ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਭਾਜਪਾ ਦੇ ਹਮਾਇਤੀ ਸਾਧ-ਬਾਬੇ ਤੇ ਸਿਆਸੀ ਆਗੂ ਚੁੱਪ ਕਿਉਂ ਨੇ ?

ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਭਾਜਪਾ ਦੇ ਹਮਾਇਤੀ ਸਾਧ-ਬਾਬੇ ਤੇ ਸਿਆਸੀ ਆਗੂ ਚੁੱਪ ਕਿਉਂ ਨੇ ?

ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਭਾਜਪਾ ਦੇ ਹਮਾਇਤੀ ਸਾਧ-ਬਾਬੇ ਤੇ ਸਿਆਸੀ ਆਗੂ ਚੁੱਪ ਕਿਉਂ ਨੇ ?

ਇੱਕ ਪਾਸੇ ਭਾਜਪਾ ਸਰਕਾਰ ਵੱਲੋਂ ਦਹਾਕਿਆਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਇੱਕ ਦਿਨ ਦੀ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ ਕਿ ਉਹ ਆਪਣੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਨੂੰ ਪਿੰਡ ਆ ਕੇ ਮਿਲ ਸਕਣ ਤੇ ਦੂਜੇ ਪਾਸੇ ਵਾਰ-ਵਾਰ ਬਲਾਤਕਾਰੀ ਡੇਰਾ ਸਿਰਸਾ ਮੁਖੀ ਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਕਹਿ ਰਹੀ ਹੈ ਕਿ ਮਾਹੌਲ ਖ਼ਰਾਬ ਹੋ ਜਾਵੇਗਾ, ਭਾਈ ਜਗਤਾਰ ਸਿੰਘ ਹਵਾਰਾ ਭੱਜ ਜਾਏਗਾ, ਖਾੜਕੂਵਾਦ ਨੂੰ ਬੜਾਵਾ ਮਿਲੇਗਾ। ਬਲਾਤਕਾਰੀ ਸੌਦਾ ਸਾਧ ਬਾਰੇ ਸਰਕਾਰ ਕਹਿੰਦੀ ਹੈ ਕਿ ਉਸਦਾ ਜੇਲ੍ਹ ਵਿੱਚ ਚਾਲ-ਚੱਲਣ ਚੰਗਾ ਹੈ, ਉਹ ਕੋਈ ਖ਼ਤਰਨਾਕ ਅਪਰਾਧੀ ਨਹੀਂ ਹੈ।

ਜਿਸ ਤੋਂ ਸਪਸ਼ਟ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਵਿੱਚ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਹੈ, ਗ਼ੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਤੇ ਬੰਦੀ ਸਿੰਘਾਂ ਦਾ ਸਿਦਕ ਤੋੜਨਾ ਚਾਹੁੰਦੀ ਹੈ ਤੇ ਸੌਦਾ ਸਾਧ ਮਾਮਲੇ ਵਿੱਚ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਹੋਰ ਸ਼ਹਿ ਦੇਣਾ ਚਾਹੁੰਦੀ ਹੈ। ਭਾਜਪਾ ਦੀ ਹਮਾਇਤ ਕਰਨ ਵਾਲੇ ਬਾਬਾ ਧੁੰਮਾ ਜੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੇ ਹੋਏ ਹਨ ਤੇ ਉਹ ਹਿੰਦੂਤਵ ਅੱਗੇ ਗੋਡੇ ਟੇਕ ਕੇ ਸਿੱਖ ਕੌਮ ਤੇ ਦਮਦਮੀ ਟਕਸਾਲ ਦੀ ਹੇਠੀ ਕਰਵਾ ਰਹੇ ਹਨ।

ਸੌਦਾ ਸਾਧ ਨਾਲ ਭਾਜਪਾ ਸਰਕਾਰ ਜਵਾਈਆਂ ਵਾਂਗ ਵਿਹਾਰ ਕਰ ਰਹੀ ਹੈ ਤੇ ਉਸ ਨੂੰ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੀ ਹੈ। ਸੁਖਬੀਰ ਸਿੰਘ ਬਾਦਲ ਵੀ ਖ਼ੁਸ਼ ਹੋਵੇਗਾ ਕਿ ਜਿਸ ਬਲਾਤਕਾਰੀ ਸਾਧ ਨੂੰ ਉਸ ਨੇ ਜਥੇਦਾਰਾਂ ਤੋਂ ਬਿਨ ਮੰਗਿਆਂ ਮਾਫ਼ੀ ਦਿਵਾਈ ਸੀ ਤੇ ਸ਼੍ਰੋਮਣੀ ਕਮੇਟੀ ਪਾਸੋਂ ਇੱਕ ਕਰੋੜ ਰੁਪਏ ਦੇ ਇਸ਼ਤਿਹਾਰ ਦਿਵਾਏ ਸਨ ਉਹ ਸੌਦਾ ਸਾਧ ਛੇਤੀ ਹੀ ਹੁਣ ਪੱਕਾ ਬਾਹਰ ਆ ਸਕਦਾ ਹੈ ਤੇ ਉਸ ਨਾਲ ਗੱਠਜੋੜ ਕਰਕੇ ਉਹ ਸਰਕਾਰ ਬਣਾਏਗਾ, ਪਰ ਸੁਖਬੀਰ ਕੀ ਜਾਣੇ ਕਿ ਸੌਦਾ ਸਾਧ ਨੂੰ ਤਾਂ ਹੁਣ ਭਾਜਪਾ ਹੀ ਆਪਣੀਆਂ ਉਂਗਲਾਂ ਉੱਤੇ ਨਚਾਏਗੀ। ਸੱਤਾ ਦਾ ਸੁੱਖ ਮਾਣਨ ਲਈ ਸੁਖਬੀਰ ਬਾਦਲ ਨੂੰ ਅਕਾਲੀ ਦਲ ਛੱਡ ਕੇ ਜਾਂ ਤਾਂ ਹੁਣ ਬਲਾਤਕਾਰੀ ਸਾਧ ਦਾ ਗੜਵਈ ਬਣਨਾ ਪਵੇਗਾ ਜਾਂ ਫਿਰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਲੱਗਣਾ ਪਵੇਗਾ। ਵੈਸੇ ਜਿਸ ਸੁਖਬੀਰ ਸਿੰਘ ਬਾਦਲ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਸ਼ਾਇਦ ਉਹ ਦੋਵਾਂ ਗੱਲਾਂ ਵਿੱਚੋਂ ਇੱਕ ਗੱਲ ਲਈ ਛੇਤੀ ਹੀ ਤਿਆਰ ਹੋ ਜਾਵੇਗਾ।

ਖ਼ੈਰ, ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦੇਣ ਦੇ ਨਾਲ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਬਲਾਤਕਾਰੀ ਸੌਦਾ ਸਾਧ, ਨਾਗਪੁਰੀ ਬਾਬਾ ਧੁੰਮਾ, ਬਿਅੰਤੇ ਬੁੱਚੜ ਦਾ ਪੋਤਰਾ ਰਵਨੀਤ ਬਿੱਟੂ, ਦਿੱਲੀ ਵਾਲਾ ਜੋਕਰ ਮਨਜਿੰਦਰ ਸਿਰਸਾ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਵਾਲਾ ਕੈਪਟਨ ਅਮਰਿੰਦਰ ਸਿਹੁੰ ਹੁਣ ਇੱਕੋ ਪਾਰਟੀ ਵਿੱਚ ਹੀ ਸਾਰੇ ਸ਼ਾਮਲ ਹਨ ਤੇ ਪੰਥ ਅਤੇ ਪੰਜਾਬ ਵੱਲ ਪਿੱਠ ਕਰਕੇ ਹਿੰਦੂ ਰਾਸ਼ਟਰ ਦਾ ਝੰਡਾ ਚੁੱਕੀ ਫਿਰਦੇ ਹਨ। ਸਿੱਖਾਂ ਨੂੰ ਧੋਖੇ ਵਿੱਚ ਰੱਖਣ ਲਈ ਇਹ ਸਾਰੇ ਕਹਿੰਦੇ ਸਨ ਕਿ ਅਸੀਂ ਭਾਜਪਾ ਵਿੱਚ ਜਾਂਦਿਆਂ ਹੀ ਸਾਰੇ ਮਸਲੇ ਹੱਲ ਕਰਵਾ ਲਵਾਂਗੇ, ਸਾਰੇ ਬੰਦੀ ਸਿੰਘ ਛੁਡਾ ਲਵਾਂਗੇ ਪਰ ਬਲਾਤਕਾਰੀ ਸੌਦਾ ਸਾਧ ਨੂੰ ਸੁਨਾਰੀਆ ਜੇਲ੍ਹ ਤੋਂ ਡੇਰਾ ਸਿਰਸਾ ਤਕ ਪਹੁੰਚਾ ਕੇ ਉਸ ਦਾ ਸਵਾਗਤ ਕਰਨਾ ਸ਼ਾਇਦ ਏਹੀ ਇਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਹੋ ਸਕਦਾ ਹੈ ਕਿ ਭਾਜਪਾ ਸਰਕਾਰ ਵੱਲੋਂ ਭਵਿੱਖ ਵਿੱਚ ਆਪਣੇ ਸਾਰੇ ਆਗੂਆਂ ਅਤੇ ਹਮਾਇਤੀਆਂ ਨੂੰ 'ਬਲਾਤਕਾਰੀ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਜਾਵੇ। ਭਾਜਪਾ ਵਿੱਚ ਗਏ ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਪੰਥ ਅਤੇ ਪੰਜਾਬ ਦੀ ਪਿੱਠ ਵਿੱਚ ਖੋਭੇ ਛੁਰੇ ਹਮੇਸ਼ਾਂ ਹੀ ਸਿੱਖਾਂ ਨੂੰ ਤਕਲੀਫ਼ ਦਿੰਦੇ ਰਹਿਣਗੇ। ਸਰਕਾਰਾਂ ਦੀ ਜੀ-ਹਜ਼ੂਰੀ ਕਰਕੇ ਇਹ ਸਾਰੇ ਐਸ਼ੋ-ਅਰਾਮ ਤਾਂ ਜ਼ਰੂਰ ਮਾਣ ਲੈਣਗੇ ਪਰ ਸਿੱਖ ਕੌਮ ਦੀਆਂ ਨਜ਼ਰਾਂ ਅਤੇ ਇਤਿਹਾਸ ਵਿੱਚ ਇਹ ਗ਼ੱਦਾਰ ਗਿਣੇ ਜਾਣਗੇ। ਦੇਸ਼ ਭਰ ਵਿੱਚ ਭਾਜਪਾ ਦੇ ਆਗੂਆਂ ਦੇ ਜਿਸ ਤਰ੍ਹਾਂ ਦੇ ਮਾੜੇ ਕਿਰਦਾਰ ਹਨ ਅਤੇ ਜਿਸ ਢੰਗ ਨਾਲ ਉਹ ਬਲਾਤਕਾਰੀਆਂ ਨੂੰ ਹਮੇਸ਼ਾਂ ਤਿਰੰਗੇ ਝੰਡੇ ਅਤੇ ਸੰਵਿਧਾਨ ਦੀ ਛਾਂ ਕਰਦੇ ਹਨ ਉਸ ਕਰਕੇ ਲੋਕ ਇਸ ਨੂੰ ਭਾਰਤੀ ਜਨਤਾ ਪਾਰਟੀ ਨਹੀਂ ਬਲਕਿ ਬਲਾਤਕਾਰੀਆਂ ਦੀ ਪਾਰਟੀ ਆਖਿਆ ਕਰਨਗੇ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.
...........

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.