ਸ਼ੇਰਪੁਰ ਡੋਗਰਾਂ ਮੰਡ ’ਚ 8,500 ਲੀਟਰ ਲਾਵਾਰਿਸ ਲਾਹਨ ਬਰਾਮਦ, ਮੌਕੇ ’ਤੇ ਨਸ਼ਟ

ਸ਼ੇਰਪੁਰ ਡੋਗਰਾਂ ਮੰਡ ’ਚ 8,500 ਲੀਟਰ ਲਾਵਾਰਿਸ ਲਾਹਨ ਬਰਾਮਦ, ਮੌਕੇ ’ਤੇ ਨਸ਼ਟ

ਜੇਕਰ ਇਹ 8500 ਲੀਟਰ ਲਾਹਨ ਲੋਕਾਂ ਤੱਕ ਪਹੁੰਚ ਜਾਂਦੀ ਤੇ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਹੋ ਸਕਦਾ ਸੀ ਖਤਰਾ 

ਕਪੂਰਥਲਾ 10 ਜੁਲਾਈ ਗੌਰਵ ਮੜੀਆ 
ਜਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ, ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ, ਜਲੰਧਰ ਰਣਜੀਤ ਸਿੰਘ ਅਤੇ ਸਹਾਇਕ ਕਮਿਸ਼ਨਰ (ਆਬਕਾਰੀ), ਕਪੂਰਥਲਾ ਰੇਂਜ, ਕਪੂਰਥਲਾ ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਨਾਜਾਇਜ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 10.07.2026 ਨੂੰ ਜਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਡੋਗਰਾਂ ਮੰਡ ਦਰਿਆ ਦੇ ਵਿੱਚ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਪੜਤਾਲ ਕੀਤੀ ਗਈ ਅਤੇ ਪੜਤਾਲ ਦੌਰਾਨ ਤਕਰੀਬਨ 8500 ਲੀਟਰ ਲਵਾਰਸ ਲਾਹਨ, ਡਰਮ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ, ਸੁਲਤਾਨਪੁਰ ਸਰਕਲ,ਆਬਕਾਰੀ ਪੁਲਿਸ ਸਟਾਫ ਅਤੇ ਪਿੰਡ ਸ਼ੇਰਪੁਰ ਡੋਗਰਾਂ ਵਿੱਚ ਪੈਂਦੇ ਮੰਡ ਦਰਿਆ ਵਿੱਚ ਵਿਆਪਕ ਛਾਪੇ ਮਾਰੀ ਕੀਤੀ ਗਈ ਅਤੇ ਇਸੇ ਤਰ੍ਹਾਂ ਅਗੇ ਵੀ ਨਜਾਇਜ ਸ਼ਰਾਬ ਦੀ ਰੋਕਥਾਮ ਲਈ ਛਾਪੇਮਾਰੀ ਜਾਰੀ ਰਹੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.