ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਪੂਰਥਲਾ ਇਕਾਈ ਦੀ ਚੋਣ ਹੋਈ
- ਰਾਸ਼ਟਰੀ
- 25 Jul, 2026 06:12 AM (Asia/Kolkata)
ਪ੍ਰੀਤ ਸੰਗੋਜਲਾ ਬਣੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ
ਜੰਤਰ ਮੰਤਰ 'ਚ ਨੌਜਵਾਨਾਂ 'ਤੇ ਲਾਠੀਚਾਰਜ ਦੀ ਕੀਤੀ ਨਿਖੇਦੀ
ਕਪੂਰਥਲਾ 25 ਜੁਲਾਈ ਗੌਰਵ ਮੜੀਆ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕਪੂਰਥਲਾ ਦੀ ਅੱਜ ਪਲੇਠੀ ਮੀਟਿੰਗ ਕਪੂਰਥਲਾ ਵਿਖੇ ਅਹੂਜਾ ਰੈਸਟੋਰੈਂਟ ਵਿੱਚ ਰੱਖੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ! ਅੱਜ ਦੀ ਪਲੇਠੀ ਮੀਟਿੰਗ ਕਪੂਰਥਲਾ ਇਕਾਈ ਦੀ ਚੋਣ ਵਾਸਤੇ ਕੀਤੀ ਗਈ ਜਿਸ ਵਿੱਚ ਕਪੂਰਥਲੇ ਦੇ ਸਾਰੇ ਪੱਤਰਕਾਰਾਂ ਨੇ ਵੱਧ ਚੜ ਕੇ ਹਿੱਸਾ ਲਿਆ! ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ (ਰਜਿ.) ਵੱਲੋਂ ਜਾਇੰਟ ਸੈਕਟਰੀ ਪੰਜਾਬ ਦਵਿੰਦਰ ਸਿੰਘ ਭੰਗੂ , ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਡਾਕਟਰ ਰਜਿੰਦਰ ਰਿਖੀ, ਅੰਮ੍ਰਿਤਸਰ ਦਿਹਾਤੀ ਦੇ ਸੈਕਟਰੀ ਜਨਰਲ ਅਤੇ ਪੰਜਾਬ ਕਾਰਜ ਕਾਰਨੀ ਮੈਂਬਰ ਬਲਰਾਜ ਸਿੰਘ ਰਾਜਾ, ਜਿਲਾ ਜਲੰਧਰ ਇਕਾਈ ਦੇ ਕਨਵੀਨਰ ਮੈਡਮ ਤਜਿੰਦਰ ਕੌਰ ਥਿੰਦ ਅਤੇ ਸੁਲਤਾਨਪੁਰ ਤੋਂ ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ ਮੁੱਖ ਤੌਰ 'ਤੇ ਪਹੁੰਚੇ! ਇਸ ਮੌਕੇ ਸਾਰੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਜਿਨਾਂ ਦੇ ਵਿੱਚ ਸਟੇਜ ਦੀ ਜਿੰਮੇਵਾਰੀ ਐਡਵੋਕੇਟ ਹਰਜੀਤ ਸਿੰਘ ਮੈਂਬਰ ਪੰਜਾਬ ਵਰਕਿੰਗ ਕਮੇਟੀ ਨੇ ਸੰਭਾਲੀ ਅਤੇ ਕਾਰਵਾਈ ਨੂੰ ਅੱਗੇ ਚਲਾਉਂਦਿਆਂ ਹੋਇਆਂ ਵਾਰੀ ਵਾਰੀ ਸਾਰੇ ਪੱਤਰਕਾਰਾਂ ਆਪਣੇ ਵਿਚਾਰ ਪੇਸ਼ ਕੀਤੇ! ਅੱਜ ਕਪੂਰਥਲਾ ਇਕਾਈ ਦੀ ਚੋਣ ਵਿੱਚ ਪ੍ਰੀਤ ਸੰਗੋਜਲਾ ਨੂੰ ਸਰਬ ਸੰਮਤੀ ਨਾਲ ਜ਼ਿਲਾ ਪ੍ਰਧਾਨ ਚੁਣਿਆ ਗਿਆ, ਇਸੇ ਲੜੀ ਤਹਿਤ ਸੁਖਵਿੰਦਰ ਸੋਹੀ ਉਪ ਪ੍ਰਧਾਨ, ਅਵਿਨਾਸ਼ ਸ਼ਰਮਾ ਅਤੇ ਨਰਿੰਦਰ ਸੋਨੀਆ ਨੂੰ ਸਰਪ੍ਰਸ੍ਤ, ਬਰਿੰਦਰ ਚਾਨਾ ਨੂੰ ਜਨਰਲ ਸੈਕਟਰੀ, ਜੋਗਿੰਦਰ ਸਿੰਘ ਜਾਤੀਕੇ ਨੂੰ ਚੇਅਰਮੈਨ , ਬਲਜੀਤ ਸਿੰਘ ਨੂੰ ਉਪ ਚੇਅਰਮੈਨ, ਹਰਪ੍ਰੀਤ ਸਿੰਘ ਮੱਟੂ ਨੂੰ ਪ੍ਰੈੱਸ ਸੈਕਟਰੀ, ਡਾਕਟਰ ਅਰੁਣ ਕੁਮਾਰ ਖਜਾਨਚੀ, ਚਰਨਜੀਤ ਢਿੱਲੋ ਜੋਇੰਟ ਸੈਕਟਰੀ, ਐਡਵੋਕੇਟ ਪਵਨ ਕਾਲੀਆ ਅਤੇ ਐਡਵੋਕੇਟ ਹਰਜੀਤ ਸਿੰਘ ਨੂੰ ਲੀਗਲ ਸੈਲ ਦੇ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ! ਇਸ ਮੌਕੇ ਪੰਜਾਬ ਕਾਰਜਕਾਰਨੀ ਦੇ ਜਾਇਟ ਸੈਕਟਰੀ ਦਵਿੰਦਰ ਸਿੰਘ ਭੰਗੂ ਨੇ ਜਿੱਥੇ ਪ੍ਰੈਸ ਦੀਆਂ ਪ੍ਰਾਪਤੀਆਂ ਅਤੇ ਹੋਰ ਸ਼ਖਸ਼ੀਅਤਾਂ ਬਾਰੇ ਚਾਨਣਾ ਪਾਇਆ ਉੱਥੇ ਉਹਨਾਂ ਨੇ ਭਾਰਤ ਵਿੱਚ ਹੋ ਰਹੇ ਜੰਤਰ ਮੰਤਰ ਦੇ ਯੂਥ ਅੰਦੋਲਨ ਦੇ ਵਿੱਚ ਸਰਕਾਰ ਦੀ ਭੂਮਿਕਾ 'ਤੇ ਸਵਾਲ ਚੁੱਕਦਿਆਂ ਉਹਨਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ! ਡਾਕਟਰ ਰਜਿੰਦਰ ਰਿਖੀ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨਿਯਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ!ਅਖੀਰ ਵਿੱਚ ਸਭ ਨੇ ਨਿਯੁਕਤੀਆਂ 'ਤੇ ਸਹਿਮਤੀ ਪ੍ਰਗਟਉਂਦਿਆਂ ਆਪਣਾ ਆਪਣਾ ਯੋਗਦਾਨ ਪਾਉਣ ਲਈ ਅਹਿਦ ਲਿਆ!
Leave a Reply