ਥਾਣਿਆਂ ਅਤੇ ਅਦਾਲਤਾਂ ਵਿੱਚੋਂ ਇਨਸਾਫ ਨਾ ਮਿਲਣ 'ਤੇ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ 29 ਸਤੰਬਰ ਨੂੰ ਡੀਜੀਪੀ ਹੈੱਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ...

ਥਾਣਿਆਂ ਅਤੇ ਅਦਾਲਤਾਂ ਵਿੱਚੋਂ ਇਨਸਾਫ ਨਾ ਮਿਲਣ 'ਤੇ ਐਨਆਰਆਈ ਜੋਗਿੰਦਰ ਕੌਰ ਸੰਧੂ ਨੇ 29 ਸਤੰਬਰ ਨੂੰ ਡੀਜੀਪੀ ਹੈੱਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ...

ਐਨਆਰਆਈ ਕਮਿਸ਼ਨ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਹੋਏ ਖੋਖਲੇ ਸਾਬਤ ਪੁਲਿਸ ਦੇ ਮਿਲੀਭੁਗਤ ਨਾਲ ਭੂ-ਮਾਫੀਆ ਦੀ ਲੁੱਟ ਦਾ ਸ਼ਿਕਾਰ ਹੋਈ ਬੀਬੀ ਸੰਧੂ ਨੂੰ ਐਸਸੀ/ਬੀਸੀ ਮੋਰਚਾ ਪੰਜਾਬ ਨੇ ਦਿੱਤਾ ਪੂਰਨ ਸਮਰਥਨ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਸਤੰਬਰ (ਮੰਗਤ ਸਿੰਘ ਸੈਦਪੁਰ) : ਇੰਡੀਅਨ ਦੇ ਲਗਭਗ ਸਾਰੇ ਸੂਬਿਆਂ ਵਿੱਚ ਹੀ ਰਾਜਨੀਤਿਕ ਪ੍ਰਸ਼ਾਸਨਿਕ ਸਮਾਜਿਕ ਅਤੇ ਲੋਕਤੰਤਰਿਕ ਢਾਂਚਿਆਂ 'ਤੇ ਦੇਸ਼ ਦੇ ਅਨਪੜ ਗੁੰਡਿਆ ਬਦਮਾਸ਼ਾਂ ਰਾਜਨੀਤਿਕ ਲੀਡਰਾਂ ਨੇ ਦੇਸ਼ ਨੂੰ ਹਰ ਪੱਖੋਂ ਲੁੱਟਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਸਮਾਜ ਦੇ ਲੋਕਾਂ ਦੇ ਹੋ ਰਹੀ ਲੁੱਟ ਪ੍ਰਤੀ ਇਨਸਾਫ ਨਾ ਦੇਣ ਲਈ ਗਲਤ ਸਿਸਟਮ ਰਾਹੀਂ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ। ਇੱਕ ਨਹੀਂ ਹਜ਼ਾਰਾਂ ਹੀ ਮਿਸਾਲਾਂ ਇਹੋ ਜਿਹੀਆਂ ਮਿਲਣਗੀਆਂ ਕਿ ਇੱਥੇ ਝੂਠੇ ਲੁਟੇਰਿਆਂ ਦੇ ਸਿਰ ਤੇ ਰਾਜਨੀਤਿਕ ਅਹੁਦੇ ਲਈ ਤਾਜ ਸੱਜਦੇ ਹਨ ਅਤੇ ਸੱਚੇ ਇਨਸਾਨਾਂ ਉੱਤੇ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਜੇਲਾਂ ਚ ਡੱਕ ਕੇ ਆਪਣੀ ਧਾਕ ਦਾ ਸਹਾਰਾ ਲੈ ਕੇ ਲੁੱਟਣ ਪੁੱਟਣ ਅਤੇ ਤਸ਼ਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇੰਡੀਅਨ ਸਿਟਮ ਦੀਆਂ ਇਹੋ ਜਿਹੀਆਂ ਮਿਸਾਲਾਂ ਬਹੁਤ ਦੇਸ਼ ਵਿਦੇਸ਼ਾਂ ਵਿੱਚ ਵੀ ਮਿਲਦੀਆਂ ਹਨ ਜਿਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਘਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਪਰੰਤੂ ਸਿਆਸੀ ਤਾਕਤ ਦੀ ਗਲਤ ਵਰਤੋਂ ਕਰਦਿਆਂ ਜਦੋਂ ਕੋਈ ਵੀ ਸੋਸ਼ਲ ਮੀਡੀਆ ਜਾਂ ਜਥੇਬੰਦੀ ਵੱਲੋਂ ਇੰਡੀਅਨ ਸਟੇਟ ਦੇ ਗੁੰਡਿਆਂ ਬਦਮਾਸ਼ਾਂ ਅਤੇ ਰਾਜਨੀਤਿਕ ਲੀਡਰਾਂ ਵੱਲੋਂ ਕੀਤੇ ਗਲਤ ਕੰਮ ਦਾ ਪਰਦਾ ਫਾਸ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਰਾਹੀਂ ਸਵਾਰਥੀ ਲੀਡਰਾਂ ਵੱਲੋਂ ਸੱਤਾ ਦੀ ਗਲਤ ਵਰਤੋਂ ਕਰਦਿਆਂ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਗੈਰ ਕਾਨੂੰਨੀ ਝੂਠੇ ਪਰਚੇ ਕਰਕੇ ਜੇਲਾਂ ਵਿੱਚ ਸੁੱਟਿਆ ਜਾਂਦਾ ਹੈ। ਇਸੇ ਤਰ੍ਹਾਂ ਦੀ ਉਦਾਹਰਨ ਬੀਬੀ ਜੋਗਿੰਦਰ ਕੌਰ ਸੰਧੂ ਹੈ ਜੋ ਐਨਆਰਆਈ ਹੈ ਅਤੇ ਲੁਧਿਆਣੇ ਵਿੱਚ ਰਹਿ ਰਹੀ ਹੈ ਜਿਸ ਨੂੰ ਭੂ ਮਾਫੀ ਅਤੇ ਪੁਲਿਸ ਦੀ ਮਿਲੀ ਭੁਗਤ ਨੇ ਰਲ ਕੇ ਨਕਦੀ ਗਹਿਣੇ ਅਤੇ ਉਸ ਦੇ ਕੋਠੀਆਂ ਅਤੇ ਪਲਾਟਾਂ ਉੱਤੇ ਕਬਜ਼ਾ ਕੀਤਾ ਝੂਠੇ ਪਰਚੇ ਪਾ ਕੇ ਉਸ ਨੂੰ ਜੇਲਾਂ ਵਿੱਚ ਵੀ ਡੱਕਿਆ ਗਿਆ ਪ੍ਰੰਤੂ ਸੰਧੂ ਇੱਕ ਇਹੋ ਜਿਹੀ ਨਿਡਰ ਅਤੇ ਬਹਾਦਰ ਔਰਤ ਹੈ ਜਿਸ ਨੇ ਅੱਜ ਤੱਕ ਹਾਰ ਨਹੀਂ ਮੰਨੀ ਅਤੇ ਇਨਸਾਫ ਲੈਣ ਲਈ ਸੰਘਰਸ਼ ਕਰ ਰਹੀ ਹੈ। ਪਰੰਤੂ ਅੱਜ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ।ਜਿਸ ਨੂੰ ਇਨਸਾਫ ਲੈਣ ਲਈ 24-24 ਸਾਲਾਂ ਦੀ ਤਪੱਸਿਆ ਕਰਨੀ ਪਵੇ ਤੇ ਉਸ ਤੋਂ ਬਾਅਦ ਵੀ ਉਸ ਨੂੰ ਕੋਈ ਨਤੀਜਾ ਜੀਰੇ ਨਿਕਲੇ, ਅਜਿਹੇ 80 ਸਾਲਾਂ ਬਜ਼ੁਰਗ ਮਹਿਲਾ ਦੀ ਕੀ ਹਾਲਾਤ ਹੋਏਗੀ, ਕੀ ਉਹ ਇਸ ਕਾਨੂੰਨ ਵਿਵਸਥਾ 'ਤੇ ਕਦੀ ਵਿਸ਼ਵਾਸ ਕਰਨਗੇ। ਕੀ ਉਹ ਕਿਸੇ ਸਰਕਾਰ ਤੇ ਕੋਈ ਉਮੀਦ ਰੱਖੇਗੀ, ਕੀ ਜੇ ਉਸ ਮਹਿਲਾ ਨੂੰ ਖੁਦ ਪੁਲਿਸ ਨੇ ਲੁੱਟਿਆ ਹੋਵੇ, ਮਾਰਨ ਦੀਆਂ ਕਈ ਵਾਰੀ ਕੋਸ਼ਿਸ਼ਾਂ ਕੀਤੀਆਂ ਹੋਣ, ਅਜਿਹੀ ਬਜ਼ੁਰਗ ਮਹਿਲਾ ਜਾਵੇ ਤਾਂ ਕਿੱਥੇ ਜਾਵੇ। ਇਹ ਉਪਰੋਕਤ ਬਿਆਨ ਐਨ ਆਰ ਆਈ 80 ਸਾਲਾ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਐਸੀ ਬੀਸੀ ਮੋਰਚੇ ਤੇ ਪ੍ਰੈਸ ਸਾਹਮਣੇ ਦਰਦ ਭਰੇ ਮਨ ਨਾਲ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮੈਂ ਇਨਸਾਫ ਲੈਣ ਲਈ ਹਰ ਸਰਕਾਰੇ ਦੁਆਰੇ ਗਈ ਪੁਲਿਸ ਪ੍ਰਸ਼ਾਸਨ ਕੋਲ ਵੀ ਤਰਲੇ ਕੀਤੇ ਲਿਖ ਲਿਖ ਅਰਜੀਆਂ ਦਿਤੀਆਂ, ਦਿਨ ਰਾਤ ਖੱਜਲ ਖੁਆਰ ਹੋਈ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ, ਜਿਨਾਂ ਬਦਮਾਸ਼ਾਂ ਨੇ ਮੇਰੀ ਪ੍ਰਾਪਰਟੀ ਤੇ ਜਬਰਨ ਕਬਜ਼ਾ ਕੀਤਾ ਤੇ ਮੈਨੂੰ ਭਾਰੀ ਨੁਕਸਾਨ ਪਹੁੰਚਾਇਆ, ਉਹ ਸ਼ਰੇਆਮ ਆਜ਼ਾਦ ਘੁੰਮ ਰਹੇ ਹਨ। ਜਦਕਿ ਮੈਂ ਪਰੇਸ਼ਾਨੀ ਦੇ ਨਾਲ ਜੀਵਨ ਬਸਰ ਕਰ ਰਹੀ ਹਾਂ। ਮੈਂ ਪੰਜਾਬ ਦੇ ਸਮੂਹ ਐਨਆਰਆਈ ਭਰਾਵਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਇੱਥੇ ਨਾ ਆਇਓ, ਇਥੇ ਐਨ ਆਰ ਆਈਆਂ ਨੂੰ ਭਰਮਾ ਫੁਸਲਾ ਕੇ ਸਰਕਾਰਾਂ ਵੀ ਲੁੱਟਦੀਆਂ ਹਨ ਤੇ ਪੁਲਿਸ ਵੀ ਲੁੱਟਦੀ ਹੈ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ। ਉਹਨਾਂ ਕਿਹਾ ਕਿ ਹੁਣ 29 ਸਤੰਬਰ 2026 ਦਿਨ ਮੰਗਲਵਾਰ ਨੂੰ ਮੈਂ ਡੀਜੀਪੀ ਪੰਜਾਬ ਦੇ ਹੈਡ ਕੁਆਰਟਰ ਤੇ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਾਂਗੀ। 
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਐਨਆਰਆਈ ਬੀਬੀ ਜੋ 80 ਸਾਲ ਦੀ ਉਮਰ ਦੇ ਵਿੱਚ ਵੀ ਇਨਸਾਫ ਲਈ ਦਰ ਦਰ ਧੱਕੇ ਖਾ ਰਹੀ ਹੈ ਤੇ ਕਿਸੇ ਵੀ ਉੱਚ ਅਧਿਕਾਰੀ ਜਾਂ ਸਰਕਾਰੀ ਮੰਤਰੀ ਸੰਤਰੀ ਨੇ ਇਸ ਬਜ਼ੁਰਗ ਬੀਬੀ ਦੀ ਫਰਿਆਦ ਨਹੀਂ ਸੁਣੀ ਤੇ ਇਸ ਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਜਿਸ ਸਰਕਾਰ ਨੂੰ ਐਨ ਆਰ ਆਈਆਂ ਨੇ ਵਿੱਤੀ ਸਹਾਇਤਾ ਕਰਕੇ ਅਤੇ ਖੁਦ ਆ ਆ ਕੇ ਕੰਪੇਨਾਂ ਕਰ ਕਰਕੇ ਜਤਾਇਆ। ਅੱਜ ਉਸੇ ਸਰਕਾਰ ਵਿੱਚ ਐਨ ਆਰ ਆਈਆਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਉਹਨਾਂ ਕਿਹਾ ਕਿ ਬੀਬੀ ਜੋਗਿੰਦਰ ਕੌਰ ਵੱਲੋਂ ਲਏ ਹਰ ਫੈਸਲੇ ਤੇ ਐਸ ਸੀ ਬੀਸੀ ਮੋਰਚਾ ਸਮਰਥਨ ਦੇਣ ਦਾ ਐਲਾਨ ਕਰਦਾ ਹੈ ਤੇ ਬੀਬੀ ਨਾਲ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।
ਇਸ ਮੌਕੇ ਬਾਪੂ ਲਾਭ ਸਿੰਘ (ਕੌਮੀ ਇਨਸਾਫ਼ ਮੋਰਚਾ), ਕਰਮ ਸਿੰਘ ਕੁਰੜੀ, ਕ੍ਰਿਸ਼ਨ ਸਿੰਘ ਸੰਗਰੂਰ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਗੁਰਸ਼ਰਨ ਸਿੰਘ, ਮਨਦੀਪ ਕੁਮਾਰ ਲੱਕੀ, ਗੁਰਵਿੰਦਰ ਸਿੰਘ, ਬੱਬਲ ਚੌਪੜਾ, ਪਰਮਜੀਤ ਕੌਰ, ਕਰਮਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਹੋਏ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.