ਸ਼੍ਰੋਅਦ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਮਨਦੀਪ ਕੌਰ ਸ਼ੇਰੋਂ ਵੱਲੋਂ ਚੋਹਲਾ ਸਾਹਿਬ ਵਿਖੇ ਰੋਡ ਸ਼ੋਅ
- ਰਾਜਨੀਤੀ
- 22 Apr, 2026 03:01 PM (Asia/Kolkata)
ਆਪਣੇ ਸੈਂਕੜੇ ਸਮਰਥਕਾਂ ਨਾਲ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਹੋਏ ਨਤਮਸਤਕ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,22 ਅਪ੍ਰੈਲ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸ਼ੇਰੋਂ ਅਤੇ ਉਹਨਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸਰਪੰਚ ਸ਼ੇਰੋਂ ਵਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਸੇਰੋ ਤੋਂ ਇੱਕ ਵੱਡੇ ਕਾਫਲੇ ਨਾਲ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਇਤਿਹਾਸਿਕ ਕਸਬਾ ਚੋਹਲਾ ਸਾਹਿਬ ਪੁੱਜੇ।ਜਿੱਥੇ ਉਹਨਾਂ ਵੱਲੋਂ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਸੈਂਕੜੇ ਸਾਥੀਆਂ ਸਮੇਤ ਕਸਬਾ ਚੋਹਲਾ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਡ ਸ਼ੋਅ ਕੀਤਾ,ਜਿੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾਓ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸ਼ੇਰੋ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸਰਪੰਚ ਨੇ ਸਾਂਝੇ ਰੂਪ 'ਚ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਤਹਿ ਦਿਲੋਂ ਧੰਨਵਾਦੀ ਹਨ,ਜਿਨ੍ਹਾਂ ਨੇ ਉਨ੍ਹਾਂ ਉੱਪਰ ਭਰੋਸਾ ਪ੍ਰਗਟਾਉਂਦੇ ਹੋਏ ਪੰਥਕ ਹਲਕਾ ਖਡੂਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਉਹਨਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਹਲਕਾ ਖਡੂਰ ਸਾਹਿਬ ਦੇ ਪਿੰਡ-ਪਿੰਡ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ,ਵੋਟਰਾਂ ਅਤੇ ਸਪੋਟਰਾਂ ਨੂੰ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਵਿੱਚ ਹੋਰ ਮਜਬੂਤ ਕਰਨ ਲਈ ਯਤਨਸ਼ੀਲ ਰਹਿਣਗੇ।ਉਹਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਲਈ ਉਨ੍ਹਾਂ ਦੇ ਘਰ ਦੇ ਦਰਵਾਜੇ ਦਿਨ-ਰਾਤ ਖੁੱਲੇ ਹਨ ਅਤੇ ਉਹ ਦਿਨ-ਰਾਤ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ।ਉਹਨਾਂ ਦੱਸਿਆ ਕਿ ਅੱਜ ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋ ਕੇ ਆਏ ਹਨ ਅਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਜੋਸ਼ ਦਿਖਾਈ ਦੇ ਰਿਹਾ ਹੈ ਉਸ ਤੋਂ ਇਹ ਗੱਲ ਸਾਫ ਸਿੱਧ ਹੋ ਰਹੀ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗਾ।ਇਸ ਮੌਕੇ ਉਹਨਾਂ ਨਾਲ ਓਐਸਡੀ ਹਰਜਿੰਦਰ ਸਿੰਘ ਸੰਧੂ (ਕਾਲਾ ਲੰਬੀ) ,ਜੰਗਸ਼ੇਰ ਸਿੰਘ ਸਰਪੰਚ ਰੂੜੀਵਾਲਾ,ਸਿਕੰਦਰ ਸਿੰਘ ਵਰਾਣਾ, ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ,ਸਾਰਜ ਸਿੰਘ ਧੁੰਨ ,ਬੀਬੀ ਰਜਵੰਤ ਕੌਰ ਮੈਂਬਰ ਪੰਚਾਇਤ ਚੋਹਲਾ ਸਾਹਿਬ,ਬੀਬੀ ਨਿਰਮਲਜੀਤ ਕੌਰ,ਮੁਹੱਬਤ ਪਾਲ ਸਿੰਘ ਚੋਹਲਾ,ਰੇਸ਼ਮ ਸਿੰਘ ਫੌਜੀ ਚੋਹਲਾ ਸਾਹਿਬ,ਗੁਰਵੇਲ ਸਿੰਘ ਫੌਜੀ ਚੋਹਲਾ ਸਾਹਿਬ, ਗੁਰਲਾਭ ਸਿੰਘ ਸਰਪੰਚ,ਹਰਭਜਨ ਸਿੰਘ ਸਰਹਾਲੀ,ਸੋਨੂੰ ਕਿਰਤੋਵਾਲ,ਹੀਰਾ ਸਿੰਘ, ਹੀਰਾ ਸਿੰਘ ਹਰੀਕੇ, ਭਗਵਾਨ ਸਿੰਘ ਕੌਂਸਲਰ,ਲਾਲੀ ਫੌਜੀ ਚੋਹਲਾ ਸਾਹਿਬ,ਅਮਰੀਕ ਸਿੰਘ ਸੇਰੋਂ,ਹਰਦੀਪ ਸਿੰਘ ਸੇਰੋ, ਗਗਨਦੀਪ ਸਿੰਘ ਕੰਡਾ,ਗੁਰਪ੍ਰਤਾਪ ਸਿੰਘ ਨੰਬਰਦਾਰ, ਗੁਰਬਾਜ ਸਿੰਘ ਪੰਨੂ ,ਹਰਪਾਲ ਸੇਰੋਂ,ਮਨਦੀਪ ਸੇਰੋ,ਮਨਦੀਪ ਸੇਰੋ,ਪਿੰਦਰ ਢਿੱਲੋ , ਬੀਬੀ ਪ੍ਰਭਜੀਤ ਕੌਰ,ਬੀਬੀ ਸੁਖਬੀਰ ਕੌਰ ਸਰਹਾਲੀ, ਕੁਲਵੰਤ ਕੌਰ ਸਰਹਾਲੀ ,ਬੀਬੀ ਕੁਲਵਿੰਦਰ ਕੌਰ, ਅਮਨਦੀਪ ਕੌਰ ਸੇਰੋ,ਬੀਬੀ ਮਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
Leave a Reply