ਕੁਰਬਾਨੀਆਂ ਕਰਨ ਕਰਕੇ ਆਜ਼ਾਦ ਕਰਾਉਣ ਵਾਲੇ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਾ ਰਹੀਆਂ। ਜਿਸ ਕਾਰਨ ਉਹਨਾਂ ਨੂੰ ਗੁਲਾਮ ਰੱਖਣ ਲਈ ਹੋਰ ਵੀ ਗੈਰ ਕਾਨੂੰਨੀ ਵਿਉਂਤਬੰਦੀਆਂ ਰਾਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਹੁਣ ਜਦੋਂ ਇੰਡੀਅਨ ਸਟੇਟ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਨੇ ਵਾਅਦਾ ਕੀਤਾ ਸੀ ਕਿ ਸਿੱਖ ਕੌਮ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਪ੍ਰੰਤੂ ਆਹ ਕੁਝ ਨਾ ਹੋਣ ਦੇ ਰੋਸ ਵਜੋਂ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਦੌਰੇ 'ਤੇ ਆ ਰਹੇ ਕੋਆਪਰੇਸਨ ਅਡਾਨੀ ਅਵਾਨੀਆ ਘਰਾਣਿਆਂ ਦੇ ਗੁਲਾਮ ਇੰਡੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਾਲੀਆਂ ਝੰਡੀਆਂ ਲੈ ਕੇ ਮੋਦੀ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਖਾਲਸਾ ਪੰਥ ਨੂੰ ਇਨਸਾਫ ਨਾ ਦੇਣ ਕਰਕੇ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਏਅਰਪੋਰਟ ਚੰਡੀਗੜ੍ਹ 'ਤੇ ਪਹੁੰਚਣ ਮੌਕੇ ਉਸ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਪੰਜਾਬ ਦੇ ਵਿੱਚ ਵੜਨ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਹ ਨਾਅਰ ਲਾਏ ਜਾਣਗੇ ਮੋਦੀ ਗੋ ਬੈਕ । ਜਿਵੇਂ ਅੰਗਰੇਜ਼ਾਂ ਵੱਲੋਂ ਕੀਤੇ ਤਸੱਦਦ ਕਾਰਨ ਪੰਜਾਬੀਆਂ ਵੱਲੋਂ ਉਨਾਂ ਨੂੰ ਪੰਜਾਬ ਦੇ ਵਿੱਚ ਦਖਲ ਦੇਣ 'ਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉਵੇਂ ਹੀ ਮੋਦੀ ਨੂੰ ਵੀ ਪੰਜਾਬ ਦੇ ਵਿੱਚ ਸਿੱਖ ਕੌਮ ਨੂੰ ਇਨਸਾਫ ਨਾ ਦੇਣ ਕਰਕੇ ਵਿਰੋਧ ਦੇ ਵਿੱਚ ਇਹ ਨਾਰੇ ਲਾਏ ਜਾਣਗੇ ਮੋਦੀ ਗੋਬੈਕ ਅਤੇ ਜਗਾ ਫਸਿਆ ਹੁੰਦਾ ਸਾਰਾ ਜਿਸ ਸਬੰਧੀ ਅੱਜ ਤਾਲਮੇਲ ਕਮੇਟੀ ਅਤੇ ਸੰਗਤਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਲੰਗਰ ਤੇ ਚਾਹ ਦਾ ਪੂਰਾ ਪ੍ਰਬੰਧ ਸਬੰਧੀ ਵਿਚਾਰਾਂ ਕੀਤੀਆਂ ਗਈਆਂ
Leave a Reply