ਦਿੱਲੀ ਵਿਖੇ ਜੰਤਰ ਮੰਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬੱਚਿਆਂ ਤੇ ਹੋਏ ਜੁਲਮ ਦੀ ਕਿਸਾਨ ਜਥੇਬੰਦੀ ਵਲੋਂ ਸਖਤ ਸ਼ਬਦਾਂ ਚ ਨਿਖੇਧੀ : ਕਿਸਾਨ ਆਗੂ
- ਰਾਜਨੀਤੀ
- 25 Jul, 2026 11:56 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਅੰਮ੍ਰਿਤਸਰ ਜਿਲ੍ਹੇ ਦੇ ਆਗੂਆਂ ਨੇ ਗੋਲਡਨ ਗੇਟ ਵਿਖੇ ਪੰਜਾਬ ਸਰਕਾਰ ਭਾਰਤ ਦੀ ਸਰਕਾਰ ਦੇ ਪੁਤਲੇ ਸਾੜੇ ਗਏ ਇਸ ਮੌਕੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਚਾਟੀ ਵਿੰਡ ਮੰਗਲ ਸਿੰਘ ਰਾਮਪੁਰਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸਰਪੰਚ ਸੰਦੀਪ ਸਿੰਘ ਮਿੱਠਾ ਨੇ ਕਿਹਾ ਕੀ ਪਿਛਲੇ ਦਿਨੀ ਜੰਤਰ ਮੰਤਰ ਦਿੱਲੀ ਵਿਖੇ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਰੋਸ ਵਿਖਾਵਾ ਕਰ ਰਹੇ ਸਨ ਉਸ ਦੌਰਾਨ ਸਟੂਡੈਂਟ ਬੱਚੇ ਬੱਚੀਆਂ ਤੇ ਭਾਰਤ ਸਰਕਾਰ ਦਿੱਲੀ ਸਰਕਾਰ ਨੇ ਅੰਨੇਵਾਦ ਤਸ਼ਦਦ ਕਰਕੇ ਕਈਆਂ ਦੀਆਂ ਲੱਤਾਂ ਬਾਵਾਂ ਤੋੜੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਰੋਲੀਆਂ ਗਈਆਂ ਡੈਮੋਕਰੇਸੀ ਦਾ ਘਾਣ ਕੀਤਾ ਗਿਆ ਜੇ ਕੋਈ ਲੋਕਤੰਤਰ ਵਿੱਚ ਰਹਿ ਕੇ ਆਪਣਾ ਵਿਰੋਧ ਜਤਾਉਂਦਾ ਹੈ ਤਾਂ ਉਸ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਪਰਚੇ ਦਰਜ ਕੀਤੇ ਗਏ
ਇਸੇ ਹੀ ਤਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜੋ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੇ ਆਰਐਸਐਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਵਿਦਿਆਰਥੀਆਂ ਵੱਲੋਂ ਉਸ ਦਾ ਵਿਰੋਧ ਜਤਾਇਆ ਗਿਆ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਸੈਂਟਰ ਸਰਕਾਰ ਦੀ ਸ਼ੈਹ ਤੇ ਬੱਚੇ ਬੱਚੀਆਂ ਉੱਤੇ ਲਾਠੀ ਚਾਰਜ ਕਰਕੇ ਝੂਠੇ ਪਰਚੇ ਦਰਜ ਕੀਤੇ ਗਏ ਜੋ ਅਤਿ ਨਿੰਦਣ ਯੋਗ ਹੈ ਜਥੇਬੰਦੀ ਉਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਇਸ ਵਿਰੋਧ ਨੂੰ ਲੈ ਕੇ ਸਾਰੇ ਹੀ ਪੰਜਾਬ ਵਿੱਚ ਅੱਜ ਕੱਲ ਮੋਦੀ ਸਰਕਾਰ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ ਪਤ ਲੈਂਡ ਪੂਲਿੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਰੱਜ ਕੇ ਵਿਰੋਧ ਕੀਤਾ ਕਿਸਾਨਾਂ ਕਿਹਾ ਕਿ ਲੈਂਡ ਪੂਲਿੰਗ ਕਿਸੇ ਕੀਮਤ ਉੱਪਰ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂ ਮਾਹਲ ਸੁਲਤਾਨਵਿੰਡ ਗੁਰੂਸਾਹਿਬ ਸਿੰਘ ਚਾਟੀ ਵਿੰਡ ਕੁਲਦੀਪ ਸਿੰਘ ਚੱਬਾ ਪਾਲ ਸਿੰਘ ਝਿਰਮਲ ਸਿੰਘ ਪ੍ਰਗਟ ਸਿੰਘ ਚਾਟੀਵਿੰਡ ਸਰਪੰਚ ਸਰਬਜੀਤ ਸਿੰਘ ਰਾਮਪੁਰਾ ਕੁਲਵੰਤ ਸਿੰਘ ਮੇਜਰ ਸਿੰਘ ਰਾਮਪੁਰਾ ਬਖਸ਼ੀਸ਼ ਸਿੰਘ ਪਲਾਟਾਂ ਵਾਲਾ ਹਰ ਕਵਲ ਸਿੰਘ ਫੌਜੀ ਡਾਕਟਰ ਵਿਕੀ ਨਿਰਵੈਰ ਸਿੰਘ ਮਹਿੰਦਰ ਸਿੰਘ ਮਿਲਖਾ ਸਿੰਘ ਸੁਲਤਾਨਵਿੰਡ ਗੁਰਜੰਟ ਸਿੰਘ ਚੱਬਾ ਗੁਰਪ੍ਰੀਤ ਸਿੰਘ ਪੰਡੋਰੀ ਸਤਨਾਮ ਸਿੰਘ ਜੰਡਿਆਲਾ ਟੋਨੀ ਬਾਜਵਾ ਅਤੇ ਹੋਰ ਵੀ ਆਗੂ ਹਾਜ਼ਰ ਸਨ
Leave a Reply