ਐਨ.ਜੇ.ਪੀ.ਸੀ.ਆਈ ਦੇ ਦੋ ਮੈਂਬਰ ਪੰਜਾਬ ਸਰਕਾਰ ਵਲੋਂ ਚੇਅਰਮੈਨ ਨਿਯੁਕਤ, ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ - ਡਾ. ਬਾਵਾ
- ਰਾਜਨੀਤੀ
- (Asia/Kolkata)
ਕਪੂਰਥਲਾ 18 ਜੂਨ ਗੌਰਵ ਮੜੀਆ
ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੀ ਮਹੀਨਾਵਾਰ ਮੀਟਿੰਗ ਅੱਜ ਬਾਅਦ ਦੁਪਹਿਰ ਹਿੰਮਤ ਪ੍ਰਿੰਟਿੰਗ ਪ੍ਰੈਸ ਮੱਛੀ ਚੌਕ ਕਪੂਰਥਲਾ ਵਿਖੇ, ਪ੍ਰੈਸ ਕਲੱਬ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐਚ.ਐਸ.ਬਾਵਾ ਅਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਡਵਾਈਜ਼ਰ ਟੀ. ਐਸ. ਚਾਹਲ, ਸਵਾਮੀ ਰਾਜ ਪਾਲ, ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੇ ਪੰਜਾਬ ਪ੍ਧਾਨ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਪ੍ਰਬੰਧਕੀ ਸੰਪਾਦਕ ਨਵਜੀਤ ਸਿੰਘ ਰਾਜੂ, ਚੇਅਰਮੈਨ ਅਸ਼ੋਕ ਗੋਗਨਾ, ਦੁਆਬੇ ਦੇ ਪ੍ਰਧਾਨ ਗੋਰਵ ਮੜੀਆ, ਜਿਲਾ ਪ੍ਰਧਾਨ ਸਾਹਿਲ ਗੁਪਤਾ, ਅਮਨ ਸਚਦੇਵਾ, ਪੰਜਾਬੀ ਯੂ. ਪੀ. ਆਈ. ਸੰਦੇਸ਼ ਅਖਬਾਰ ਦੇ ਡਿਪਟੀ ਬਿਊਰੋ ਚੀਫ ਪੰਜਾਬ, ਡਾ ਸੈਮੁਅਲ ਮਸੀਹ, ਉਪ ਪ੍ਰਧਾਨ ਪੰਜਾਬ ਹਰਵੰਤ ਸਿੰਘ ਸਚਦੇਵਾ, ਮਨਜੀਤ ਸਿੰਘ ਔਜਲਾ, ਸੂਬੇਦਾਰ ਸੁੱਚਾ ਸਿੰਘ, ਅੰਮ੍ਰਿਤਪਾਲ ਕੌਰ, ਹਰਵਿੰਦਰ ਕੌਰ, ਸਵਰਨ ਸਿੰਘ ਸਮੇਤ ਮੈਂਬਰਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਜੋ ਕਿ ਪਿਛਲੇ ਦਿਨੀ ਨਵਜੀਤ ਸਿੰਘ ਰਾਜੂ ਨੂੰ ਪੰਜਾਬ ਸਰਕਾਰ ਵਲੋਂ ਖੱਤਰੀ ਅਰੋੜਾ ਵੈਲਫੇਅਰ ਬੋਰਡ ਦਾ ਜਿਲਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਾ. ਸੈਮੁਅਲ ਮਸੀਹ ਨੂੰ ਪੰਜਾਬ ਸਰਕਾਰ ਵਲੋਂ ਮਸੀਹ ਵੈਲਫੇਅਰ ਬੋਰਡ ਦਾ ਜਿਲਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੋਕੇ ਤੇ ਸਮੂਹ ਪ੍ਰੈਸ ਕਲੱਬ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਅਤੇ ਨਵ - ਨਿਯੁਕਤ ਚੇਅਰਮੈਨਾ ਨੂੰ ਵਧਾਈ ਦੇਣ ਉਪਰੰਤ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸੰਬੋਧਨ ਕਰਦਿਆ ਡਾ. ਬਾਵਾ ਨੇ ਕਿਹਾ ਕਿ ਐਨ.ਜੇ.ਪੀ.ਸੀ.ਆਈ ਇੱਕੋ ਇੱਕ ਅਜਿਹਾ ਪ੍ਰੈਸ ਕਲੱਬ ਹੈ ਜਿਸ ਦੇ ਦੋ ਮੈਂਬਰ ਪੰਜਾਬ ਸਰਕਾਰ ਵਲੋਂ ਚੇਅਰਮੈਨ ਨਿਯੁਕਤ ਕਰਨਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੋਕੇ ਤੇ ਨਵ - ਨਿਯੁਕਤ ਚੇਅਰਮੈਨਾ ਵਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਅਖੀਰ ਵਿੱਚ ਕਿਸ਼ੋਰ ਰਾਜਪੂਤ ਵਲੋਂ ਮੀਟਿੰਗ ਵਿੱਚ ਸ਼ਾਮਿਲ ਹੋਏ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ।
Leave a Reply