ਸਿੱਖਾਂ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਭਾਜਪਾ ਆਗੂ 'ਤੇ ਹੋਵੇ ਕਾਰਵਾਈ : ਬੀਬੀ ਕੁਲਵਿੰਦਰ ਕੌਰ ਖਾਲਸਾ

ਸਿੱਖਾਂ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਭਾਜਪਾ ਆਗੂ 'ਤੇ ਹੋਵੇ ਕਾਰਵਾਈ : ਬੀਬੀ ਕੁਲਵਿੰਦਰ ਕੌਰ ਖਾਲਸਾ

ਕਾਹਨੂੰਵਾਨ, 26 ਅਪ੍ਰੈਲ , ਨਜ਼ਰਾਨਾ ਟਾਈਮਜ 
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਭਾਜਪਾ ਦੇ ਆਗੂ ਰਮਨ ਮਲਿਕ ਨੇ ਸ਼ਰੇਆਮ ਧਮਕੀ ਦਿੰਦਿਆਂ ਇੱਕ ਚੈਨਲ 'ਤੇ ਕਿਹਾ ਕਿ "ਅਸੀਂ ਖ਼ਾਲਿਸਤਾਨੀਆਂ ਦੇ ਮੱਥੇ 'ਤੇ ਗੋਲ਼ੀਆਂ ਮਾਰਾਂਗੇ।" ਜਿਸ ਨਾਲ ਭਾਜਪਾ ਆਗੂਆਂ ਦੀ ਗੁੰਡਾਗਰਦੀ ਮੁੜ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਲੋਕਤੰਤਰ ਅਤੇ ਜਮਹੂਰੀਅਤ ਦੀ ਆਵਾਜ਼ ਦਬਾਉਣ ਵਾਲੇ ਅਤੇ ਸਿੱਖਾਂ ਨੂੰ ਧਮਕਾਉਣ ਵਾਲੇ ਭਾਜਪਾ ਆਗੂ ਰਮਨ ਮਲਿਕ ਉਤੇ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਰਾਜ ਸੱਤਾ 'ਤੇ ਕਾਬਜ ਭਾਜਪਾ ਲਗਾਤਾਰ ਸਿੱਖਾਂ ਤੇ ਹੋਰ ਘੱਟ-ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਭਾਜਪਾ ਨੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰਵਾਇਆ ਸੀ। ਉਹਨਾਂ ਕਿਹਾ ਕਿ ਸਿੱਖ ਮੌਤ ਤੋਂ ਨਹੀਂ ਡਰਦੇ ਹਨ ਤੇ ਉਹ ਸਿੱਖ ਕੌਮ ਦੀ ਵਿਲੱਖਣ ਪਛਾਣ ਤੇ ਕੌਮੀ ਨਿਸ਼ਾਨੇ ਲਈ ਸੰਘਰਸ਼ ਕਰਦੇ ਰਹਿਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.