ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੈਤਿਕਤਾ ਦੇ ਅਧਾਰ ਤੇ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।-ਸੰਦੀਪ ਸਿੰਘ ਏ ਆਰ
- ਰਾਜਨੀਤੀ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਸਿਖ ਕੌਮ ਲਈ ਅਕਾਲ ਤੱਖਤ ਸਭ ਤੋਂ ਮਹਾਨ ਹੈ।ਹਰ ਸਿਖ ਨੂੰ ਅਕਾਲ ਤਖਤ ਤੋਂ ਜਾਰੀ ਹੋਏ ਸੰਦੇਸ਼ ਮੁਤਾਬਿਕ ਭਗਵੰਤ ਸਿੰੰਘ ਮਾਨ ਦਾ ਬਾਈਕਾਟ ਕਰਨਾਂ ਚਾਹੀਦਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਅਕਾਲੀ ਦੱਲ੍ਹ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ ਆਰ ਨੇ ਕਿਹਾ ਕਿ ਹੁਣ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੈਤਿਕਤਾ ਦੇ ਅਧਾਰ ਤੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।ਭਗਵੰਤ ਸਿੰਘ ਮਾਨ ਨਿਮਾਣੇ ਸਿਖ ਵਜੋਂ ਨਹੀਂ ਇਕ ਹੈਂਕੜਬਾਜ ਬਣ ਕੇ ਪੇਸ਼ ਹੋਇਆ ਸੀ।ਸ੍ਰੀ ਅਕਾਲ ਤੱਖਤ ਦੇ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਖੁਲਾ ਮੌਕਾ ਦਿਤਾ ਗਿਆ ਸੀ।ਇੰਨਾਂ ਵਿਵਾਦਤ ਵੀਡੀਓ ਸਬੰਧੀ ਪੁਛੇ ਜਾਣ ਤੇ ਭਗਵੰਤ ਸਿੰਘ ਮਾਨ ਨੇ ਇੰਨਾਂ ਨੂੰ ਏ ਆਈ ਦੀ ਮਦਦ ਨਾਲ ਜਾਅਲੀ ਬਣਾਈਆਂ ਗਈਆਂ ਦਸਿਆ ਸੀ। ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਸੀ ਕਿ ਸਰਕਾਰ ਜਿਹੜੀ ਲੈਬ ਮਰਜੀ ਤੋਂ ਚੈਕ ਕਰਵਾ ਲਵੇ।ਸਰਕਾਰ ਦੀ ਉਡੀਕ ਕਰਨ ਤੋਂ ਬਾਅਦ ਸ੍ਰੀ ਅਕਾਲ ਤੱਖਤ ਦੇ ਜਥੇਦਾਰ ਵੱਲੋ ਆਪਣੇ ਤੌਰ ਤੇ ਭੇਜੀਆਂ ਗਈਆਂ ਵੀਡੀਓ ਅਸਲੀ ਹੋਣ ਦੀ ਰਿਪੋਰਟ ਆ ਚੁਕੀ ਹੈ ਜਿਸ ਦੇ ਅਧਾਰ ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਫੇਸਲਾ ਕੀਤਾ ਗਿਆ ਕਿ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿਖ ਕਿਸੇ ਤਰਾਂ ਦਾ ਤਾਲਮੇਲ ਨਾ ਰੱਖਣ ਪੂਰਣ ਤੌਰ ਤੇ ਬਾਈਕਾਟ ਕੀਤਾ ਜਾਵੇ।ਹਰ ਸਿਖ ਨੂੰ ਇਸ ਤੇ ਪਹਿਰਾ ਦੇਣਾ ਚਾਹੀਦਾ ਹੈ।
Leave a Reply