ਸ਼ਹਿਰ ਵਿੱਚ ਜਲਦ ਖੁੱਲ੍ਹਣਗੇ ਫੁੱਟ ਮਸਾਜ ਥੈਰੇਪੀ ਸੈਂਟਰ, ਲੋਕਾਂ ਨੂੰ ਮਿਲੇਗੀ ਸਿਹਤ, ਸੂਕੂਨ ਤੇ ਊਰਜਾ
- ਜੀਵਨ ਸ਼ੈਲੀ
- 04 Jun, 2026 02:10 PM (Asia/Kolkata)
ਕਪੂਰਥਲਾ, 4 ਜੂਨ ਗੌਰਵ ਮੜੀਆ
ਸ਼ਹਿਰ ਵਾਸੀਆਂ ਲਈ ਇੱਕ ਨਵੀਂ ਸਿਹਤ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਪੂਰਥਲਾ ਵਿੱਚ ਬਹੁਤ ਜਲਦ ਫੁੱਟ ਮਸਾਜ ਥੈਰੇਪੀ ਸੈਂਟਰ ਖੋਲ੍ਹੇ ਜਾਣਗੇ, ਜਿੱਥੇ ਲੋਕਾਂ ਨੂੰ ਪੈਰਾਂ ਦੇ ਤਲਵਿਆਂ ਦੀ ਮਸਾਜ ਰਾਹੀਂ ਸਰੀਰਕ ਅਤੇ ਮਾਨਸਿਕ ਆਰਾਮ ਪ੍ਰਦਾਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਕਸ਼ਤ ਕਾਲੀਆ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਮੰਦਰ ਅਤੇ ਕਪੂਰਥਲਾ–ਸੁਲਤਾਨਪੁਰ ਲੋਧੀ ਰੋਡ ’ਤੇ ਆਉਣ ਵਾਲੇ ਦਿਨਾਂ ਵਿੱਚ ਫੁੱਟ ਮਸਾਜ ਥੈਰੇਪੀ ਸੈਂਟਰ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਥੈਰੇਪੀ ਰਾਹੀਂ ਲੋਕਾਂ ਨੂੰ ਤਣਾਅ ਤੋਂ ਰਾਹਤ, ਸਰੀਰ ਵਿੱਚ ਤਾਜ਼ਗੀ ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਥੈਰੇਪੀ ਬਾਰੇ ਜਾਣੂ ਕਰਵਾਉਣ ਲਈ ਧਾਰਮਿਕ ਸਥਾਨਾਂ ’ਤੇ ਹਰ ਸ਼ਨੀਵਾਰ ਅਤੇ ਐਤਵਾਰ ਮੁਫ਼ਤ ਕੈਂਪ ਲਗਾਏ ਜਾਣਗੇ।
ਆਯੁਰਵੇਦਿਕ ਮਾਹਿਰ ਡਾ. ਜਤਿਨ ਸੂਰੀ ਅਤੇ ਡਾ. ਸੁਸ਼ੀਲ ਸਲਹੋਤਰਾ ਨੇ ਦੱਸਿਆ ਕਿ ਲੋਕਾਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਪੈਰਾਂ ਦੇ ਤਲਵਿਆਂ ਦੀ ਮਸਾਜ ਕਰਕੇ ਲੋਕਾਂ ਨੂੰ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਫੁੱਟ ਮਸਾਜ ਥੈਰੇਪੀ ਤਣਾਅ ਅਤੇ ਥਕਾਵਟ ਘਟਾਉਣ, ਵਧੀਆ ਨੀਂਦ ਲਿਆਉਣ, ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ, ਪੈਰਾਂ ਦੇ ਦਰਦ ਅਤੇ ਸੋਜ ਵਿੱਚ ਰਾਹਤ ਦੇਣ, ਨਰਵਸ ਸਿਸਟਮ ਨੂੰ ਸ਼ਾਂਤ ਕਰਨ ਅਤੇ ਸਰੀਰ ਦੀ ਊਰਜਾ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਮਾਹਿਰਾਂ ਅਨੁਸਾਰ ਇਹ ਥੈਰੇਪੀ ਪੈਰਾਂ ਦੇ ਪ੍ਰੈਸ਼ਰ ਪੁਆਇੰਟਾਂ ਨੂੰ ਸਰਗਰਮ ਕਰਦੀ ਹੈ, ਜਿਸ ਨਾਲ ਸਰੀਰ ਵਿੱਚ ਖੂਨ ਦਾ ਪ੍ਰਵਾਹ ਸੁਚਾਰੂ ਹੁੰਦਾ ਹੈ ਅਤੇ ਮਨ ਨੂੰ ਆਰਾਮ ਮਿਲਦਾ ਹੈ। ਇਸ ਦੌਰਾਨ ਨਾਰੀਅਲ ਦਾ ਤੇਲ, ਤਿਲ ਦਾ ਤੇਲ, ਹਰਬਲ ਤੇਲ ਅਤੇ ਘੀ ਆਧਾਰਿਤ ਵਿਸ਼ੇਸ਼ ਤੇਲਾਂ ਦੀ ਵਰਤੋਂ ਕੀਤੀ ਜਾਵੇਗੀ, ਜੋ ਸਰੀਰ ਨੂੰ ਪੋਸ਼ਣ ਅਤੇ ਤਾਕਤ ਪ੍ਰਦਾਨ ਕਰਦੇ ਹਨ।
ਆਯੋਜਕਾਂ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਕੁਦਰਤੀ ਢੰਗ ਨਾਲ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ।
Leave a Reply