ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਆਗੂਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ‘ਸਟੇਟ ਐਵਾਰਡ’

ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਆਗੂਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ‘ਸਟੇਟ ਐਵਾਰਡ’

ਕਪੂਰਥਲਾ 24 ਅਗਸਤ ਗੌਰਵ ਮੜੀਆ
ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਨਿਰੰਤਰ ਸ਼ਲਾਘਾਯੋਗ ਕਾਰਜ ਕਰ ਰਹੀ ਮਾਨਵਤਾ ਦੀ ਸੇਵਕ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਦਰਜ ਹੋਈ ਹੈ। ਸੁਸਾਇਟੀ ਦੇ ਦੋ ਮੁੱਖ ਸੇਵਾਦਾਰਾਂ ਲਖਵਿੰਦਰ ਸਿੰਘ ਨੰਨੜਾ (ਬੂਲਪੁਰ) ਅਤੇ ਜਸਵੰਤ ਸਿੰਘ ਸੋਨੂੰ (ਪਾਜੀਆਂ) ਨੂੰ ਸਮਾਜ ਪ੍ਰਤੀ ਨਿਭਾਈਆਂ ਬਿਹਤਰੀਨ ਸੇਵਾਵਾਂ ਲਈ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ (State Award) ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਾਨ ਮਿਲਣ ਨਾਲ ਨਾ ਸਿਰਫ਼ ਸੁਸਾਇਟੀ ਦਾ, ਬਲਕਿ ਪੂਰੇ ਇਲਾਕੇ ਦਾ ਮਾਣ ਵਧਿਆ ਹੈ। ਲਖਵਿੰਦਰ ਸਿੰਘ ਨੰਨੜਾ ਅਤੇ ਜਸਵੰਤ ਸਿੰਘ ਸੋਨੂੰ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਕੈਂਪ ਲਗਾਉਣ, ਲੋੜਵੰਦਾਂ ਤੱਕ ਸਮੇਂ ਸਿਰ ਖੂਨ ਪਹੁੰਚਾਉਣ ਅਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਇਸ ਪ੍ਰਾਪਤੀ 'ਤੇ ਇਲਾਕਾ ਨਿਵਾਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਨੇਹੀਆਂ ਵੱਲੋਂ ਦੋਵਾਂ ਆਗੂਆਂ ਅਤੇ ਸਮੁੱਚੀ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਸੁਸਾਇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ ਅਤੇ ਭਵਿੱਖ ਵਿੱਚ ਵੀ ਮਾਨਵਤਾ ਦੀ ਸੇਵਾ ਲਈ ਇਹ ਜਜ਼ਬਾ ਇਸੇ ਤਰ੍ਹਾਂ ਜਾਰੀ ਰਹੇਗਾ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.