ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਇਤਿਹਾਸਕ ਗੁਰਦੁਆਰਾ ਚੋਹਲਾ ਸਾਹਿਬ ਨਤਮਸਤਕ

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਇਤਿਹਾਸਕ ਗੁਰਦੁਆਰਾ ਚੋਹਲਾ ਸਾਹਿਬ ਨਤਮਸਤਕ

ਸਰਬਤ ਦੇ ਭਲੇ ਤੇ ਪੰਜਾਬ ਦੀ ਚੜ੍ਹਦੀਕਲਾ ਲਈ ਕੀਤੀ ਅਰਦਾਸ

ਪੰਥਕ ਹਲਕਾ ਖਡੂਰ ਸਾਹਿਬ ਦੀ ਸੇਵਾ ਲਈ ਹਮੇਸ਼ਾ ਰਹਾਂਗੇ ਹਾਜ਼ਰ- ਬਿੱਲਾ ਸ਼ੇਰੋਂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,18 ਜੂਨ 

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਆਗਮਨ ਅਤੇ ਨਾਮਕਰਨ ਦਿਵਸ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਕਰਵਾਏ ਜਾਂਦੇ ਸਮਾਗ਼ਮ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੀਬਾ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।ਇਸ ਦੌਰਾਨ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਗੁਰੂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।ਸਮਾਗਮ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਲਕਾਰ ਸਿੰਘ ਵਲੋਂ ਦੋਵਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਵਜੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਬੀਬਾ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਨੇ ਹਾਜ਼ਰੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਹਲਾ ਸਾਹਿਬ ਪਵਿੱਤਰ ਧਰਤੀ ਹੈ ਅਤੇ ਇਸਦੇ ਨਾਲ ਹੀ ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਪੰਥਕ ਹਲਕਾ ਹੈ।ਉਨ੍ਹਾਂ ਕਿਹਾ ਕਿ ਰੋਜ਼ਾਨਾ ਲੱਖਾ ਦੀ ਗਿਣਤੀ ਵਿੱਚ ਸੰਗਤਾਂ 

ਇਸ ਹਲਕੇ ਵਿੱਚ ਸਥਿਤ ਧਾਰਮਿਕ ਸਥਾਨਾਂ 'ਤੇ ਦਰਸ਼ਨ ਲਈ ਆਉਂਦੀਆ ਹਨ ਅਤੇ ਸਾਡਾ ਪਰਿਵਾਰ ਬਹੁਤ ਖੁਸ਼ਨਸੀਬ ਹੈ ਕਿ ਪੰਥਕ ਹਲਕੇ ਤੋਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਸੇਵਾ ਕਰਨ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਸਾਡਾ ਪਰਿਵਾਰ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਹਮੇਸ਼ਾ ਹਾਜ਼ਿਰ ਰਹੇਗਾ।

ਇਸ ਮੌਕੇ ਐਸਜੀਪੀਸੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ,ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ, ਜਿਲ੍ਹਾ ਬੀਸੀ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਲਾਟੀ, ਸੁਖਰਾਜ ਬਹਾਦਰ ਸਿੰਘ ਰਾਜਾ ਸਰਪੰਚ ਭੈਲ,ਤਜਿੰਦਰ ਸਿੰਘ ਪ੍ਰਿੰਸ ਫਤਿਆਬਾਦ,ਜਗਦੀਪ ਸਿੰਘ ਮਿੰਟੂ ਸਰਪੰਚ ਖਾਨ ਰਜ਼ਾਦਾ,ਸੋਨੂੰ ਭੁੱਲਰ ਸਰਪੰਚ ਕਿਰਤੋਵਾਲ,ਜੰਗਸ਼ੇਰ ਸਿੰਘ ਟੋਨੀ ਸਰਪੰਚ ਰੂੜੀਵਾਲਾ, ਠੇਕੇਦਾਰ ਹੀਰਾ ਸਿੰਘ ਭੁੱਲਰ ਹਰੀਕੇ,ਮਨਜੀਤ ਸਿੰਘ ਪੱਖੋਪੁਰ ਸਾਬਕਾ ਸੰਮਤੀ ਮੈਂਬਰ,ਸਤਨਾਮ ਸਿੰਘ ਵਰਾਣਾ, ਦਇਆ ਸਿੰਘ ਚੋਹਲਾ ਖੁਰਦ,ਜਗਰੂਪ ਸਿੰਘ ਪੱਖੋਪੁਰ, ਸਾਰਜ ਸਿੰਘ ਧੁੰਨ,ਸਵਿੰਦਰ ਸਿੰਘ ਕਰਮੂੰਵਾਲਾ,ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ ਚੋਹਲਾ ਸਾਹਿਬ,ਕੁਲਵੰਤ ਸਿੰਘ ਗਾਬੜੀਆ,ਮੁਹੱਬਤਪਾਲ ਸਿੰਘ,ਗੁਰਮੇਜ ਸਿੰਘ ਫੌਜੀ, ਇੰਦਰਜੀਤ ਸਿੰਘ ਸੋਨੀ ਆੜ੍ਹਤੀ, ਰਾਕੇਸ਼ ਕੁਮਾਰ ਗਿਫ਼ਟ ਸੈਂਟਰ ਵਾਲੇ,ਸੁਨੀਲ ਕੁਮਾਰ ਸ਼ੀਲੂ,ਅਵਤਾਰ ਸਿੰਘ ਸੋਨੂੰ,ਬਿੱਟੂ ਧੀਰ,ਰਾਹੁਲ ਧੀਰ,ਨਿਰਵੈਲ ਸਿੰਘ ਨੈਲਾ ਚੋਹਲਾ ਸਾਹਿਬ ਆਦਿ ਅਕਾਲੀ ਆਗੂ ਤੇ ਵਰਕਰ ਸਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.