ਸੀ. ਐਚ. ਸੀ. ਅੱਪਰਾ ਵਲੋਂ ਛੋਕਰਾਂ ਵਿਖ਼ੇ ਲਗਾਇਆ ਅੱਖਾਂ ਦਾ ਫਰੀ ਚੈਕਅਪ ਕੈੰਪ
- ਸਿਹਤ
- 22 Aug, 2026 01:33 PM (Asia/Kolkata)
ਅੱਪਰਾ, 22 ਅਗਸਤ (ਤੀਰਥ ਸਿੰਘ ਮੈਂਗੜ੍ਹਾ) ਸਿਹਤ ਮੰਤਰੀ ਡਾਕਟਰ ਬਲਵੀਰ ਸਿਘ, ਅਤੇ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਐਮ ਓ ਡਾਕਟਰ ਕਿਰਨ ਕੌਸ਼ਲ ਸੀ ਐਚ ਸੀ ਅੱਪਰਾ, ਐੱਸ ਐਮ ਓ ਬੜਾ ਪਿੰਡ ਦੀ ਅਗਵਾਈ ਵਿੱਚ ਪਿੰਡ ਛੋਕਰਾਂ ਵਿਖੇ ਸਪੈਸ਼ਲ ਅੱਖਾਂ ਦੀ ਚੈੱਕ ਅੱਪ ਦਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਡਾਕਟਰ ਅਵਤਾਰ ਸਿੰਘ ਨੇ ਆਏ ਹੋਏ ਪਿੰਡ ਵਾਸੀਆਂ ਦਾ ਅੱਖਾਂ ਦਾ ਨਿਰੀਖਣ ਕੀਤਾ। ਲੋੜਵੰਦਾਂ ਨੂੰ ਦਵਾਈਆਂ ਦੇ ਨਾਲ ਨਾਲ ਐਨਕਾਂ ਵੀ ਦਿੱਤੀਆਂ ਗਈਆਂ। ਜਿਹਨਾਂ ਨੂੰ ਅੱਖਾਂ ਦੇ ਅਪ੍ਰੇਸ਼ਨ ਦੀ ਲੋੜ ਹੈ ਉਹਨਾਂ ਨੂੰ ਸਿਵਲ ਹਸਪਤਾਲ ਫ਼ਿਲੌਰ ਵਿਖੇ ਅਪ੍ਰੇਸ਼ਨ ਕਰਾਉਣ ਦੀ ਸਲਾਹ ਦਿੱਤੀ। ਇਸ ਮੌਕੇ ਗੁਰਨੇਕ ਲਾਲ ਹੈਲਥ ਸੁਪਰਵਾਈਜਰ , ਗ੍ਰਾਮ ਪੰਚਾਇਤ ਸਰਪੰਚ ਕਿਰਪਾਲ ਸਿੰਘ ਪਾਲੀ, ਮੈਂਬਰ ਪੰਚਾਇਤ ਭਾਈ ਮਨਜੀਤ ਸਿੰਘ ਖਾਲਸਾ,ਰਣਜੀਤ ਸਿੰਘ, ਮੁਖਤਿਆਰ ਰਾਮ ਸਤਿੰਦਰਜੀਤ ਕੌਰ, ਸ਼ਿੰਦੋ, ਸੁਨੀਤਾ ਦੇਵੀ ਅਤੇ ਜਸਵੀਰ ਕੌਰ ਆਸ਼ਾ, ਪਰਮਜੀਤ ਕੌਰ, ਜਗਦੀਸ਼ ਕੌਰ ਆਂਗਣਵਾੜੀ ਵਰਕਰ ਆਦਿ ਹਾਜ਼ਰ ਸਨ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply