Punjab: ਮਸ਼ਹੂਰ ਢਾਬੇ ‘ਤੇ ਅੰਨ੍ਹੇਵਾਹ ਗੋਲੀਆਂ ਦੀ ਵਰਖਾ!
- ਅਪਰਾਧ
- 01 May, 2026 01:35 PM (Asia/Kolkata)
ਖੰਨਾ , ਨਜ਼ਰਾਨਾ ਟਾਈਮਜ
ਅਚਾਨਕ ਗੋਲੀਆਂ ਚੱਲਣ ਨਾਲ ਮਚੀ ਦਹਿਸ਼ਤ। ਨਕਾਬਪੋਸ਼ ਹਮਲਾਵਰ ਕੁਝ ਮਿੰਟਾਂ ‘ਚ ਹੀ ਫਰਾਰ ਹੋ ਗਏ। ਆਖਿਰ ਇਸ ਹਮਲੇ ਦੇ ਪਿੱਛੇ ਕੀ ਰਾਜ ਹੈ?
ਖੰਨਾ ਦੇ ਜੀ ਟੀ ਰੋਡ ‘ਤੇ ਸਥਿਤ ਮਸ਼ਹੂਰ ਪ੍ਰੇਮ ਢਾਬੇ ‘ਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਢਾਬੇ ਦੇ ਨੇੜੇ ਪਹੁੰਚੇ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਢਾਬੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਕੁੱਲ ਚਾਰ ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ ਥਾਂ ‘ਤੇ ਮੌਜੂਦ ਲੋਕਾਂ ਵਿੱਚ ਹਾਫੜਾ-ਦਫੜੀ ਮਚ ਗਈ।
ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਗੋਲੀਆਂ ਦੀ ਆਵਾਜ਼ ਸੁਣੀ, ਉਹ ਡਰ ਕੇ ਤੁਰੰਤ ਦੂਜੇ ਪਾਸੇ ਵੱਲ ਭੱਜ ਗਿਆ। ਉਸਨੇ ਕਿਹਾ ਕਿ ਹਮਲਾਵਰਾਂ ਨੇ ਬਿਨਾਂ ਕਿਸੇ ਰੋਕਟੋਕ ਦੇ ਲਗਾਤਾਰ ਚਾਰ ਗੋਲੀਆਂ ਚਲਾਈਆਂ ਅਤੇ ਫਿਰ ਫੌਰੀ ਤੌਰ ‘ਤੇ ਮੋਟਰਸਾਈਕਲ ‘ਤੇ ਫਰਾਰ ਹੋ ਗਏ।
Leave a Reply