ਐਸ.ਆਈ.ਆਰ. ਵਾਲੇ ਵੋਟਰ ਫਾਰਮ ਭਰਨ ਲਈ ਸਮਾਜ ਸੇਵਕ ਡਾ.ਬਾਵਾ ਵਲੋਂ ਲਗਾਇਆ ਗਿਆ ਵਿਸ਼ੇਸ਼ ਕੈੰਪ
- ਰਾਸ਼ਟਰੀ
- 06 Jul, 2026 06:49 AM (Asia/Kolkata)
ਕਪੂਰਥਲਾ 6 ਜੁਲਾਈ ਗੌਰਵ ਮੜੀਆ
ਸਮਾਜ ਸੇਵਕ ਡਾ. ਐਚ. ਐਸ. ਬਾਵਾ ਜੀ ਦੀ ਅਗਵਾਈ ਵਿੱਚ ਉਹਨਾ ਦੇ ਗ੍ਰਹਿ ਮੁਹੱਲਾ ਅਜੀਤ ਨਗਰ ਕਪੂਰਥਲਾ ਵਿਖੇ ਬੀ.ਐਲ.ਓ. ਸ਼੍ਰੀ ਹੇਮ ਰਾਜ ਜੀ ਦੇ ਸਹਿਯੋਗ ਨਾਲ ਅੱਜ 11 ਤੋੰ 4 ਵਜੇ ਤੱਕ ਐਸ.ਆਈ.ਆਰ. ਵਾਲੇ ਵੋਟਰ ਫਾਰਮ ਭਰਨ ਲਈ ਵਿਸੇਸ਼ ਤੋਰ ਤੇ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਸਮਾਜ ਸੇਵਕ ਹਰਦੇਵ ਸਿੰਘ ਮਾਨ, ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਵਰਿੰਦਰ ਕੌਰ, ਬੀਬੀ ਰਾਜਵਿੰਦਰ ਕੌਰ, ਗੁਰਜਿੰਦਰ ਸਿੰਘ ਲੱਖ਼ੀ, ਜਸਪਾਲ ਸਿੰਘ ਜੱਸਾ, ਗੁਰਮੀਤ ਸਿੰਘ, ਜਸਵੀਰ ਕੌਰ, ਬਾਵਾ ਸਿੰਘ, ਮਾਸਟਰ ਮਨਜਿੰਦਰ ਸਿੰਘ, ਪਰਮਿੰਦਰ ਕੌਰ, ਬਲਵਿੰਦਰ ਕੌਰ, ਸੁਖਬੀਰ ਸਿੰਘ, ਗੁਰਜੀਤ ਕੌਰ ਸਮੇਤ 55 ਲੋਕਾਂ ਵਲੋਂ ਇਸ ਮੌਕੇ ਤੇ ਐਸ.ਆਈ.ਆਰ, ਵਾਲੇ ਫਾਰਮ ਭਰਵਾ ਕੇ ਕੈਂਪ ਦਾ ਲਾਹਾ ਲਿਆ ਗਿਆ, ਇਸ ਮੌਕੇ ਤੇ ਸੰਬੌਧਨ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਤੁਸੀਂ ਸਾਰੇ ਜਣੇ ਆਪੋ - ਆਪਣੇ ਗੁਆਂਢੀਆਂ ਨੂੰ ਇਸ ਸੰਬੰਧੀ ਪ੍ਰੇਰਿਤ ਕਰੋ ਤਾਂ ਕਿ ਕੋਈ ਇਸ ਫਾਰਮ ਭਰਨ ਦੀ ਪ੍ਰੀਕਿਰਿਆ ਤੋਂ ਵਾਂਝਾ ਨਾਂ ਰਹਿ ਜਾਵੇ ਅਤੇ ਉਹਨਾਂ ਵਲੋਂ ਇਸ ਮੌਕੇ ਤੇ ਹੁਣ ਤੱਕ ਰਹਿ ਗਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਸਬੰਧਤ ਬੀ.ਐਲ.ਓ. ਸਹਿਬਾਨਾ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਕਿਸੇ ਦੀ ਵੀ ਵੋਟ ਕੱਟੀ ਨਾ ਜਾਵੇ ਕਿਉਂਕਿ ਇਸ ਵਾਰ ਅਗਰ ਕਿਸੇ ਦੀ ਵੋਟ ਕੱਟੀ ਗਈ ਤਾਂ ਦੁਬਾਰਾ ਨਵੇਂ ਸਿਰਿਂਓ ਵੋਟ ਬਣਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Leave a Reply