ਹਿਮਾਚਲ ਦੀ ਇੰਡਸਟਰੀ ਖ਼ਿਲਾਫ਼ ਪੰਜਾਬ ਦਾ ਪਾਣੀ ਦੂਸਤ ਕਰਨ ਵਿਰੁੱਧ ਪਹਿਲੀ ਵਾਰ ਐਫਆਈਆਰ ਨੰਬਰ 199 ਸਾਹਿਤ ਰੋਪੜ ਸਿਟੀ ਥਾਣੇ 'ਚ ਹੋਈ ਦਰਜ : ਐਡਵੋਕੇਟ ਦਿਨੇਸ਼ ਚੱਡਾ

ਹਿਮਾਚਲ ਦੀ ਇੰਡਸਟਰੀ ਖ਼ਿਲਾਫ਼ ਪੰਜਾਬ ਦਾ ਪਾਣੀ ਦੂਸਤ ਕਰਨ ਵਿਰੁੱਧ ਪਹਿਲੀ ਵਾਰ ਐਫਆਈਆਰ ਨੰਬਰ 199 ਸਾਹਿਤ ਰੋਪੜ ਸਿਟੀ ਥਾਣੇ 'ਚ ਹੋਈ ਦਰਜ : ਐਡਵੋਕੇਟ ਦਿਨੇਸ਼ ਚੱਡਾ

ਬੱਦੀ ਦੇ ਇਲਾਕੇ 'ਚ ਛੋਟੇ-ਵੱਡੇ ਸਥਾਪਿਤ ਉਦਯੋਗਾਂ ਵਲੋਂ ਮਾਨਸੂਨ ਦੌਰਾਨ ਵਰਖਾ ਦੀ ਆੜ 'ਚ ਸਾਰਾ ਜ਼ਹਿਰੀਲਾ ਰਸਾਇਣ, ਰਹਿੰਦ ਖੂਹੰਦ, ਕੂੜਾ ਕਰਕਟ ਅਤੇ ਪਲਾਸਟਿਕ ਆਦਿ ਸਿਰਸਾ ਨਦੀ ਚ ਨਦੀਆਂ 'ਚ ਸੁੱਟ ਕੇ ਸਤਲੁਜ ਨੂੰ ਕੀਤਾ ਜਾ ਰਿਹਾ ਪ੍ਰਦੂਸ਼ਿਤ...
ਚੰਡੀਗੜ੍ਹ 23 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨਾ ਕੁਦਰਤ ਨਾਲ ਖਿਲਵਾੜ ਕਰਨਾ ਹੈ। ਨਹਿਰਾਂ ਰਾਹੀਂ ਪਾਣੀ ਲੋਕਾਂ ਤੱਕ ਪਹੁੰਚਦਾ ਹੈ ਅਤੇ ਰੋਪੜ ਸਮੇਤ ਹਰਿਆਣਾ ਅਤੇ ਰਾਜਸਥਾਨ ਵਿਖੇ ਪੀਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਆਪਣੀ ਸਨਅਤ ਨੂੰ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਸਖ਼ਤੀ ਕਿਉਂ ਨਹੀਂ ਕਰ ਰਹੀ। ਪੰਜਾਬ ਵਿੱਚ ਰੋਪੜ ਤੋਂ ਪਹਿਲਾਂ ਕੋਈ ਵੀ ਉਦਯੋਗਿਕ ਕੇਂਦਰ ਸਥਾਪਤ ਨਹੀਂ ਜੋ ਪੰਜਾਬ ਦੇ ਪੋਲਿਊਸ਼ਨ ਨੂੰ ਗੰਦਾ ਕਰ ਸਕੇ ਜਦਕਿ ਹਿਮਾਚਲ ਪ੍ਰਦੇਸ਼ ਦੇ ਭੱਦੀ ਦੇ ਇਲਾਕੇ ਵਿੱਚ ਸਿਰਸਾ ਨਦੀ ਦੇ ਨਾਲ ਅਤੇ ਕਈ ਹੋਰ ਥਾਵਾਂ ਵਿਖੇ ਵੱਡੀ ਗਿਣਤੀ ਵਿੱਚ ਛੋਟੇ ਵੱਡੇ ਉਦਯੋਗ ਸਥਾਪਿਤ ਹਨ। ਇਹ ਉਦਯੋਗ ਮਾਨਸੂਨ ਦੌਰਾਨ ਵਰਖਾ ਦੀ ਆੜ ਵਿਚ ਆਪਣਾ ਸਾਰਾ ਜ਼ਹਿਰੀਲਾ ਰਸਾਇਣ, ਰਹਿੰਦ ਖੂਹੰਦ, ਕੂੜਾ ਕਰਕਟ ਅਤੇ ਪਲਾਸਟਿਕ ਆਦਿ ਨਦੀਆਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਸਤਲੁਜ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਅਨੁਸਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਕਾਨੂੰਨ ਵਿੱਚ ਵੱਡੇ ਪੱਧਰ ’ਤੇ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਐਨ.ਜੀ.ਟੀ. ਦੇ ਹੁਕਮ ਸਿਰਫ਼ ਇੱਕ ਦਿਨ ਦੀ ਖ਼ਬਰ ਬਣ ਕੇ ਰਹਿ ਜਾਂਦੇ ਹਨ, ਜਦਕਿ ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਆਪਣੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਨ.ਜੀ.ਟੀ. ਵਿੱਚ ਛੇ ਸੌ ਕਰੋੜ ਰੁਪਏ ਦੀਆਂ ਰਿਕਵਰੀਆਂ ਪਈਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਵਸੂਲੀ ਲਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ। ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਕੋਈ ਨਵਾਂ ਰੁਝਾਨ ਨਹੀਂ ਹੈ, ਸਗੋਂ ਇਹ ਕੰਮ ਸਾਲਾਂ ਤੋਂ ਚੱਲ ਰਿਹਾ ਹੈ। ਅੱਜ ਤੱਕ ਇਸ ਤਰ੍ਹਾਂ ਦੀ ਪਹਿਲਾਂ ਕੋਈ ਅਪਰਾਧਿਕ ਕਾਰਵਾਈ ਨਹੀਂ ਹੋਈ ਅਤੇ ਇਸੇ ਕਰਕੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਬਣਦੀ ਸਖ਼ਤ ਕਾਰਵਾਈ ਹੋਵੇ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਸਵੇਰੇ ਪ੍ਰਸਾਸ਼ਨ ਨੂੰ ਮੌਕੇ ਤੇ ਬੁਲਾ ਕੇ ਕਾਨੂੰਨੀ ਕਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਐਫ ਆਈ ਆਰ ਰੋਪੜ ਸਿਟੀ ਥਾਣੇ ਵਿਚ ਦਰਜ ਕਰਵਾਈ ਹੈ। ਉਹਨਾਂ ਕਿਹਾ ਕਿ ਰੋਪੜ ਹੈੱਡਵਰਕਸ ਦੇ ਨੇੜੇ ਸਤਲੁਜ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਕੂੜਾ ਅਤੇ ਉਦਯੋਗਿਕ ਸਮੱਗਰੀ ਆ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਪੰਜਾਬ ਦੀ ਹੱਦ ਵਿੱਚ ਇਸ ਤਰਾਂ ਦਾ ਪ੍ਰਦੂਸ਼ਣ ਕਰਨ ਵਾਲੀ ਕੋਈ ਸਨਅਤ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਸਰਸਾ ਅਤੇ ਹੋਰ ਬਰਸਾਤੀ ਨਦੀਆਂ ਰਾਹੀਂ ਇਹ ਸਾਰਾ ਪ੍ਰਦੂਸ਼ਿਤ ਵਸਤੂਆਂ ਸਤਲੁਜ ਦੇ ਪਾਣੀ ਵਿੱਚ ਪਹੁੰਚ ਰਹੀਆਂ ਹਨ ਜੋ ਕਿ ਇਕ ਅਤਿ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੋ ਪੁਲਿਸ ਵਲੋਂ ਮੌਕੇ ਉੱਤੇ ਕੀਤੀ ਗਈ ਤਫ਼ਤੀਸ਼ ਦੋਰਾਨ ਕੂੜੇ ਵਿੱਚੋ ਇੱਕ ਥਰਮੋਕੋਲ ਬੋਰਡ ਜਿਸ ਉੱਤੇ ਐਸ ਐਸ ਐਫ ਲਿਖਿਆ ਮਿਲਿਆ ਹੈ। ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਹੈ ਕਿ ਐਸ ਐਸ ਐਫ, ਬੱਦੀ (ਹਿਮਾਚਲ ਪ੍ਰਦੇਸ਼) ਸਥਿਤ ਫਰਮ ਹੈ। ਜਿਸ ਨਾਲ ਮੌਕੇ ਉੱਤੇ ਮੁੱਢਲੇ ਤੱਥਾ ਤੋਂ ਸਪੱਸ਼ਟ ਹੁੰਦਾ ਹੈ ਕਿ ਬੱਦੀ/ਨਾਲਾਗੜ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਉਦਯੋਗਾਂ ਵੱਲੋ ਹੀ ਉਦਯੋਗਿਕ, ਕੂੜਾ ਕਰਕਟ ਅਤੇ ਰਹਿੰਦ ਖੂਹੰਦ ਸਰਸਾ ਅਤੇ ਹੋਰ ਬਰਸਾਤੀ ਨਦੀਆਂ ਵਿੱਚ ਸੁੱਟਿਆ ਗਿਆ ਹੈ ਜੋ ਕਿ ਅੱਗੇ ਆ ਕੇ ਸਤਲੁਜ ਦਰਿਆ ਵਿੱਚ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਦੀ/ਨਾਲਾਗੜ ਦੇ ਨਾ ਮਾਲੂਮ ਫੈਕਟਰੀ ਮਾਲਕਾਂ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾਵੇਗੀ ਕਿ ਕੈਮੀਕਲ ਵੇਸਟੇਜ ਕਿਸ ਵੱਲੋ ਸਤਲੁਜ ਦਰਿਆ ਵਿੱਚ ਸੁੱਟਿਆ ਗਿਆ ਹੈ। ਉਨ੍ਹਾਂ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਾਮਲਾ ਸਾਹਮਣੇ ਆਉਂਦਿਆਂ ਹੀ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸ. ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਟੀਮ ਸਮੇਤ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਰਵਾਈ ਕਰਵਾਉਣ ਦੇ ਨਾਲ-ਨਾਲ ਇਸ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਕਰਦੇ ਹੋਏ ਬੀਐਨਐਸ ਦੀ ਧਾਰਾ 270, 271, 279, 280 ਅਤੇ ਸੈਕਸ਼ਨ 24, 43 ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ ਐਂਡ ਸੈਕਸ਼ਨ 07 ਇਨਵਾਇਰਮੈਂਟਲ (ਪ੍ਰੋਟੈਕਸ਼ਨ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਨੂੰ ਕੂੜੇ ਅਤੇ ਰਸਾਇਣਕ ਪਦਾਰਥਾਂ ਦਾ ਡੰਪ ਬਣਨ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਪੁਲਿਸ ਵੱਲੋਂ ਮੌਕੇ ਦੀ ਵੀਡੀਓਗ੍ਰਾਫ਼ੀ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਹਿਮਾਚਲ ਦੀ ਸਨਅਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.