ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਕੀਤੀ ਗਈ ਮੀਟਿੰਗ
- ਸਮਾਜ ਸੇਵਾ
- (Asia/Kolkata)
ਸਰਬਸੰਮਤੀ ਨਾਲ ਸੁਖਦਿਆਲ ਸਿੰਘ ਬੱਲ ਬਣੇ ਸਰਪ੍ਰਸਤ ਅਤੇ ਕਰਨ ਅਰੋੜਾ ਬਣੇ ਵਾਇਸ ਪ੍ਰਧਾਨ ਪੰਜਾਬ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ 4 ਜੁਲਾਈ
ਐਂਟੀ ਕੁੱਰਪਸ਼ਨ ਸੁਸਾਇਟੀ ਵੱਲੋਂ ਇਕ ਮੀਟਿੰਗ ਮੁੱਖ ਦਫਤਰ ਤਰਨਤਾਰਨ ਵਿਖੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਸਮਾਜਿਕ ਮੁੱਦਿਆਂ ਉਪਰ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਕਈ ਨਵੇਂ ਸਾਥੀਆ ਨੂੰ ਸੰਸਥਾ ਵਿੱਚ ਸ਼ਾਮਿਲ ਕੀਤਾ ਗਿਆ।ਜਿਸ ਵਿੱਚ ਸ.ਸੁਖਦਿਆਲ ਸਿੰਘ ਬੱਲ ਨੂੰ ਸੰਸਥਾ ਵਿੱਚ ਸ਼ਾਮਲ ਕਰਕੇ ਸਰਬਸੰਮਤੀ ਨਾਲ ਸਰਪ੍ਰਸਤ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸੁਰਿੰਦਰ ਪਾਲ ਨੂੰ ਸੰਸਥਾ ਵਿੱਚ ਸ਼ਾਮਲ ਕੀਤਾ ਗਿਆ।ਇਸ ਮੌਕੇ ਪਹਿਲਾਂ ਬਣਾਈ ਕਮੇਟੀ ਦੇ ਮੈਂਬਰਾਂ ਨੂੰ ਅੱਜ ਕਈ ਨਵੀਆਂ ਜਿੰਮੇਵਾਰੀਆਂ ਨਾਲ ਨਿਵਾਜਿਆ ਗਿਆ।ਜਿਸ ਵਿੱਚ ਗੁਰਿੰਦਰ ਸਿੰਘ ਟਿੰਕੂ ਮੁੱਖ ਸਲਾਹਕਾਰ,ਆਰ ਐਨ ਸਿੰਘ ਪੰਜਾਬ ਚੇਅਰਮੈਨ,ਐਡਵੋਕੇਟ ਆਦੇਸ਼ ਅਗਨੀਹੋਤਰੀ ਕਾਨੂੰਨੀ ਸਲਾਹਕਾਰ,ਸੁਖਬਾਜ ਸਿੰਘ ਜਨਰਲ ਸਕੱਤਰ ਪੰਜਾਬ,ਕਰਨ ਅਰੋੜਾ ਵਾਇਸ ਪ੍ਰਧਾਨ ਪੰਜਾਬ,ਰਾਜਾ ਰਣਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ,ਕਰਨ ਚਾਵਲਾ ਵਾਈਸ ਪ੍ਰਧਾਨ ਪੰਜਾਬ,ਪ੍ਰਹਿਲਾਦ ਕੁਮਾਰ ਜਿਲਾ ਪ੍ਰਧਾਨ,ਤੇਜਪਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ,ਗੁਰਨਾਮ ਸਿੰਘ ਪੰਜਾਬ ਪ੍ਰਧਾਨ ਐਸ ਸੀ ਵਿੰਗ ਪੰਜਾਬ,ਹਰਵਿੰਦਰ ਸਿੰਘ ਚਾਵਲਾ ਸ਼ਹਿਰੀ ਪ੍ਰਧਾਨ,ਡਾ.
ਮਨਜਿੰਦਰ ਸਿੰਘ ਗਿੱਲ ਜ਼ਿਲ੍ਹਾ ਚੇਅਰਮੈਨ ਯੂਥ ਵਿੰਗ,ਕਵਲਜੀਤ ਸਿੰਘ ਚੇਅਰਮੈਨ ਯੂਥ ਵਿੰਗ ਪੰਜਾਬ,ਰਵੀ ਅਰੋੜਾ ਜਨਰਲ ਸਕੱਤਰ ਆਦਿ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ।ਇਸ ਮੌਕੇ ਪੰਜਾਬ ਪ੍ਰਧਾਨ ਬੀ ਐਸ ਸਾਹਿਲ ਨੇ ਕਿਹਾ ਕਿ ਇਸ ਤੋਂ ਇਲਾਵਾ ਜੋ ਵੀ ਲੋਕ ਸੰਸਥਾ ਵਿੱਚ ਸ਼ਾਮਲ ਹੋਣਗੇ ਉਹਨਾਂ ਦੀ ਸੂਚੀ ਮੀਡੀਆ ਦੇ ਮਾਧਿਅਮ ਰਾਹੀਂ ਜਾਰੀ ਕੀਤੀ ਜਾਵੇਗੀ।
Leave a Reply