ਨਵੀਂ ਕਿਤਾਬ ‘ਸੰਘਰਸ਼ੀ ਪੈਂਡੇ’ ਵਿੱਚ ਸਿੱਖ ਸੰਘਰਸ਼ ਨਾਲ ਜੁੜੇ ਤਜਰਬਿਆਂ ਦਾ ਦਸਤਾਵੇਜ਼
- ਗੁਰਬਾਣੀ-ਇਤਿਹਾਸ
- 02 Jul, 2026 10:58 AM (Asia/Kolkata)
ਨਵੀਂ ਛਪੀ ਕਿਤਾਬ ਬਾਰੇ ਸੰਖੇਪ ਜਾਣ-ਪਛਾਣ :-
‘ਸੰਘਰਸ਼ੀ ਪੈਂਡੇ’ ਕਿਤਾਬ ਇੱਕ ਅਜਿਹੀ ਖਾੜਕੂ ਜੋੜੀ ਦੀ ਗਾਥਾ ਹੈ ਜਿਸ ਨੇ ਪੰਜਾਬ ਦੀ ਧਰਤੀ ਉੱਤੇ ਚੱਲੀ ਜੁਝਾਰੂ ਲਹਿਰ ਵਿੱਚ ਸਰਗਰਮ ਹੋ ਕੇ ਫ਼ਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਅਥਾਹ ਸੰਘਰਸ਼ ਕੀਤਾ। 1978 ਦੇ ਸਾਕੇ ਅਤੇ 1984 ਦੇ ਘੱਲੂਘਾਰੇ ਨੇ ਇਸ ਜੋੜੀ ਨੂੰ ਅਜਿਹਾ ਝੰਜੋੜਿਆ ਸੀ ਕਿ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਵੱਲ ਸੇਧਿਤ ਹੋ ਕੇ ਸਰਕਾਰਾਂ ਤੇ ਪੰਥ ਦੋਖੀਆਂ ਖ਼ਿਲਾਫ਼ ਜੂਝਣ ਲੱਗੇ।
ਜੁਝਾਰੂ ਕਾਰਨਾਮਿਆਂ ਤੋਂ ਲੈ ਕੇ ਜੇਲ੍ਹਾਂ ਦਾ ਸਫ਼ਰ, ਪੁਲੀਸ ਅਤੇ ਫ਼ੌਜ ਦਾ ਅਣਮਨੁੱਖੀ ਤਸ਼ੱਦਦ, ਕਮਾਦਾਂ ’ਚ ਰਾਤਾਂ ਗੁਜਾਰਨੀਆਂ, ਲਾਲਚਾਂ ਨੂੰ ਠੋਕਰਾਂ ਮਾਰਨੀਆਂ, ਸਿੱਖੀ ਸਿਦਕ, ਠੋਸ ਸਿਰੜ, ਪੂਰਨ ਦ੍ਰਿੜ੍ਹਤਾ, ਕਰੜੀ ਘਾਲਣਾ, ਵੱਡੀ ਕੁਰਬਾਨੀ, ਉੱਚੀ-ਸੁੱਚੀ ਸੋਚ, ਸਮਾਜ ਸੁਧਾਰ ਕਾਰਜ, ਲੋੜਵੰਦਾਂ ਦੀ ਸਾਰ, ਹਰ ਧਰਮ ਦਾ ਸਤਿਕਾਰ, ਸਿਧਾਂਤਕ ਫ਼ੈਸਲੇ, ਦਲੇਰੀ ਅਤੇ ਨਿਡਰਤਾ ਇਹਨਾਂ ਦੀ ਜ਼ਿੰਦਗੀ ਦਾ ਸ਼ਿੰਗਾਰ ਹਨ।
ਸ਼ਹੀਦ ਸਿੰਘਾਂ ਦੀਆਂ ਹੱਥ-ਲਿਖਤ ਡਾਇਰੀਆਂ, ਇਤਿਹਾਸਕ ਚਿੱਠੀਆਂ, ਜੁਝਾਰੂ ਸਾਥੀਆਂ ਦੀਆਂ ਜੀਵਨੀਆਂ, ਸਿੱਖ ਸੰਘਰਸ਼ ਨਾਲ ਸੰਬੰਧਤ ਅਹਿਮ ਲੇਖ, ਇੰਦਰਾ ਗਾਂਧੀ ਦੀ ਰੈਲੀ ’ਚ ਧਮਾਕਾ, ਧਰਮ ਯੁੱਧ ਮੋਰਚੇ ’ਚ ਗ੍ਰਿਫ਼ਤਾਰੀਆਂ, ਜੁਝਾਰੂ ਸਿੰਘਾਂ ਦੇ ਭਾਰਤੀ ਫ਼ੋਰਸਾਂ ਨਾਲ ਦਮਦਾਰ ਮੁਕਾਬਲੇ, ਸੰਘਰਸ਼ ਦੀ ਪੂਰੀ ਚੜ੍ਹਤ, ਬੀਬੀਆਂ ਦੀ ਅਹਿਮ ਭੂਮਿਕਾ, ਸਿੱਖੀ ਅਤੇ ਸ਼ਸਤਰਾਂ ਨਾਲ ਪਿਆਰ ਤੇ ਗੋਬਿੰਦ ਰਾਮ ਦਾ ਜ਼ੁਲਮ ਆਦਿਕ ਇਸ ਕਿਤਾਬ ’ਚ ਪੇਸ਼ ਕੀਤਾ ਗਿਆ ਹੈ।
ਇਹ ਕਿਤਾਬ ਜਿੱਥੇ ਸ਼ਹੀਦਾਂ ਦੀ ਯਾਦ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲ਼ਦੀ ਹੈ, ਓਥੇ ਹੀ ਸਿੰਘਾਂ-ਸਿੰਘਣੀਆਂ ’ਚ ਸਿੱਖੀ ਅਤੇ ਸੰਘਰਸ਼ ਪ੍ਰਤੀ ਦ੍ਰਿੜ੍ਹਤਾ ਭਰਦੀ ਹੈ ਤੇ ਸਿਧਾਂਤਕ ਪੱਖੋਂ ਹਰ ਸਿੱਖ ਨੂੰ ‘ਪੰਥ ਵਸੈ ਮੈਂ ਉਜੜਾਂ ਮਨ ਚਾਉ ਘਨੇਰਾ’ ਅਤੇ ‘ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ’ ਦਾ ਦ੍ਰਿੜ੍ਹਤਾ-ਪੂਰਵਕ ਸੁਨੇਹਾ ਦਿੰਦੀ ਹੈ। ਸਿੱਖ ਸੰਘਰਸ਼ ਨੂੰ ਪਿਆਰ ਕਰਨ ਅਤੇ ਅਲੋਚਨਾ ਕਰਨ ਵਾਲੇ ਹਰ ਵਿਅਕਤੀ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।
ਕਿਤਾਬ ਦਾ ਨਾਂ : ਸੰਘਰਸ਼ੀ ਪੈਂਡੇ (ਇੱਕ ਖਾੜਕੂ ਜੋੜੀ ਦੀ ਆਤਮ ਕਥਾ)
ਲੇਖਿਕਾ : ਕੁਲਵਿੰਦਰ ਕੌਰ ਖ਼ਾਲਸਾ
ਸੰਪਾਦਕ : ਰਣਜੀਤ ਸਿੰਘ ਦਮਦਮੀ ਟਕਸਾਲ
ਕੀਮਤ : 550 ਰੁਪਏ (ਪੰਜਾਬ-ਭਾਰਤ ਲਈ)
ਵਿਦੇਸ਼ ਲਈ : 2450 ਰੁਪਏ
ਕਿਤਾਬ ਮੰਗਵਾਉਣ ਲਈ ਤੁਸੀਂ ਸਾਡੇ ਵਟਸਐਪ ਨੰਬਰ 91-98557-89851 ’ਤੇ ਆਪਣਾ ਪਤਾ ਭੇਜੋ ਜੀ।
ਵਟਸਐਪ Link : https://wa.me/message/6HC57OABMRIRH1
ਵੈੱਬਸਾਈਟ Link : https://fatehnama.com/product/sangarshi-painde/
Leave a Reply